ਦਰਦਨਾਕ! ਮੋਬਾਇਲ 'ਚ ਰੁੱਝੀ ਰਹੀ ਮਾਂ, ਉੱਧਰ 3 ਸਾਲ ਦੇ ਮਾਸੂਮ ਦੀ ਤੜਫ-ਤੜਫ ਕੇ ਹੋਈ ਮੌਤ

Wednesday, Oct 04, 2023 - 04:03 PM (IST)

ਦਰਦਨਾਕ! ਮੋਬਾਇਲ 'ਚ ਰੁੱਝੀ ਰਹੀ ਮਾਂ, ਉੱਧਰ 3 ਸਾਲ ਦੇ ਮਾਸੂਮ ਦੀ ਤੜਫ-ਤੜਫ ਕੇ ਹੋਈ ਮੌਤ

ਇੰਟਰਨੈਸ਼ਨਲ ਡੈਸਕ- ਮੌਜੂਦਾ ਦੌਰ ਵਿਚ ਜਿੱਥੇ ਮੋਬਾਇਲ ਫੋਨਾਂ ਨੇ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਉੱਥੇ ਫੋਨ ਨੇ ਹਰ ਕਿਸੇ ਦੀ ਨਿੱਜੀ ਜ਼ਿੰਦਗੀ ਨੂੰ ਲਗਭਗ ਤਬਾਹ ਕਰ ਦਿੱਤਾ ਹੈ। ਜਿੱਧਰ ਵੀ ਨਜ਼ਰ ਮਾਰੋ ਹਰ ਕੋਈ ਆਪੋ ਆਪਣੇ ਫ਼ੋਨ ਵਿੱਚ ਬਿਜ਼ੀ ਹੈ। ਇੱਥੋਂ ਤੱਕ ਕਿ ਲੋਕਾਂ ਨੂੰ ਆਪਣੇ ਖਾਣ-ਪੀਣ ਦੀ ਵੀ ਹੋਸ਼ ਨਹੀਂ ਹੈ। ਅਜਿਹਾ ਹੀ ਇੱਕ ਦਰਦਨਾਕ ਅਤੇ ਲਾਪਰਵਾਹੀ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਮਾਂ ਆਪਣੇ ਫ਼ੋਨ ਵਿਚ ਇੰਨੀ ਬਿਜ਼ੀ ਹੋ ਗਈ ਸੀ ਕਿ ਉਸਦੇ 3 ਸਾਲ ਦੇ ਬੱਚੇ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ।

PunjabKesari

ਮਾਮਲਾ ਅਮਰੀਕਾ ਦੇ ਟੈਕਸਾਸ ਦੇ ਇਕ ਵਾਟਰ ਪਾਰਕ ਦਾ ਹੈ, ਜਿੱਥੇ ਮਾਂ ਦੀ ਲਾਪਰਵਾਹੀ ਕਾਰਨ ਉਸ ਦੇ ਤਿੰਨ ਸਾਲ ਦੇ ਬੱਚੇ ਦੀ ਪੂਲ 'ਚ ਡੁੱਬਣ ਨਾਲ ਮੌਤ ਹੋ ਗਈ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਕਤ ਔਰਤ ਘੰਟਿਆਂ ਬੱਧੀ ਆਪਣੇ ਫ਼ੋਨ 'ਚ ਇੰਨੀ ਰੁੱਝੀ ਰਹੀ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਸ ਦਾ ਤਿੰਨ ਸਾਲ ਦਾ ਬੱਚਾ ਵਾਟਰ ਪਾਰਕ 'ਚ ਡੁੱਬ ਰਿਹਾ ਹੈ। ਜਦੋਂ ਬੱਚਾ ਪਾਣੀ ਵਿੱਚ ਸੰਘਰਸ਼ ਕਰ ਰਿਹਾ ਸੀ ਤਾਂ ਮਾਂ ਆਪਣੇ ਮੋਬਾਇਲ 'ਤੇ ਗੀਤ ਸੁਣ ਰਹੀ ਸੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਚ ਹਿਜਾਬ ਨਾ ਪਾਉਣ 'ਤੇ 16 ਸਾਲਾ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ, ਫਿਲਹਾਲ ਕੋਮਾ 'ਚ

ਹਾਲਾਂਕਿ ਦਿ ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ ਔਰਤ ਦੇ ਵਕੀਲ ਨੇ ਬੱਚੇ ਦੇ ਡੁੱਬਣ ਦਾ ਕਾਰਨ ਲਾਈਫਗਾਰਡਾਂ ਦੀ ਚੌਕਸੀ ਦੀ ਘਾਟ ਨੂੰ ਦੱਸਿਆ। ਐਲ ਪਾਸੋ ਦੇ ਕੈਂਪ ਕੋਹੇਨ ਵਾਟਰ ਪਾਰਕ ਵਿੱਚ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਮਾਂ ਜੈਸਿਕਾ ਵੇਵਰ 'ਤੇ ਦੋਸ਼ ਹੈ ਕਿ ਉਸ ਦੀ ਲਾਪਰਵਾਹੀ ਕਾਰਨ ਉਸ ਦੇ ਵੱਡੇ ਪੁੱਤਰ ਐਂਥਨੀ ਲਿਓ ਮਾਲਵੇ ਦੀ ਡੁੱਬਣ ਕਾਰਨ ਮੌਤ ਹੋ ਗਈ। ਬੱਚੇ ਦੀ ਮਾਂ ਨੂੰ 30 ਅਗਸਤ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਨਿਊਜ਼ ਆਊਟਲੈੱਟ ਅਨੁਸਾਰ ਦੋਸ਼ੀ ਮਾਂ ਨੂੰ ਐਲ ਪਾਸੋ ਕਾਉਂਟੀ ਜੇਲ੍ਹ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ 22 ਸਤੰਬਰ ਨੂੰ 100,000 ਡਾਲਰ ਦੇ ਜ਼ਮਾਨਤ ਬਾਂਡ 'ਤੇ ਰਿਹਾਅ ਕਰ ਦਿੱਤਾ ਗਿਆ। ਖ਼ਬਰਾਂ ਮੁਤਾਬਕ ਬੱਚੇ ਨੇ ਲਾਈਫ ਜੈਕੇਟ ਨਹੀਂ ਪਾਈ ਹੋਈ ਸੀ। ਇੱਕ ਗਵਾਹ ਦਾ ਕਹਿਣਾ ਹੈ ਕਿ ਜੈਸਿਕਾ ਪੂਲ ਦੇ ਕੋਲ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਆਪਣੇ ਫ਼ੋਨ ਵਿੱਚ ਪੂਰੀ ਤਰ੍ਹਾਂ ਡੁੱਬੀ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।           


author

Vandana

Content Editor

Related News