ਲਾਹੌਰ ਦੇ IG ਪੁਲਸ ਦਾ ਕਤਲ ਕਰਨ ਆਈ ਕੁੜੀ 3 ਸਾਥੀਆਂ ਸਮੇਤ ਗ੍ਰਿਫ਼ਤਾਰ, ਹਥਿਆਰ ਤੇ ਗੋਲੀ ਸਿੱਕਾ ਬਰਾਮਦ

06/09/2023 2:39:29 PM

ਗੁਰਦਾਸਪੁਰ/ਲਾਹੌਰ (ਵਿਨੋਦ)- ਬੀਤੇ ਦਿਨ ਲਾਹੌਰ ਦੇ ਆਈ. ਜੀ. ਪੁਲਸ ਦਫ਼ਤਰ ਵਿਚ ਉਸ ਸਮੇਂ ਦਹਿਸ਼ਤ ਦਾ ਵਾਤਾਵਰਨ ਬਣ ਗਿਆ, ਜਦ ਆਈ. ਜੀ. ਦੀ ਸੁਰੱਖਿਆ ਗਾਰਡ ਨੇ ਵੇਟਿੰਗ ਰੂਮ ਵਿਚ ਬੈਠੀ ਇਕ ਕੁੜੀ ਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਕੁੜੀ ਅਤੇ ਉਸ ਦੇ ਸਾਥੀਆਂ ਤੋਂ 2 ਰਿਵਾਲਵਰ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ- ਪਰਿਵਾਰਿਕ ਕਲੇਸ਼ ਨੇ ਲਈ ਮਾਸੂਮ ਧੀ ਦੀ ਜਾਨ, 2 ਸਾਲ ਪਹਿਲਾਂ ਇਲਾਜ ਦੁੱਖੋਂ ਜਹਾਨੋਂ ਤੁਰ ਗਿਆ ਸੀ ਪੁੱਤ

ਸੂਤਰਾਂ ਅਨੁਸਾਰ ਅੱਜ ਦੁਪਹਿਰ ਆਈ. ਜੀ. ਲਾਹੌਰ ਦਫ਼ਤਰ ਵਿਚ ਇਕ ਨੌਜਵਾਨ ਕੁੜੀ ਨੇ ਆਪਣੇ ਆਪ ਨੂੰ ਏ. ਸੀ. ਪੀ. ਪੁਲਸ ਦੱਸ ਕੇ ਦਫ਼ਤਰ ਅਧਿਕਾਰੀਆਂ ਨੂੰ ਕਿਹਾ ਕਿ ਉਸ ਨੇ ਡਿਊਟੀ ਜੁਆਇੰਨ ਕਰਨੀ ਹੈ, ਉਸ ਦੇ ਨਾਲ ਜੋ ਤਿੰਨ ਹੋਰ ਵਿਅਕਤੀ ਸੀ, ਉਨ੍ਹਾਂ ਨੂੰ ਕੁੜੀ ਨੇ ਆਪਣਾ ਸੁਰੱਖਿਆ ਗਾਰਡ ਦੱਸਿਆ। ਜਿਸ ’ਤੇ ਦਫ਼ਤਰ ਕਰਮਚਾਰੀਆਂ ਨੇ ਉਸ ਨੂੰ ਆਈ. ਜੀ. ਦੇ ਵੇਟਿੰਗ ਰੂਮ ਵਿਚ ਬੈਠਾ ਦਿੱਤਾ ਅਤੇ ਆਈ. ਜੀ. ਪੁਲਸ ਨੂੰ ਸੂਚਿਤ ਕਰ ਦਿੱਤਾ।

ਇਹ ਵੀ ਪੜ੍ਹੋ- ਜਰਨੈਲ ਸਿੰਘ ਕਤਲ ਕਾਂਡ 'ਚ ਵੱਡੀ ਗ੍ਰਿਫ਼ਤਾਰੀ, ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਮੁਲਜ਼ਮ ਸਣੇ 3 ਕਾਬੂ

ਆਈ. ਜੀ. ਲਾਹੌਰ ਨੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਜਦ ਕੁੜੀ ਦੀ ਹਰਕਤ ਵੇਖੀ ਤਾਂ ਉਨ੍ਹਾਂ ਨੇ ਆਪਣੇ ਸੁਰੱਖਿਆ ਗਾਰਡ ਨੂੰ ਤੁਰੰਤ ਕੁੜੀ ਸਮੇਤ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ, ਜਿਸ ’ਤੇ ਸੁਰੱਖਿਆ ਗਾਰਡ ਨੇ ਚਾਰਾਂ ’ਤੇ ਕਾਬੂ ਪਾ ਕੇ ਉਨ੍ਹਾਂ ਦੀ ਤਲਾਸ਼ੀ ਲਈ  ਗਈ। ਤਲਾਸ਼ੀ ਦੌਰਾਨ ਕੁੜੀ ਤੋਂ ਇਕ ਰਿਵਾਲਵਰ ਅਤੇ 6 ਕਾਰਤੂਸ ਅਤੇ ਇਕ ਹੋਰ ਮੁਲਜ਼ਮ ਤੋਂ ਰਿਵਾਲਵਰ ਅਤੇ 12 ਕਾਰਤੂਸ ਬਰਾਮਦ ਹੋਏ।

ਇਹ ਵੀ ਪੜ੍ਹੋ- ਲਾਪ੍ਰਵਾਹੀ ਕਾਰਨ 2 ਸਾਲ ਦੇ ਮਾਸੂਮ ਦੀ ਗਈ ਜਾਨ, ਨਰਸ ਨੇ ਮੋਬਾਇਲ ਸੁਣਦਿਆਂ ਲਾਇਆ ਗ਼ਲਤ ਟੀਕਾ

ਕੁੜੀ ਨੇ ਆਪਣੀ ਪਹਿਚਾਣ ਮਰਿਅਮ ਵਾਸੀ ਇਸਲਾਮਾਬਾਦ ਅਤੇ ਪੁਰਸ਼ਾਂ ਦੀ ਪਹਿਚਾਣ ਜਿਬਰਾਨ ਅਲੀ, ਸ਼ਾਹਜੇਬ ਅਤੇ ਸ਼ਾਹ ਮੀਰ ਵਾਸੀ ਇਸਲਾਮਾਬਾਦ ਦੇ ਰੂਪ ਵਿਚ ਹੋਈ। ਗ੍ਰਿਫ਼ਤਾਰ ਪੁਰਸ਼ ਦੋਸ਼ੀਆਂ ਦੇ ਖ਼ਿਲਾਫ ਪਹਿਲਾ ਵੀ ਕਤਲ ਤੇ ਲੁੱਟਮਾਰ ਦੇ ਕੇਸ ਦਰਜ ਹਨ, ਫਿਲਹਾਲ ਕੁੜੀ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਮਰਿਅਮ ਨੇ ਸਵੀਕਾਰ ਕੀਤਾ ਕਿ ਉਸ ਨੂੰ ਆਈ. ਜੀ. ਦੀ ਕਤਲ ਕਰਨ ਲਈ ਪੈਸੇ ਦਿੱਤੇ ਗਏ ਹਨ ਪਰ ਉਸ ਨੇ ਇਸ ਸਬੰਧੀ ਅਜੇ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News