ਵਿਸ਼ਵ ’ਚ ਕੋਰੋਨਾ ਸੰਕ੍ਰਮਣਾਂ ਦੀ ਗਿਣਤੀ 27.28 ਕਰੋੜ ਪੁੱਜੀ

Friday, Dec 17, 2021 - 10:03 AM (IST)

ਵਿਸ਼ਵ ’ਚ ਕੋਰੋਨਾ ਸੰਕ੍ਰਮਣਾਂ ਦੀ ਗਿਣਤੀ 27.28 ਕਰੋੜ ਪੁੱਜੀ

ਵਾਸ਼ਿੰਗਟਨ (ਭਾਸ਼ਾ) – ਵਿਸ਼ਵ ’ਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ 272,860,151 ਹੋ ਗਈ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਅਨੁਸਾਰ ਇਸ ਵਾਇਰਸ ਨਾਲ ਹੁਣ ਤੱਕ 5, 335, 758 ਲੋਕਾਂ ਦੀ ਮੌਤ ਹੋ ਗਈ ਹੈ। ਦੁਨੀਆ ਭਰ ’ਚ ਹੁਣ ਤਕ 8, 588, 425, 101 ਲੋਕਾਂ ਨੂੰ ਕੋਵਿਡ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਸਮੇਂ ਅਮਰੀਕਾ, ਜਰਮਨੀ, ਬ੍ਰਿਟੇਨ, ਫ੍ਰਾਂਸ, ਰੂਸ ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਅਮਰੀਕਾ ’ਚ ਸੰਕ੍ਰਮਣ ਦੇ ਕੁੱਲ ਮਾਮਲੇ 50,511,161 ਤੱਕ ਪੁੱਜ ਗਏ ਹਨ। ਜਦਕਿ ਹੁਣ ਤੱਕ ਇੱਥੇ 803,633 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : ਟੀਕਾਕਰਨ ਦੇ ਬਾਵਜੂਦ ਅਮਰੀਕਾ 'ਚ ਕੋਰੋਨਾ ਮ੍ਰਿਤਕਾਂ ਦਾ ਅੰਕੜਾ 8 ਲੱਖ ਦੇ ਪਾਰ

ਜਰਮਨੀ ’ਚ 6, 709,228 ਲੋਕ ਇਸ ਨਾਲ ਪ੍ਰਭਾਵਿਤ ਹਨ। ਉੱਥੇ ਹੀ 107.36 ਲੋਕਾਂ ਦੀ ਮੌਤ ਹੋ ਗਈ ਹੈ। ਬ੍ਰਿਟੇਨ ’ਚ 11, 161, 236 ਲੋਕ ਇਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ ਅਤੇ 147,395 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫ੍ਰਾਂਸ ’ਚ 8564,979 ਲੋਕ ਇਸ ਨਾਲ ਪ੍ਰਭਾਵਿਤ ਹਨ ਅਤੇ 122, 156 ਲੋਕਾਂ ਦੀ ਜਾਨ ਜਾ ਚੁੱਕੀ ਹੈ। ਰੂਸ ’ਚ ਪ੍ਰਭਾਵਿਤਾਂ ਦੀ ਗਿਣਤੀ 9,995, 308 ਹੋ ਚੁੱਕੀ ਹੈ ਅਤੇ ਹੁਣ ਤਕ 288,240 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਦੇ ਕਈ ਦੇਸ਼ ਕੋਰੋਨਾ ਵਾਇਰਸ ਦੇ ਨਵੇਂ ਓਮੀਕਰੋਨ ਵੈਰੀਐਂਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਅਤੇ ਉਥੇ ਇਹ ਤੇਜ਼ੀ ਨਾਲ ਫੈਲ ਰਿਹਾ ਹੈ। 


author

Anuradha

Content Editor

Related News