ਇਟਲੀ ਦੇ ਸ਼ਹਿਰ ਕਾਪੂਆਂ ''ਚ ਪਹਿਲੀ ਵਾਰ ਹੋਇਆ ਸਭਿਆਚਾਰਕ ਮੇਲਾ ਸੰਪੰਨ

Wednesday, Jun 01, 2022 - 11:46 AM (IST)

ਇਟਲੀ ਦੇ ਸ਼ਹਿਰ ਕਾਪੂਆਂ ''ਚ ਪਹਿਲੀ ਵਾਰ ਹੋਇਆ ਸਭਿਆਚਾਰਕ ਮੇਲਾ ਸੰਪੰਨ

ਮਿਲਾਨ/ਇਟਲੀ (ਸਾਬੀ ਚੀਨੀਆ): ਦੱਖਣੀ ਇਟਲੀ ਦੇ ਸ਼ਹਿਰ ਕਾਪੂਆਂ ਦੇ ਗਾਰਡਨ ਪੈਲਸ ਵਿਚ ਪਹਿਲੀ ਵਾਰ ਕਰਵਾਇਆ ਗਿਆ ਸਭਿਆਚਾਰਕ ਮੇਲਾ ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਪੰਜਾਬੀ ਮੇਲੇ ਦੀ ਖਾਸੀਅਤ ਰਹੀ ਕਿ ਇਸ ਵਿਚ ਲੋਕਾਂ ਨੇ ਆਪਣੇ ਪਰਿਵਾਰਾਂ ਨਾਲ ਪੁੱਜ ਕੇ ਮੇਲੇ ਦੀਆਂ ਰੌਣਕਾਂ ਨੂੰ ਵਧਾਉਂਦੇ ਹੋਏ ਚਾਰ ਚੰਨ੍ਹ ਲਾਏ ਅਤੇ ਪੰਜਾਬੀ ਦੀ ਖੁੱਲ੍ਹ ਦਿਲ੍ਹੀ ਦਾ ਅਹਿਸਾਸ ਕਰਵਾਉਂਦੇ ਹੋਏ ਦੱਸਿਆ ਕਿ ਪੰਜਾਬੀ ਦੁਨੀਆ ਦੇ ਕਿਸੇ ਵੀ ਦੇਸ਼ ਵਿਚ ਚੱਲੇ ਜਾਣ ਪਰ ਆਪਣੇ ਸਭਿਆਚਾਰ ਅਤੇ ਵਿਰਸੇ ਨੂੰ ਕਦੇ ਨਹੀ ਭੁੱਲਦੇ। ਮੇਲੇ ਵਿਚ ਐਮ ਐਚ ਚੈਨਲ ਦੀ ਨੰਬਰ 1 ਵੰਨ ਦੋਗਾਣਾ ਜੋੜੀ ਲੱਖਾ ਅਤੇ ਮੈਡਮ ਨਾਜ ਵੱਲੋਂ ਖੁੱਲ੍ਹੇ ਅਖਾੜੇ ਵਿਚ ਇਕ ਤੋ ਵੱਧ ਇਕ ਗੀਤਾਂ ਨਾਲ ਸਰੋਤਿਆ ਦਾ ਮੰਨੋਰੰਜਨ ਕੀਤਾ ਗਿਆ।

PunjabKesari

ਸਭਿਆਚਾਰਕ ਮੇਲੇ ਦੀ ਆਰੰਭਤਾ ਤੋਂ ਪਹਿਲਾਂ ਪ੍ਰੋਗਰਾਮ ਦੇ ਸਪਾਂਸਰ ਕੁਲਦੀਪ ਸਿੰਘ ਖੋਜੀ ਅਤੇ ਜੱਗਾ ਵੱਲੋਂ ਪਹੁੰਚੇ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਬਾਅਦ ਵਿਚ ਭਾਰਤ ਤੋਂ ਉਚੇਚੇ ਤੌਰ 'ਤੇ ਪੁੱਜੀ ਦੌਗਾਣਾ ਜੋੜੀ ਲੱਖਾ ਤੇ ਨਾਜ ਵੱਲੋਂ ਸਰੋਤਿਆਂ ਦੀ ਮੰਗ ਅਨੁਸਾਰ ਇਕ ਤੋਂ ਬਾਅਦ ਇਕ ਗੀਤਾਂ ਨਾਲ ਹਾਜ਼ਰੀ ਲਵਾਉਂਦੇ ਹੋਏ ਇਸ ਮੇਲੇ ਨੂੰ ਸਿਖਰਾਂ ਤੱਕ ਪਹੁੰਚਾਉਦੇ ਹੋਏ ਬੱਲੇ ਬੱਲੇ ਕਰਵਾ ਦਿੱਤੀ।ਕਾਪੂਆਂ ਸ਼ਹਿਰ ਵਿਚ ਕਰਵਾਏ ਪਲੇਠੇ ਸਭਿਆਚਾਰਕ ਮੇਲੇ ਵਿਚ ਬਹੁਤ ਸਾਰੇ ਪਾਕਿਸਤਾਨੀ, ਇਟਾਲੀਅਨ ਅਤੇ ਬੰਗਲਾ ਦੇਸ਼ ਦੇ ਲੋਕਾਂ ਨੇ ਵੀ ਹਿੱਸਾ ਲਿਆ। 

ਪੜ੍ਹੋ ਇਹ ਅਹਿਮ ਖ਼ਬਰ- ਜਹਾਜ਼ ਦੇ ਪਰ 'ਤੇ ਤੁਰਦੇ ਹੋਏ ਸ਼ਖ਼ਸ ਨੇ ਬਣਾਈ ਵੀਡੀਓ, ਲੋਕ ਹੋਏ ਹੈਰਾਨ

ਮੇਲੇ ਦੀਆਂ ਰੌਣਕਾਂ ਵਧਾਉਣ ਲਈ ਆਏ ਹੋਏ ਸਰੋਤਿਆਂ ਲਈ ਖਾਣ ਪੀਣ ਦੇ ਵੀ ਵਿਸ਼ੇਸ਼ ਪ੍ਰਬੰਧ ਸਨ ਅਤੇ ਵਿਚ ਮੇਲੇ ਦੀ ਪ੍ਰਬੰਧਕ ਕਮੇਟੀ ਵੱਲੋਂ ਦੋਗਾਣਾ ਜੋੜੀ ਅਤੇ ਮੇਲੇ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੁੱਜੇ ਵਿਸ਼ਵ ਪ੍ਰਸਿੱਧ ਗੀਤਕਾਰ ਸੇਮਾ ਜਲਾਲਪੁਰੀ ਨੂੰ ਵਿਦੇਸ਼ੀ ਧਰਤੀ 'ਤੇ ਪੰਜਾਬੀ ਬੋਲੀ ਦੀ ਬਿਹਤਰੀ ਲਈ ਪਾਏ ਯੋਗਦਾਨ ਬਦਲੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੁਲੰਦਿਰ ਸਿੰਘ, ਹਰਜਿੰਦਰ ਭਰੋਵਾਲ, ਭਗਵਾਨ ਸਿੰਘ, ਜਗਮੋਹਨ ਸਿੰਘ ਨੂੰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 
 


author

Vandana

Content Editor

Related News