ਕੋਰੋਨਾ ਪਾਜ਼ੇਟਿਵ ਪਾਏ ਗਏ ਥਾਈਲੈਂਡ ਦੇ ਰਾਜਾ-ਰਾਣੀ

Saturday, Dec 17, 2022 - 10:20 PM (IST)

ਕੋਰੋਨਾ ਪਾਜ਼ੇਟਿਵ ਪਾਏ ਗਏ ਥਾਈਲੈਂਡ ਦੇ ਰਾਜਾ-ਰਾਣੀ

ਬੈਂਕਾਕ (ਯੂ. ਐੱਨ. ਆਈ.) : ਥਾਈਲੈਂਡ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਫਰਾ ਵਜਿਰਾਕਲਾਓਚਾਓਯੁਹੁਆ ਅਤੇ ਰਾਣੀ ਸੁਥਿਦਾ ਬਜਰਾਸੁਧਾਬਿਮਲਲਝਣਾ ਕੋਰੋਨਾ ਇਨਫੈਕਟਿਡ ਪਾਏ ਗਏ ਹਨ। ਸ਼ਾਹੀ ਪਰਿਵਾਰ ਦੇ ਬਿਊਰੋ ਨੇ ਇਹ ਜਾਣਕਾਰੀ ਸ਼ਨੀਵਾਰ ਨੂੰ ਦਿੱਤੀ। ਬਿਊਰੋ ਦੇ ਮੁਤਾਬਕ ਰਾਜਾ ਅਤੇ ਰਾਣੀ ਵਿਚ ਇਨਫੈਕਸ਼ਨ ਦੇ ਹਲਕੇ ਲੱਛਣ ਪਾਏ ਗਏ ਹਨ ਅਤੇ ਦੋਨੋਂ ਦੀ ਸਿਹਤ ਅਜੇ ਠੀਕ ਹੈ। ਰਾਇਲ ਹਾਊਸਹੋਲਡ ਬਿਊਰੋ ਵੱਲੋਂ ਜਾਰੀ ਬਿਆਨ ਮੁਤਾਬਕ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਸ਼ਾਹੀ ਕੰਮਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : ਬੇਲਾਰੂਸ ’ਚ ਇਮਾਰਤ ਨੂੰ ਲੱਗੀ ਅੱਗ, 6 ਲੋਕਾਂ ਦੀ ਮੌਤ, 3 ਝੁਲਸੇ

ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਹਫ਼ਤਾਵਾਰੀ ਰਿਪੋਰਟ ਦੇ ਅਨੁਸਾਰ, 04-10 ਦਸੰਬਰ ਦੇ ਦੌਰਾਨ ਥਾਈਲੈਂਡ ਦੇ ਹਸਪਤਾਲ ਵਿੱਚ ਕੋਰੋਨਾ ਨਾਲ ਸੰਕਰਮਿਤ 3,961 ਨਵੇਂ ਮਰੀਜ਼ ਦਾਖ਼ਲ ਹੋਏ। ਇਸ ਨਾਲ ਹੁਣ ਤੱਕ 47 ਲੱਖ ਤੋਂ ਵੱਧ ਲੋਕ ਇਸ ਮਹਾਮਾਰੀ ਨਾਲ ਸੰਕਰਮਿਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਇਸ ਇਨਫੈਕਸ਼ਨ ਕਾਰਨ 107 ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 33,392 ਹੋ ਗਈ ਹੈ।


author

Mandeep Singh

Content Editor

Related News