ਮੂੰਹ ਦੇ ਅਲਸਰ ਦਾ ਇਲਾਜ ਕਰਾਉਣ ਗਈ ਕੁੜੀ ਨੂੰ ਡਾਕਟਰ ਨੇ ਲਗਾਇਆ ਇੰਜੈਕਸ਼ਨ, ਹੁਣ ਹੋ ਗਿਆ ਅਜਿਹਾ ਹਾਲ (ਤਸਵੀਰਾਂ)

07/21/2017 12:32:03 PM

ਬੈਂਕਾਕ— ਥਾਈਲੈਂਡ ਦੇ ਉਦੋਨ ਥਾਨਈ ਵਿਚ ਰਹਿਣ ਵਾਲੀ ਕੁੜੀ ਓਰਾਥਾਈ ਚਾਈਮਾਰਟ ਨੂੰ ਮੂੰਹ ਵਿਚ ਇਕ ਛੋਟੇ ਜਿਹੇ ਅਲਸਰ ਦਾ ਪਤਾ ਲੱਗਾ ਤਾਂ ਉਹ ਇਲਾਜ ਲਈ ਨੇੜੇ ਦੇ ਇਕ ਕਲੀਨਿਕ ਗਈ ਸੀ। ਡਾਕਟਰ ਨੇ ਅਲਸਰ ਦੇਖ ਕੇ ਉਸ ਨੂੰ ਇੰਜੈਕਸ਼ਨ ਲਗਾ ਦਿੱਤਾ, ਜਿਸ ਤੋਂ ਬਾਅਦ ਓਰਾਥਾਈ ਨੂੰ ਐਲਰਜੀ ਹੋ ਗਈ ਅਤੇ ਉਸ ਦੀ ਚਮੜੀ ਡਿੱਗਣ ਲੱਗ ਗਈ।
ਡਾਕਟਰ ਨੇ ਕਿਹਾ ਸੀ ਕਿ ਇਹ ਇੰਜੈਕਸ਼ਨ ਸਭ ਕੁਝ ਕਰ ਦੇਵੇਗਾ ਸਾਫ 
ਓਰਾਥਾਈ ਨੇ ਦੱਸਿਆ ਕਿ ਡਾਕਟਰ ਨੇ ਉਸ ਕਿਹਾ ਸੀ ਕਿ ਇਹ ਇੰਜੈਕਸ਼ਨ ਸਭ ਕੁਝ ਸਾਫ ਕਰ ਦੇਵੇਗਾ ਪਰ ਅਗਲੇ ਹੀ ਦਿਨ ਮੇਰੀ ਚਮੜੀ ਅਤੇ ਵਾਲ ਡਿੱਗਣ ਲੱਗ ਗਏ। ਮੇਰੀ ਜ਼ਿੰਦਗੀ ਹੁਣ ਰੁੱਕ ਗਈ ਹੈ ਅਤੇ ਮੈਂ ਇਕ ਸਾਧਾਰਨ ਕੁੜੀ ਦੀ ਤਰ੍ਹਾਂ ਚੀਜਾਂ ਨਹੀਂ ਕਰ ਸਕਦੀ ਪਰ ਮੈਨੂੰ ਉਮੀਦ ਹੈ ਕਿ ਮੈਂ ਫਿਰ ਤੋਂ ਸਾਧਾਰਨ ਹੋ ਜਾਵਾਂਗੀ। 
ਓਰਾਥਾਈ ਨੂੰ ਸਾਬਕਾ ਥਾਈ ਭਿਕਸ਼ੂ ਭਿਨ ਨੇ ਮਦਦ ਦਿੱਤੀ ਹੈ, ਜੋ ਦਿਹਾਤੀ ਥਾਈਲੈਂਡ ਦੇ ਗਰੀਬ ਅਤੇ ਗੈਰ-ਸਿੱਖਿਅਤ ਲੋਕਾਂ ਦੀ ਮਦਦ ਕਰਦੇ ਹਨ। ਭਿਨ ਨੇ ਕਿਹਾ ਕਿ ਮੈਂ ਜਦੋਂ ਉਸ ਤੋਂ ਪੁੱਛਿਆ ਕਿ ਉਹ ਕੀ ਚਾਹੁੰਦੀ ਹੈ ਤਾਂ ਉਸ ਨੇ ਕਿਹਾ ਕਿ ਮੈਂ ਫਿਰ ਤੋਂ ਸਾਧਾਰਨ ਹੋਣਾ ਚਾਹੁੰਦੀ ਹਾਂ। ਹੁਣ ਮੇਰੀ ਨਜ਼ਰ ਵੀ ਧੁੰਦਲੀ ਹੋ ਰਹੀ ਹੈ।


Related News