ਪਾਕਿ ’ਚ 18 ਸਾਲਾ ਮੁੰਡੇ ਤੇ 35 ਸਾਲਾ ਕੁੜੀ ਦਾ ਪ੍ਰੇਮ ਵਿਆਹ ਚਰਚਾ ''ਚ, ਲੋਕ ਕਰ ਰਹੇ ਕਈ ਟਿੱਪਣੀਆਂ

Sunday, Nov 12, 2023 - 05:57 PM (IST)

ਪਾਕਿ ’ਚ 18 ਸਾਲਾ ਮੁੰਡੇ ਤੇ 35 ਸਾਲਾ ਕੁੜੀ ਦਾ ਪ੍ਰੇਮ ਵਿਆਹ ਚਰਚਾ ''ਚ, ਲੋਕ ਕਰ ਰਹੇ ਕਈ ਟਿੱਪਣੀਆਂ

ਅੰਮ੍ਰਿਤਸਰ/ਇਸਲਾਮਾਬਾਦ (ਕੱਕੜ)- ਪਾਕਿਸਤਾਨ ’ਚ 18 ਸਾਲਾ ਮੁੰਡੇ ਅਤੇ 35 ਸਾਲਾ ਕੁੜੀ ਦਾ ਪ੍ਰੇਮ ਵਿਆਹ ਪਾਕਿਸਤਾਨ ’ਚ ਸੁਰਖੀਆਂ ਦਾ ਹਿੱਸਾ ਬਣ ਗਿਆ ਹੈ ਅਤੇ ਚਰਚਾ ’ਚ ਹੈ। ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਸ਼ਹਿਜ਼ਾਦ ਅਤੇ ਕੋਮਲ ਦੀ ਲਵ ਸਟੋਰੀ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ ।ਇਕ ਯੂਜ਼ਰ ਨੇ ਲਿਖਿਆ ਹੈ ਕਿ ਮੈਨੂੰ ਲੱਗਦਾ ਹੈ ਕਿ ਇਹ ਮੁੰਡਾ 16 ਨਹੀਂ ਸਗੋਂ 13 ਸਾਲ ਦਾ ਹੈ ਅਤੇ 35 ਦੀ ਔਰਤ ਹੈ, ਕੁੜੀ ਨਹੀਂ, ਇਕ ਨੇ ਲਿਖਿਆ ਹੈ ਕਿ ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਕਿ ਕੀ ਇਹ ਸੱਚ ਹੈ। ਮੁੰਡੇ ਦੀ ਪਛਾਣ ਸ਼ਹਿਜ਼ਾਦ ਦੇ ਰੂਪ ’ਚ ਹੋਈ ਹੈ ਅਤੇ ਕੁੜੀ ਜੋ ਉਸ ਦੀ ਦੂਰ ਦੀ ਰਿਸ਼ਤੇਦਾਰ ਹੈ, ਉਸ ਦਾ ਨਾਮ ਕੋਮਲ ਹੈ, ਉਨ੍ਹਾਂ ਦੀ ਪ੍ਰੇਮ ਕਹਾਣੀ ਅਤੇ ਵਿਆਹ ਦੀ ਕਹਾਣੀ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਅਤੇ ਉਹ ਉਦੋਂ ਤੋਂ ਪਿਆਰ ’ਚ ਹਨ, ਜਦੋਂ ਸ਼ਹਿਜ਼ਾਦ ਸਕੂਲ ’ਚ ਪੜ੍ਹਦਾ ਸੀ।

ਇਹ ਵੀ ਪੜ੍ਹੋ- ਬੰਦੀ ਛੋੜ ਦਿਵਸ ਮਾਨਵਤਾ ਦੇ ਹੱਕ ’ਚ ਆਵਾਜ਼ ਬੁਲੰਦ ਕਰਨ ਦੀ ਪ੍ਰੇਰਣਾ ਦਿੰਦੈ : ਐਡਵੋਕੇਟ ਧਾਮੀ

ਉਸ ਨੂੰ ਕੋਮਲ ਨਾਲ ਪਿਆਰ ਹੋ ਗਿਆ ਸੀ ਅਤੇ ਪਰਿਵਾਰ ਵਾਲਿਆਂ ਨੇ ਕਾਫ਼ੀ ਵਿਰੋਧ ਕੀਤਾ ਅਤੇ ਮੁੰਡੇ ਦੀ ਕੁੱਟ-ਮਾਰ ਵੀ ਕੀਤੀ ਪਰ ਪਿਆਰ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। ਦੋਵਾਂ ਦੀ ਉਮਰ ’ਚ ਵੱਡਾ ਫਰਕ ਹੋਣ ਦੇ ਬਾਵਜੂਦ ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਲਈ ਰਾਜ਼ੀ ਹੋ ਗਏ। ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਦੀ ਲਵ ਸਟੋਰੀ ਨੂੰ ਲੈ ਕੇ ਇਕ ਗੱਲ ਜ਼ਿਆਦਾ ਚਰਚਾ ’ਚ ਹੈ ਕਿ ਜੇਕਰ ਸ਼ਹਿਜ਼ਾਦ ਕੋਮਲ ਨਾਲ ਨਹੀਂ ਰਹਿੰਦਾ ਤਾਂ ਉਹ ਨੀਂਦ ਦੀ ਬੀਮਾਰੀ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਦੋਵੇਂ ਪਿਆਰ ਨਾਲ ਇਕ-ਦੂਜੇ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਉਂਦੇ ਹਨ ਅਤੇ ਸ਼ਹਿਜ਼ਾਦ ਕੋਮਲ ਨੂੰ ਪਿੰਕੀ ਅਤੇ ਕੋਮਲ ਉਸ ਨੂੰ ਮਿੱਠੂ ਕਹਿ ਕੇ ਬੁਲਾਉਂਦੀ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਔਰਤ ਦਾ ਕਤਲ 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News