ਇਸ ਹਾਲੀਵੁੱਡ ਸਟਾਰ ਨੇ ਪੁੱਤਾਂ ਨੂੰ ਦੇਣ ਦੀ ਬਜਾਏ ਦਾਨ ਕੀਤੇ 444 ਕਰੋਡ਼ ਰੁਪਏ, ਪਡ਼ੋ ਪੂਰੀ ਖਬਰ
Wednesday, Mar 04, 2020 - 08:58 PM (IST)
ਲਾਸ ਏਜੰਲਸ - ਹਾਲੀਵੁੱਡ ਸਟਾਰ ਅਤੇ 3 ਵਾਰ ਆਸਕਰ ਜਿੱਤ ਚੁੱਕੇ ਕਰਕ ਡਗਲਸ ਦੀ ਮੌਤ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ। ਡਗਲਸ ਦੀ ਮੌਤ ਵੇਲੇ ਉਨ੍ਹਾਂ ਕੋਲ ਕਰੀਬ 444 ਕਰੋਡ਼ ਰੁਪਏ ਤੋਂ ਜ਼ਿਆਦਾ (6.1 ਕਰੋਡ਼ ਡਾਲਰ) ਦੀ ਜਾਇਦਾਦ ਸੀ, ਪਰ ਉਨ੍ਹਾਂ ਇਸ ਨੂੰ ਪੁੱਤਰ ਮਾਇਕਲ ਡਗਲਸ ਨੂੰ ਨਾ ਦੇ ਕੇ ਦਾਨ ਕਰ ਦਿੱਤੀ। ਕਰਕ ਨੇ ਮਾਇਕਲ ਨੂੰ ਕੁਝ ਵੀ ਨਾ ਦਿੰਦੇ ਹੋਏ ਸਾਰੀ ਜਾਇਦਾਦ ਹੀ ਅਲੱਗ-ਅਲੱਗ ਸੰਸਥਾਵਾਂ ਨੂੰ ਦਾਨ ਕਰ ਦਿੱਤੀ।
ਦੱਸ ਦਈਏ ਕਿ ਸਿਰਫ ਮਾਇਕਲ ਹੀ ਨਹੀਂ ਬਲਿਕ ਕਰਕ ਨੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਲਈ ਵੀ ਕੁਝ ਨਹੀਂ ਛੱਡਿਆ। ਹਾਲਾਂਕਿ ਅਜੇ ਵੀ 80 ਕਰੋਡ਼ ਰੁਪਏ (1.1 ਕਰੋਡ਼ ਡਾਲਰ) ਦੀ ਰਕਮ ਹੈ, ਜਿਸ ਦੇ ਬਾਰੇ ਵਿਚ ਉਨ੍ਹਾਂ ਦੀ ਵਸੀਅਤ ਵਿਚ ਜ਼ਿਕਰ ਨਹੀਂ ਕੀਤਾ ਗਿਆ ਹੈ। ਇਹ ਰਕਮ ਕਿਸ ਕੋਲ ਜਾਵੇਗੀ ਇਸ ਦਾ ਐਲਾਨ ਅਜੇ ਹੋਣਾ ਬਾਕੀ ਹੈ। ਕਰਕ ਨੇ ਆਪਣੀ ਵਸੀਅਤ ਵਿਚ ਲਿੱਖਿਆ ਹੈ ਕਿ ਮਾਇਕਲ ਪਹਿਲਾਂ ਤੋਂ ਹੀ ਹਾਲੀਵੁੱਡ ਦਾ ਮਸ਼ਹੂਰ ਸਿਤਾਰਾ ਹੈ ਅਤੇ ਉਸ ਕੋਲ 300 ਕਰੋਡ਼ ਡਾਲਰ (21,860 ਕਰੋਡ਼ ਰੁਪਏ) ਦੀ ਜਾਇਦਾਦ ਵੀ ਹੈ, ਅਜਿਹੇ ਵਿਚ ਮੈਂ ਨਹੀ ਸਮਝਦਾ ਕਿ ਉਸ ਨੂੰ ਇਨ੍ਹਾਂ ਪੈਸਿਆਂ ਦੀ ਜ਼ਰੂਰਤ ਹੈ।
ਕੀ ਬੋਲੇ ਮਾਇਕਲ ਡਗਲਸ
ਉਧਰ ਹਾਲੀਵੁੱਡ ਸਟਾਰ ਮਾਇਕਲ ਡਗਲਸ ਨੇ ਇਕ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਆਪਣੇ ਪਿਤਾ ਨੂੰ ਯਾਦ ਕੀਤਾ ਹੈ। ਇਸ ਪੋਸਟ ਵਿਚ ਮਾਇਕਲ ਲਿੱਖਦੇ ਹਨ ਕਿ ਦੁਨੀਆ ਲਈ ਉਹ ਹਾਲੀਵੁੱਡ ਦੀ ਗੋਲਡਨ ਏਜ਼ ਦੇ ਇਕ ਲੀਜੇਂਡ ਐਕਟਰ ਸਨ, ਇਕ ਮਨੁੱਖਤਾਵਾਦੀ ਸਨ ਜੋ ਹਮੇਸ਼ਾ ਨਿਆਂ ਦੇ ਪੱਖ ਵਿਚ ਖਡ਼ੇ ਰਹੇ ਪਰ ਮੇਰੇ ਅਤੇ ਮੇਰੇ ਭਰਾ ਜੋਇਲ ਅਤੇ ਪੀਟਰ ਲਈ ਉਹ ਸਿਰਫ ਇਕ ਪਿਤਾ ਸਨ, ਕੈਥਰੀਨ ਲਈ ਦੁਨੀਆ ਦੇ ਸਭ ਤੋਂ ਚੰਗੇ ਫਾਦਰ ਇਨ ਲਾਅ (ਸਹੁਰਾ) ਸਨ ਅਤੇ ਸਾਡੇ ਬੱਚਿਆਂ ਲਈ ਦਾਦਾ ਜੀ। ਮੇਰੀ ਮਾਂ ਐਨਾ ਲਈ ਉਹ ਇਕ ਚੰਗੇ ਪਤੀ ਸਨ। ਉਨ੍ਹਾਂ ਨੂੰ ਹਮੇਸ਼ਾ ਉਨ੍ਹਾਂ ਦੀਆਂ ਫਿਲਮਾਂ ਅਤੇ ਇਸ ਦੁਨੀਆ ਵਿਚ ਸ਼ਾਂਤੀ ਸਥਾਪਿਤ ਕਰਨ ਲਈ ਕੀਤੇ ਗਏ ਕਾਰਜਾਂ ਲਈ ਯਾਦ ਕੀਤਾ ਜਾਵੇਗਾ। ਮੈਨੂੰ ਉਨ੍ਹਾਂ ਦਾ ਪੁੱਤਰ ਹੋਣ 'ਤੇ ਹਮੇਸ਼ਾ ਮਾਣ ਰਹੇਗਾ।
ਹੋਰ ਪੁੱਤਰਾਂ ਅਤੇ ਪਤਨੀ ਨੂੰ ਵੀ ਕੁਝ ਨਹੀਂ ਦਿੱਤਾ
ਮਾਇਕਲ ਤੋਂ ਇਲਾਵਾ ਕਰਕ ਦੇ ਪਰਿਵਾਰ ਵਿਚ ਉਨ੍ਹਾਂ ਦੀ ਦੂਜੀ ਪਤਨੀ ਐਨੀ ਅਤੇ 2 ਹੋਰ ਪੁੱਤਰ ਜੋਇਲ ਅਤੇ ਪੀਟਰ ਵੀ ਹਨ। ਹਾਲਾਂਕਿ ਵਸੀਅਤ ਮੁਤਾਬਕ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਜਾਇਦਾਦ ਨਹੀਂ ਦਿੱਤੀ ਗਈ ਹੈ। ਕਰਕ ਦਾ ਦਿਹਾਂਤ 103 ਸਾਲ ਦੀ ਉਮਰ ਵਿਚ ਹੋਇਆ ਅਤੇ ਉਨ੍ਹਾਂ ਨੂੰ ਕਾਫੀ ਦਾਨੀ ਅਤੇ ਚੰਗਾ ਇਨਸਾਨ ਮੰਨਿਆ ਜਾਂਦਾ ਸੀ। ਡਗਲਸ ਫਾਊਂਡੇਸ਼ਨ ਦੀ ਵੈੱਬਸਾਈਟ ਮੁਤਾਬਕ ਜਾਇਦਾਦ ਵਿਚੋਂ ਕਰੀਬ 5 ਕਰੋਡ਼ ਡਾਲਰ ਮਤਲਬ 364 ਕਰੋਡ਼ ਰੁਪਏ ਦਾਨ ਕੀਤੇ ਗਏ ਹਨ।
ਜਿਨ੍ਹਾਂ ਨੂੰ ਇਹ ਦਾਨ ਮਿਲਿਆ ਹੈ, ਉਨ੍ਹਾਂ ਵਿਚੋਂ ਸੈਂਟ ਲਾਰੇਂਸ ਯੂਨੀਵਰਸਿਟੀ ਸ਼ਾਮਲ ਹੈ। ਦਰਅਸਲ, ਇਹ ਦਾਨ ਯੂਨੀਵਰਸਿਟੀ ਦੇ ਘੱਟ ਗਿਣਤੀ ਭਾਈਚਾਰਿਆਂ, ਗਰੀਬ ਅਤੇ ਹੇਠਲੇ ਵਰਗ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਰਕ ਅਤੇ ਐਨੀ ਡਗਲਸ ਚਾਈਲਡਹੁੱਡ ਸੈਂਟਰ, ਸਿਨਾਈ ਮੰਦਰ, ਕਲਵਰ ਸਿਟੀ ਦਾ ਕਰਕ ਡਗਲਸ ਥੀਏਟਰ ਅਤੇ ਲਾਸ ਏਜੰਲਸ ਵਿਚ ਚਿਲਡਰਨ ਹਸਪਤਾਲ ਨੂੰ ਵੀ ਦਾਨ ਦੀ ਰਕਮ ਦਿੱਤੀ ਗਈ ਹੈ। ਕਰਕ ਦਾ ਜਨਮ 9 ਦਸੰਬਰ, 1916 ਨੂੰ ਰੂਸ ਵਿਚ ਹੋਇਆ ਸੀ। ਕਰਕ ਦੇ ਮਾਤਾ-ਪਿਤਾ ਯਹੂਦੀ ਸਨ ਅਤੇ ਉਨ੍ਹਾਂ ਨੂੰ ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ, ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ।
ਇਹ ਵੀ ਪਡ਼ੋ - ਸਮੁੱਚੀ ਦੁਨੀਆ ’ਚ ਜਾਰੀ ਹੈ ਕੋਰੋਨਾਵਾਇਰਸ ਦਾ ਕਹਿਰ, ਹੁਣ ਤੱਕ 3100 ਮੌਤਾਂ ਪਾਕਿ 'ਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਮੈਦਾਨ 'ਚ ਆਉਣਗੀਆਂ ਇਹ ਟੀਮਾਂ