ਧਾਰਮਿਕ ਆਜ਼ਾਦੀ ਲਈ ਅਮਰੀਕਾ ਅੰਤਰਰਾਸ਼ਟਰੀ ਸੰਸਥਾ ਦੀ ਕਰੇਗਾ ਗਠਨ

07/19/2019 2:42:04 AM

ਵਾਸ਼ਿੰਗਟਨ - ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਵਾਸ਼ਿੰਗਟਨ 'ਚ ਇਕ ਅਹਿਮ ਬੈਠਕ ਤੋਂ ਬਾਅਦ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਧਾਰਮਿਕ ਆਜ਼ਾਦੀ ਦੇ ਪ੍ਰਚਾਰ ਲਈ ਇਕ ਅੰਤਰਰਾਸ਼ਟਰੀ ਸੰਸਥਾ ਦਾ ਗਠਨ ਕਰੇਗਾ। ਇਸ ਨੂੰ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਗਠਜੋੜ ਕਰਾਰ ਦਿੰਦੇ ਹੋਏ ਪੋਂਪੀਓ ਨੇ ਆਖਿਆ ਕਿ ਇਸ ਦੇ ਗਠਨ 'ਤੇ ਅਜੇ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਮੁੱਦੇ ਨੂੰ ਪਹਿਲ ਦੇਣ ਲਈ ਸਮਾਨ ਵਿਚਾਰ ਵਾਲੇ ਦੇਸ਼ਾਂ ਨੂੰ ਇਕੱਠੇ ਲਿਆਂਦਾ ਜਾਵੇ।

ਮੰਤਰੀ ਪੱਧਰ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪੋਂਪੀਓ ਨੇ ਆਖਿਆ ਕਿ ਇਹ ਉਸ ਕਾਰਜ ਲਈ ਇਕ ਮੌਕਾ ਪ੍ਰਦਾਨ ਕਰੇਗਾ ਜੋ ਪੂਰੇ ਸਾਲ ਸਾਡੇ ਲਈ ਤਰੱਕੀ ਦਾ ਰਾਹ ਤਿਆਰ ਕਰੇਗਾ। ਅਹਿਮ ਗੱਲ ਇਹ ਹੈ ਕਿ ਇਹ ਸਾਰੇ ਲੋਕਾਂ ਦੇ ਵਿਸ਼ਵਾਸਯੋਗ ਅਧਿਕਾਰਾਂ ਦੀ ਰੱਖਿਆ ਕਰੇਗਾ, ਜਿਸ 'ਚ ਉਨ੍ਹਾਂ ਨੂੰ ਵਿਸ਼ਵਾਸ ਕਰਨ ਜਾਂ ਨਾ ਕਰਨ ਦੀ ਜੋ ਉਹ ਚਾਹੁੰਣ ਉਸ ਦੀ ਆਜ਼ਾਦੀ ਪ੍ਰਦਾਨ ਕਰੇਗਾ। ਅਮਰੀਕਾ ਦਾ ਵਿਦੇਸ਼ ਮੰਤਰਾਲੇ ਲਗਾਤਾਰ ਦੂਜੇ ਸਾਲ ਇਸ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਇਹ 3 ਦਿਨਾਂ ਸਭਾ ਧਾਰਮਿਕ ਆਜ਼ਾਦੀ ਨੂੰ ਵਧਾਉਣ ਲਈ ਦਰਜਨਾਂ ਦੇਸ਼ਾਂ ਅਤੇ ਸੈਂਕੜੇ ਵਰਕਰਾਂ ਨੂੰ ਇਕੱਠੇ ਲਿਆ ਰਹੀ ਹੈ।


Khushdeep Jassi

Content Editor

Related News