ਬਿ੍ਰਟੇਨ ''ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ''ਚ 136 ਫੀਸਦੀ ਦਾ ਹੋਇਆ ਵਾਧਾ

Friday, May 22, 2020 - 02:05 AM (IST)

ਲੰਡਨ (ਭਾਸ਼ਾ) - ਭਾਰਤੀ ਵਿਦਿਆਰਥੀਆਂ ਵੱਲੋਂ ਉੱਚ ਸਿੱਖਿਆ ਹਾਸਲ ਕਰਨ ਲਈ ਬਿ੍ਰਟੇਨ ਨੂੰ ਚੁਣੇ ਜਾਣ ਕਾਰਨ ਪਿਛਲੇ ਸਾਲ ਇਥੇ ਉਨ੍ਹਾਂ ਦੀ ਗਿਣਤੀ ਵਿਚ 136 ਫੀਸਦੀ ਦਾ ਵਾਧਾ ਹੋਇਆ ਹੈ ਜੋ ਪ੍ਰਵਾਸੀਆਂ ਵਿਚ ਸਭ ਤੋਂ ਜ਼ਿਆਦਾ ਹੈ। ਨਵੇਂ ਇਮੀਗ੍ਰੇਸ਼ਨ ਅੰਕੜੇ ਵੀਰਵਾਰ ਨੂੰ ਇਥੇ ਜਾਰੀ ਕੀਤੇ ਗਏ। ਆਫਿਸ ਫਾਰ ਨੈਸ਼ਨਲ ਸਟੈਟੀਟਿਕਸ (ਓ. ਐਨ. ਐਸ.) ਦੇ ਅੰਕੜਿਆਂ ਤੋਂ ਪਤਾ ਲੱਗਾ ਕਿ ਮਾਰਚ 2020 ਵਿਚ ਖਤਮ ਹੋਏ ਸਾਲ ਵਿਚ 49,844 ਭਾਰਤੀ ਵਿਦਿਆਰਥੀਆਂ ਨੂੰ ਬਿ੍ਰਟੇਨ ਦੇ ਲਈ ਸੱਟਡੀ ਵੀਜ਼ਾ ਦਿੱਤਾ ਗਿਆ। ਸਾਲ 2011 ਤੋਂ ਬਾਅਦ ਭਾਰਤੀ ਵਿਦਿਆਰਥੀਆਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ।

ਇਸ ਵਿਚਾਲੇ ਚੀਨ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਮਾਰਚ 2019 ਨੂੰ ਸਮਾਪਤ ਸਾਲ ਦੀ ਤੁਲਨਾ ਵਿਚ 18 ਫੀਸਦੀ ਦਾ ਵਾਧਾ ਹੋਇਆ ਅਤੇ ਇਹ ਅੰਕੜਾ 1,18,530 ਰਿਹਾ। ਓ. ਐਨ. ਐਸ. ਦੀ ਇਕ ਸੀਨੀਅਰ ਅਧਿਕਾਰੀ ਜੇ ਲਿੰਡੋਪ ਮੁਤਾਬਕ, 2019 ਵਿਚ ਗੈਰ-ਯੂਰਪੀ ਸੰਘ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਉੱਚ ਪੱਧਰ 'ਤੇ ਸੀ ਅਤੇ ਅਜਿਹਾ ਚੀਨ ਅਤੇ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਵਿਚ ਵਾਧੇ ਕਾਰਨ ਹੋਇਆ। ਇਸ ਵਿਚਾਲੇ ਕੰਮ ਲਈ ਯੂਰਪੀ ਸੰਘ ਦੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਦਸੰਬਰ ਤੋਂ ਯਾਤਰਾ 'ਤੇ ਖਾਸਾ ਪ੍ਰਭਾਵ ਪਿਆ ਹੈ ਅਤੇ ਨਵੇਂ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿਚ ਬਿ੍ਰਟੇਨ ਵਿਚ ਵਿਦੇਸ਼ਾਂ ਤੋਂ ਆਉਣ-ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਕਿਵੇਂ ਕਮੀ ਆਈ ਹੈ।
 


Khushdeep Jassi

Content Editor

Related News