ਮਹਾਰਾਜਾ ਚਾਰਲਸ ਤੀਜੇ ਦੀ ਤਾਜਪੋਸ਼ੀ ਲਈ ਬਣੇ ਪਰਦੇ 'ਤੇ ਰਾਸ਼ਟਰਮੰਡਲ ਦੇਸ਼ਾਂ ਦੇ ਹੋਣਗੇ ਨਾਂ

Sunday, Apr 30, 2023 - 03:23 PM (IST)

ਮਹਾਰਾਜਾ ਚਾਰਲਸ ਤੀਜੇ ਦੀ ਤਾਜਪੋਸ਼ੀ ਲਈ ਬਣੇ ਪਰਦੇ 'ਤੇ ਰਾਸ਼ਟਰਮੰਡਲ ਦੇਸ਼ਾਂ ਦੇ ਹੋਣਗੇ ਨਾਂ

ਲੰਡਨ (ਏਜੰਸੀ)- ਲੰਡਨ 'ਚ 6 ਮਈ ਨੂੰ ਵੈਸਟਮਿੰਸਟਰ ਐਬੇ 'ਚ ਰਾਜਾ ਚਾਰਲਸ ਤੀਜੇ ਦੀ ਤਾਜਪੋਸ਼ੀ ਮੌਕੇ ਸਭ ਤੋਂ ਪਵਿੱਤਰ ਧਾਰਮਿਕ ਸਮਾਰੋਹ ਲਈ ਵਰਤੇ ਜਾਣ ਵਾਲੇ ਕੱਪੜੇ ਦੇ ਪਰਦੇ 'ਤੇ ਭਾਰਤ ਸਮੇਤ ਰਾਸ਼ਟਰਮੰਡਲ ਦੇ ਹਰੇਕ ਮੈਂਬਰ ਦੇਸ਼ ਦਾ ਨਾਮ ਹੋਵੇਗਾ। ਲੰਡਨ ਵਿਚ ਬ੍ਰਿਟਿਸ਼ ਰਾਜਸ਼ਾਹੀ ਦੇ ਅਧਿਕਾਰਤ ਨਿਵਾਸ ਬਕਿੰਘਮ ਪੈਲੇਸ ਨੇ ਇਹ ਜਾਣਕਾਰੀ ਦਿੱਤੀ ਹੈ। "ਤਾਜਪੋਸ਼ੀ ਪਰਦੇ" ਦਾ ਇਸ ਹਫ਼ਤੇ ਦੇ ਅੰਤ 'ਚ ਉਦਘਾਟਨ ਕੀਤਾ ਗਿਆ, ਜਿਸ ਦੇ ਕੇਂਦਰ 'ਚ ਇੱਕ ਰੁੱਖ ਅਤੇ ਰਾਸ਼ਟਰਮੰਡਲ ਦੇਸ਼ਾਂ ਦੇ ਨਾਮ ਵਾਲੀਆਂ 56 ਸ਼ਾਖਾਵਾਂ ਹਨ। 

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਸ੍ਰੀ ਦਰਬਾਰ ਸਾਹਿਬ ਬਾਰੇ ਪ੍ਰਕਾਸ਼ਿਤ ਕਰੇਗੀ ਵਿਸ਼ੇਸ਼ ਸਚਿੱਤਰ ਪੁਸਤਕ : ਐਡਵੋਕੇਟ ਧਾਮੀ

ਪੈਲੇਸ ਨੇ ਕਿਹਾ ਕਿ ਇਹ 74 ਸਾਲਾ ਮਹਾਰਾਜਾ ਦੇ ਸੰਗਠਨ ਨਾਲ "ਡੂੰਘੇ ਸਬੰਧ" ਨੂੰ ਦਰਸਾਉਂਦਾ ਹੈ। ਇਸ ਪ੍ਰੋਜੈਕਟ ਦੇ ਡਿਜ਼ਾਈਨਰ ਏਡਨ ਹਾਰਟ ਨੇ ਕਿਹਾ ਕਿ ਡਿਜ਼ਾਇਨ ਦਾ ਹਰੇਕ ਤੱਤ ਰਾਸ਼ਟਰਮੰਡਲ ਦੇ ਇਤਿਹਾਸਕ ਤਾਜਪੋਸ਼ੀ ਅਤੇ ਪਹਿਲੂਆਂ ਨੂੰ ਦਰਸਾਉਣ ਲਈ ਬਣਾਇਆ ਗਿਆ ਹੈ। ਅਗਲੇ ਸ਼ਨੀਵਾਰ ਨੂੰ ਸ਼ਾਨਦਾਰ ਸਮਾਰੋਹ 'ਚ ਲੰਡਨ ਦੇ ਸੇਂਟ ਜੇਮਸ ਪੈਲੇਸ ਦੇ ਚੈਪਲ ਰਾਇਲ ਵਿਖੇ ਪਰਦੇ ਦਾ ਉਦਘਾਟਨ ਕੀਤਾ ਗਿਆ । 

ਇਹ ਵੀ ਪੜ੍ਹੋ- ਸੜਕ ਹਾਦਸਾ: ਟਰੱਕ ਤੇ ਟਰਾਲੇ ਵਿਚਾਲੇ ਭਿਆਨਕ ਟੱਕਰ, ਚਾਲਕ ਦੀਆਂ ਟੁੱਟੀਆਂ ਲੱਤਾਂ

ਪਰਦੇ 'ਤੇ ਬਣੀਆਂ ਪੱਤਿਆਂ ਨੂੰ ਰਾਇਲ ਸਕੂਲ ਆਫ਼ ਨੀਡਲਵਰਕ ਦੇ ਸਟਾਫ਼ ਅਤੇ ਵਿਦਿਆਰਥੀਆਂ ਅਤੇ ਬਾਰਡਰਜ਼, ਡ੍ਰੈਪਰਸ ਅਤੇ ਵੀਵਰਸ ਮੈਂਬਰਾਂ ਦੁਆਰਾ ਬੁਣੀ ਹੈ। ਇਸ ਨੂੰ ਬਣਾਉਣ ਲਈ ਵਰਤੀ ਗਈ ਸਮੱਗਰੀ ਬ੍ਰਿਟੇਨ ਅਤੇ ਹੋਰ ਰਾਸ਼ਟਰਮੰਡਲ ਦੇਸ਼ਾਂ ਤੋਂ ਪ੍ਰਾਪਤ ਕੀਤੀ ਗਈ ਸੀ। ਫੈਬਰਿਕ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਪ੍ਰਾਪਤ ਉੱਨ ਤੋਂ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ- Ielts ਸੈਂਟਰ ’ਚ ਪੜ੍ਹਦੀ ਕੁੜੀ ਨੂੰ ਬੁਲਾਉਣ ਤੋਂ ਰੋਕਣ ਸਬੰਧੀ ਛਿੱੜਿਆ ਵੱਡਾ ਵਿਵਾਦ, ਚੱਲੀਆਂ ਅੰਨ੍ਹੇਵਾਹ ਗੋਲ਼ੀਆਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News