ਸਾਊਦੀ ਅਰਬ ''ਚ ਲਾਕਡਾਊਨ ਖਤਮ, ਪਰ ਨਹੀਂ ਖੁਲਣਗੀਆਂ ਇਹ ਦੁਕਾਨਾਂ

Sunday, Apr 26, 2020 - 11:48 PM (IST)

ਸਾਊਦੀ ਅਰਬ ''ਚ ਲਾਕਡਾਊਨ ਖਤਮ, ਪਰ ਨਹੀਂ ਖੁਲਣਗੀਆਂ ਇਹ ਦੁਕਾਨਾਂ

ਰਿਆਦ - ਸਾਊਦੀ ਅਰਬ ਵਿਚ ਕੋਰੋਨਾਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਲਾਕਡਾਊਨ ਅਤੇ ਕਰਫਿਊ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧ ਵਿਚ ਕਿੰਗ ਸਲਮਾਨ ਬਿਨ ਅਬਦੁਲ ਅਜ਼ੀਜ ਨੇ ਅੰਸ਼ਕ ਕਰਫਿਊ ਦਾ ਫਰਮਾਨ ਜਾਰੀ ਕੀਤਾ ਹੈ, ਜੋ ਐਤਵਾਰ (ਅੱਜ) 26 ਅਪ੍ਰੈਲ ਨੂੰ ਪ੍ਰਭਾਵੀ ਹੋਵੇਗਾ। ਸ਼ਾਹੀ ਫਰਮਾਨ ਮੁਤਾਬਕ ਲੋਕਾਂ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਹੈ।

ਆਰਥਿਕ ਅਤੇ ਵਪਾਰਕ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਗਈ
ਸਾਊਦੀ ਅਖਬਾਰ ਏਜੰਸੀ ਐਸ. ਪੀ. ਏ. ਨੇ ਸਵੇਰੇ ਜਾਰੀ ਇਕ ਬਿਆਨ ਦੇ ਹਵਾਲੇ ਤੋਂ ਆਖਿਆ ਕਿ ਕਿੰਗ ਸਲਮਾਨ ਨੇ ਨਿਰਦੇਸ਼ ਦਿੱਤਾ ਹੈ ਕਿ 26 ਅਪ੍ਰੈਲ ਤੋਂ 13 ਮਈ ਤੱਕ ਰਾਜ ਦੇ ਸਾਰੇ ਇਲਾਕਿਆਂ ਵਿਚ ਕਰਫਿਊ ਨੂੰ ਅੰਸ਼ਕ ਰੂਪ ਤੋਂ ਖਤਮ ਕਰ ਦਿੱਤਾ ਜਾਵੇਗਾ। ਨਵੇਂ ਸ਼ਾਹੀ ਫਰਮਾਨ ਮੁਤਾਬਕ ਆਰਥਿਕ ਅਤੇ ਵਪਾਰਕ ਗਤੀਵਿਧੀਆਂ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਥੋਕ ਅਤੇ ਖੁਦਰਾ ਸਟੋਰ, ਸ਼ਾਪਿੰਗ ਮਾਲ ਨੂੰ ਵੋ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਪਾਲਣ ਕਰਨਾ ਹੋਵੇਗਾ।

ਇਸ ਦੌਰਾਨ ਹੇਅਰ ਕਟਿੰਗ ਤੇ ਬਿਊਟੀ ਪਾਰਲਰ ਰਹਿਣਗੇ ਬੰਦ
ਉਥੇ ਇਸ ਬਿਆਨ ਵਿਚ ਇਹ ਵੀ ਆਖਿਆ ਗਿਆ ਹੈ ਕਿ ਜਿਥੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਾ ਹੋ ਸਕੇ, ਉਥੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਵੇਂ ਨਾਈ (ਹੇਅਰ ਕਟਿੰਗ) ਦੀਆਂ ਦੁਕਾਨਾਂ, ਬਿਊਟੀ ਪਾਰਲਰ, ਸਪੋਰਟਸ ਕਲੱਬ, ਹੈਲਥ ਕਲੱਬ, ਸਿਨੇਮਾ, ਸੈਰ-ਸਪਾਟੇ ਦੀਆਂ ਥਾਂਵਾਂ, ਰੈਸਤਰਾਂ ਅਤੇ ਕੈਫੇ 'ਤੇ ਪਾਬੰਦੀ ਬਰਕਰਾਰ ਰਹੇਗੀ।

ਉਥੇ ਠੇਕੇਦਾਰਾਂ ਅਤੇ ਕਾਰਖਾਨਿਆਂ ਨੂੰ ਬਿਨਾਂ ਸ਼ਰਤ 29 ਅਪ੍ਰੈਲ ਤੋਂ 13 ਮਈ ਤੱਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਅੰਸ਼ਕ ਕਰਫਿਊ ਹਟਾਉਣ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਜ਼ਰੂਰੀ ਹੋਵੇਗਾ। ਉਥੇ ਵਿਆਹ ਪ੍ਰੋਗਰਾਮਾਂ ਅਤੇ ਸ਼ੋਕ ਸਭਾਵਾਂ ਵਿਚ 5 ਤੋਂ ਜ਼ਿਆਦਾ ਵਿਅਕਤੀ ਸ਼ਾਮਲ ਨਹੀਂ ਹੋ ਸਕਣਗੇ। ਉਥੇ ਨਿਯਮਾਂ ਦਾ ਪਾਲਣ ਨਾ ਕਰਨ ਵਾਲੀਆਂ ਸੰਸਥਾਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਸਖਤ ਸਜ਼ਾ ਵੀ ਦਿੱਤੀ ਜਾਵੇਗੀ ਅਤੇ ਇਸ ਮਿਆਦ ਦੌਰਾਨ ਲਗਾਤਾਰ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਰਹੇਗਾ।


author

Khushdeep Jassi

Content Editor

Related News