ਸਾਊਦੀ ਅਰਬ 'ਚ ਦਿਖੀ ਪਹਿਲੀ 'ਮਹਿਲਾ ਗੱਡੀ ਚੋਰ'
Wednesday, Aug 29, 2018 - 10:17 PM (IST)

ਰਿਆਦ—ਸਾਊਦੀ ਅਰਬ 'ਚ ਹਾਲ ਹੀ 'ਚ ਔਰਤਾਂ ਨੂੰ ਡਰਾਈਵਿੰਗ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਬੀਤੇ ਸਾਲ ਸਤੰਬਰ 'ਚ ਕਿੰਗ ਸਲਮਾਨ ਨੇ ਆਪਣੇ ਬੇਟੇ ਮੁਹੰਮਦ ਬਿਨ ਸਲਮਾਨ ਵਲੋਂ ਸੁਧਾਰਾਂ ਨੂੰ ਲਾਗੂ ਕੀਤੇ ਜਾਣ ਤੋਂ ਬਾਅਦ ਔਰਤਾਂ ਦੇ ਡਰਾਈਵਿੰਗ 'ਤੇ ਲਗੇ ਬੈਨ ਨੂੰ ਹਟਾਉਣ ਦਾ ਆਦੇਸ਼ ਦਿੱਤਾ ਸੀ। ਔਰਤਾਂ ਦੀ ਡਰਾਈਵਿੰਗ ਤੋਂ ਬੈਨ ਹਟਾਉਣ ਤੋਂ ਬਾਅਦ ਹੁਣ ਉੱਥੇ ਕਥਿਤ ਤੌਰ 'ਤੇ ਪਹਿਲੀ ਵਾਰ ਇਕ ਔਰਤ ਕਾਰ ਚੋਰੀ ਕਰਦੀ ਦੇਖਣ ਨੂੰ ਮਿਲੀ ਹੈ।
فيديو🔴
— أخبار عاجلة (@News_Brk24) August 27, 2018
.
.
فتاة تسرق سيارة من أمام أحد المحلات التجارية في #الدمام، بعد أن تركها صاحبها في وضع التشغيل.
.
.#السعودية pic.twitter.com/FBFyXH84LJ
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ ਦੇ ਅਲ ਦਮਾਮ 'ਚ ਕਾਰ ਚੋਰੀ ਦੀ ਹੋਈ ਇਸ ਘਟਨਾ ਦਾ ਪੂਰਾ ਵੀਡੀਓ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਿਆ ਸੀ। ਇਸ ਵੀਡੀਓ 'ਚ ਦੇਖਿਆ ਗਿਆ ਕਿ ਇਕ ਔਰਤ ਕਿਵੇਂ ਇਕ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੀ.ਸੀ.ਟੀ.ਵੀ. ਫੁਟੇਜ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਵਿਅਕਤੀ ਆਪਣੀ ਲਾਲ ਗੱਡੀ ਨੂੰ ਖੜੀ ਕਰਕੇ ਚਲਾ ਜਾਂਦਾ ਹੈ। ਇਸ ਤੋਂ ਕੁਝ ਸਮੇਂ ਬਾਅਦ ਹੀ ਇਕ ਔਰਤ ਸਫੇਦ ਕਾਰ 'ਚੋਂ ਉਤਰਦੀ ਹੈ ਅਤੇ ਉਸ ਲਾਲ ਗੱਡੀ 'ਚ ਸਵਾਰ ਹੋ ਕੇ ਚੱਲੀ ਜਾਂਦੀ ਹੈ। ਲੋਕ ਇਸ ਔਰਤ ਨੂੰ ਸਾਊਦੀ ਦੀ ਪਹਿਲੀ ਮਹਿਲਾ ਚੋਰ ਦੱਸ ਰਹੇ ਹਨ।
ਹਾਲਾਂਕਿ ਇਸ ਘਟਨਾ 'ਤੇ ਲੋਕਾਂ ਦੇ ਵਿਚਾਰ ਬਹੁਤ ਵੱਖ-ਵੱਖ ਹਨ। ਕੁਝ ਲੋਕਾਂ ਦਾ ਜਿੱਥੇ ਮੰਨਣਾ ਹੈ ਕਿ ਇਹ ਔਰਤ ਸੱਚ 'ਚ ਕਾਰ ਚੋਰ ਹੈ, ਉੱਥੇ ਹੀ ਕੁਝ ਲੋਕ ਇਸ ਨੂੰ ਸਿਰਫ ਇਕ ਮਜ਼ਾਕ ਦੱਸ ਰਹੇ ਹਨ।