ਰੂਸ ''ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ
Sunday, Oct 17, 2021 - 06:35 PM (IST)
ਮਾਸਕੋ-ਰੂਸ 'ਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ 34,303 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇਕ ਮਹੀਨੇ ਪਹਿਲਾਂ ਦੇ ਰੋਜ਼ਾਨਾ ਤੋਂ 70 ਫੀਸਦੀ ਜ਼ਿਆਦਾ ਹਨ। ਦੇਸ਼ 'ਚ ਇਸ ਮਹਾਮਾਰੀ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਰਾਸ਼ਟਰੀ ਕੋਰੋਨਾ ਵਾਇਰਸ ਟਾਸਕ ਫੋਰਸ ਨੇ ਐਤਵਾਰ ਨੂੰ ਦੱਸਿਆ ਕਿ ਪਿਛਲੇ ਇਕ ਕੋਵਿਡ-19 ਦੇ 34,303 ਨਵੇਂ ਮਰੀਜ਼ਾਂ ਦਾ ਪਤਾ ਚੱਲਿਆ ਜਦਕਿ ਇਕ ਮਹੀਨੇ ਪਹਿਲਾਂ 19 ਸਤੰਬਰ ਨੂੰ 20,174 ਨਵੇਂ ਮਾਮਲੇ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ : ਅਮਰੀਕਾ ਨੇ ਫਾਈਜ਼ਰ ਦੀਆਂ ਲੱਖਾਂ ਖੁਰਾਕਾਂ ਨਾਲ ਕੀਤੀ ਪਾਕਿਸਤਾਨ ਦੀ ਸਹਾਇਤਾ
ਦੇਸ਼ 'ਚ ਐਤਵਾਰ ਨੂੰ ਕੋਵਿਡ-19 ਦੇ 999 ਮਰੀਜ਼ਾਂ ਦੀ ਜਾਨ ਗਈ ਜੋ ਸ਼ਨੀਵਾਰ ਨੂੰ ਹੋਈਆਂ 1002 ਮੌਤਾਂ 'ਤੋਂ ਸਿਰਫ ਥੋੜੀਆਂ ਘੱਟ ਹਨ। ਰੂਸੀ ਅਧਿਕਾਰੀਆਂ ਨੇ ਲਾਟਰੀਆਂ, ਬੋਨਸ ਅਤੇ ਹੋਰ ਪ੍ਰੋਤਸਾਹਨ ਰਿਆਇਤਾਂ ਨਾਲ ਟੀਕਾਕਰਨ ਦੀ ਰਫਤਾਰ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਟੀਕਿਆਂ ਦੇ ਪ੍ਰਤੀ ਵਿਆਪਕ ਸੰਦੇਹਵਾਦ ਅਤੇ ਅਧਿਕਾਰੀਆਂ ਦੇ ਵਿਵਾਦਪੂਰਨ ਸੰਕੇਤਾਂ ਦੇ ਚੱਲਦੇ ਇਨ੍ਹਾਂ ਕੋਸ਼ਿਸ਼ਾਂ ਨੂੰ ਧੱਕਾ ਲੱਗਿਆ ਹੈ।
ਇਹ ਵੀ ਪੜ੍ਹੋ : ਚੀਨ ਤੇ ਭੂਟਾਨ ਦਰਮਿਆਨ ਸਮਝੌਤਾ ਪੱਤਰ 'ਤੇ ਦਸਤਖਤ
ਸਰਕਾਰ ਨੇ ਇਸ ਹਫਤੇ ਕਿਹਾ ਕਿ ਦੇਸ਼ ਦੀ ਕਰੀਬ 14.6 ਕਰੋੜ ਦੀ ਆਬਾਦੀ 'ਚੋਂ ਕਰੀਬ 4.3 ਕਰੋੜ ਭਾਵ 29 ਫੀਸਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ। ਇਨ੍ਹੀਂ ਵੱਡੀ ਗਿਣਤੀ 'ਚ ਕੋਵਿਡ-19 ਦੇ ਮਰੀਜ਼ਾਂ ਦੀ ਮੌਤ ਤੋਂ ਬਾਅਦ ਵੀ ਕ੍ਰੈਮਲਿਨ ਨੇ ਨਵਾਂ ਰਾਸ਼ਟਰੀ ਲਾਕਡਾਊਨ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ ਜਿਵੇਂ ਸ਼ੁਰੂਆਤੀ ਦੌਰ 'ਚ ਲਾਇਆ ਗਿਆ ਸੀ। ਉਸ ਨੇ ਖੇਤਰੀ ਪ੍ਰਸ਼ਾਸਨਾਂ ਨੂੰ ਕੋਰੋਨਾ ਵਾਇਰਸ ਪਾਬੰਦੀਆਂ ਲਾਉਣ ਦਾ ਅਧਿਕਾਰੀ ਪ੍ਰਦਾਨ ਕੀਤਾ ਹੈ।
ਇਹ ਵੀ ਪੜ੍ਹੋ : ਕੈਲੀਫੋਰਨੀਆ ਦੇ ਇਕ ਘਰ 'ਚੋਂ ਮਿਲੇ 90 ਤੋਂ ਵੱਧ ਸੱਪ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।