ਜਰਮਨੀ ''ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਪਹੁੰਚੀ 1.6 ਲੱਖ ਪਾਰ

Friday, May 01, 2020 - 07:57 PM (IST)

ਜਰਮਨੀ ''ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਪਹੁੰਚੀ 1.6 ਲੱਖ ਪਾਰ

ਬਰਲਿਨ - ਜਰਮਨੀ ਵਿਚ ਸ਼ੁੱਕਰਵਾਰ ਸਵੇਰੇ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦੇ 1639 ਨਵੇਂ ਮਾਮਲਿਆਂ ਦੀ ਰਿਪੋਰਟ ਸਾਹਮਣੇ ਆਈ ਹੈ ਅਤੇ ਦੇਸ਼ ਵਿਚ ਪ੍ਰਭਾਵਿਤ ਲੋਕਾਂ ਦੀ ਗਿਣਤੀ 1 ਲੱਖ 60 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਰਾਬਟਰ ਕੋਚ ਸੰਸਥਾਨ ਰੋਗ ਕੰਟਰੋਲ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਸੰਸਥਾਨ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 1639 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਤੋਂ ਪ੍ਰਭਾਵਿਤਾਂ ਦੀ ਕੁਲ ਗਿਣਤੀ 1,60,758 ਹੋ ਗਈ ਹੈ ਅਤੇ 193 ਲੋਕਾਂ ਦੀ ਮੌਤਾਂ ਨਾਲ ਇਹ ਅੰਕੜਾ 6481 ਪਹੁੰਚ ਗਿਆ ਹੈ ਜਦਕਿ 1,26,900 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਇਸ ਤੋਂ ਪਿਛਲੇ ਦਿਨ 3300 ਤੋਂ ਜ਼ਿਆਦਾ ਲੋਕਾਂ ਨੂੰ ਛੁੱਟੀ ਮਿਲੀ।

Mint Covid Tracker: India's corona trajectory has tapered this ...

ਉਥੇ ਹੀ ਜਰਮਨੀ ਵਿਚ ਲਾਕਡਾਊਨ ਵਿਚ ਢਿੱਲ ਦੇਣ ਸਬੰਧੀ ਕਈ ਖਬਰਾਂ ਆਈਆਂ ਹਨ। ਜਿਸ ਦਾ ਬੀਤੇ ਦਿਨ ਜਰਮਨੀ ਦੇ ਸਿਹਤ ਮੰਤਰੀ ਨੇ ਆਖਿਆ ਕਿ ਲਾਕਡਾਊਨ ਵਿਚ ਢਿੱਲ ਦੇਣ ਲਈ ਛੋਟੇ-ਛੋਟੇ ਕਦਮ ਚੁੱਕੇ ਜਾਣਗੇ ਤਾਂ ਜੋ ਵਾਇਰਸ ਨੂੰ ਕੰਟਰੋਲ ਵਿਚ ਰਹੇ ਜੇਕਰ ਇਕ ਛੋਟੀ ਜਿਹੀ ਅਸਾਵਧਾਨੀ ਵਰਤੀ ਗਈ ਤਾਂ ਇਸ ਦੀ ਨਤੀਜਾ ਪੂਰੇ ਦੇਸ਼ ਨੂੰ ਭੁਗਤਣਾ ਪੈ ਸਕਦਾ ਹੈ।ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਪਣੇ ਕਈ ਮੰਤਰੀਆਂ ਅਤੇ ਸੂਬੇ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰ ਉਨ੍ਹਾਂ ਤੋਂ ਕੋਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਲਈ।

Covid-19: Global death toll reaches 184,217


author

Khushdeep Jassi

Content Editor

Related News