ਹਿਟਲਰ ਦੇ ਬੈੱਡ ''ਤੇ ਸੌਂਦਾ ਹੈ ਇਹ ਅਰਬਪਤੀ

03/05/2019 6:13:19 PM

ਲੰਡਨ— ਇੰਗਲੈਂਡ ਦੇ ਇਕ ਅਰਬਪਤੀ ਵਿਅਕਤੀ ਨੇ ਨਾਜ਼ੀ ਯਾਦਾਂ ਨੂੰ ਇਕੱਠਾ ਕਰਨ ਦਾ ਅਨੋਖਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਪਰੰਤੂ ਉਨ੍ਹਾਂ ਨੇ ਅਪਾਣਾ ਇਕ ਮਹੱਲ 18 ਕਰੋੜ 'ਚ ਵੇਚਣ ਦਾ ਫੈਸਲਾ ਲਿਆ ਹੈ।

60 ਸਾਲਾ ਕੈਵਿਨ ਵ੍ਹੀਟਕ੍ਰਾਫਟ ਅਰਬਾਂ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਕੋਲ ਦੁਨੀਆ ਦਾ ਸਭ ਤੋਂ ਵੱਡਾ ਨਾਜ਼ੀ ਕਲੈਕਸ਼ਨ ਹੈ। ਇਕ ਵਾਰ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਹਿਟਲਰ ਦੇ ਬੈੱਡ 'ਤੇ ਸੌਂਦੇ ਹਨ। ਹਾਲਾਂਕਿ ਇੰਗਲੈਂਡ ਦੇ ਲਿਸੇਸਟਰਸ਼ਾਇਰ ਦੇ ਰਹਿਣ ਵਾਲੇ ਅਰਬਪਤੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਹਿਟਲਰ ਦੇ ਬੈੱਡ ਦਾ ਗੱਦਾ ਬਦਲ ਦਿੱਤਾ ਹੈ। ਉਨ੍ਹਾਂ ਨੇ ਸ਼ੌਂਕੀਆ ਤੌਰ 'ਤੇ ਸਾਲਾਂ ਤੱਕ ਦੂਜੇ ਵਿਸ਼ਵ ਯੁੱਧ ਦੇ ਵੇਲੇ ਦੀਆਂ ਚੀਜ਼ਾਂ ਨੂੰ ਜਮਾ ਕੀਤਾ।

ਕੈਵਿਨ ਦੇ ਕੋਲ 88 ਟੈਂਕ ਵੀ ਹਨ। ਜਦਕਿ ਉਸ ਸੈਲ ਦਾ ਲਕੜੀ ਦਾ ਇਕ ਦਰਵਾਜ਼ਾ ਵੀ ਉਨ੍ਹਾਂ ਨੇ ਆਪਣੇ ਕੋਲ ਰੱਖਿਆ ਹੈ, ਜਿਥੇ ਬੈਠ ਕੇ ਹਿਟਲਰ ਨੇ ਆਪਣੀ ਆਤਮਕਥਾ ਲਿਖੀ ਸੀ। ਹੁਣ ਉਨ੍ਹਾਂ ਨੇ ਵਿਗਸਟਨ 'ਚ ਸਥਿਤ ਮਹੱਲ ਨੂੰ ਵੇਚਣ ਦਾ ਫੈਸਲਾ ਲਿਆ ਹੈ। ਇਸ ਮਹੱਲ 'ਚ ਲਾਈਬ੍ਰੇਰੀ, ਪੱਬ, ਜਿਮ, ਸਵਿਮਿੰਗ ਪੂਲ, ਨਿਊਕਲੀਅਰ ਬੰਕਰ ਤੇ 35 ਗੱਡੀਆਂ ਖੜ੍ਹੀਆਂ ਕਰਨ ਵਾਲਾ ਗੈਰਾਜ ਵੀ ਹੈ।


Baljit Singh

Content Editor

Related News