ਯੂਕਰੇਨ ਦੀ ਰਾਜਧਾਨੀ ਕੀਵ ''ਚ ਭਿਆਨਕ ਵਿਸਫੋਟ

10/26/2017 11:29:09 AM

ਕੀਵ,(ਵਾਰਤਾ)— ਯੂਕਰੇਨ ਦੀ ਰਾਜਧਾਨੀ ਕੀਵ 'ਚ ਵੀਰਵਾਰ ਹੋਏ ਇਕ ਬੰਬ ਵਿਸਫੋਟ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਯੂਕਰੇਨੀ ਸੰਸਦ ਈਹੋਰ ਮੋਸੀਚੁਕ ਸਮੇਤ 3 ਹੋਰ ਜਖ਼ਮੀ ਹੋ ਗਏ। ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਫੇਸਬੁੱਕ ਉੱਤੇ ਪੋਸਟ ਮਾਧਿਅਮ ਨਾਲ ਇਹ ਜਾਣਕਾਰੀ ਦਿੱਤੀ। ਸ਼੍ਰੀ ਮੋਸੀਚੁਕ ਨੇ ਦੱਸਿਆ ਕਿ ਇਸ ਬੰਬ ਵਿਸਫੋਟ 'ਚ ਕੁੱਲ ਚਾਰ ਲੋਕ ਜਖ਼ਮੀ ਹੋਏ ਜਿਨ੍ਹਾਂ 'ਚੋਂ ਇਕ ਵਿਅਕਤੀ ਦੀ ਹਸਪਤਾਲ ਲਿਜਾਉਂਦੇ ਦੌਰਾਨ ਰਸਤੇ 'ਚ ਹੀ ਮੌਤ ਹੋ ਗਈ। ਗ੍ਰਹਿ ਮੰਤਰਾਲੇ ਦੇ ਸਲਾਹਕਾਰ ਜੋਰਯਾਨ ਸ਼ਕਿਰਯਾਕ ਨੇ ਦੱਸਿਆ ਕਿ ਮਾਰੇ ਗਏ ਵਿਅਕਤੀ ਦੀ ਉਮਰ ਲੱਗਭੱਗ 30 ਸਾਲ ਹੈ ਅਤੇ ਉਸ ਦੀ ਪਹਿਚਾਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ।


Related News