ਕੋਵਿਡ-19 ਟੀਕਾਕਰਣ ਲਈ ਪਹਿਲੀ ਖੇਪ ਹੋਈ ਸਪਲਾਈ ਲਈ ਰਵਾਨਾ

Monday, Dec 14, 2020 - 09:26 AM (IST)

ਕੋਵਿਡ-19 ਟੀਕਾਕਰਣ ਲਈ ਪਹਿਲੀ ਖੇਪ ਹੋਈ ਸਪਲਾਈ ਲਈ ਰਵਾਨਾ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫੂਡ ਅਤੇ ਡਰੱਗ ਐਡਮਨਿਸਟਰੇਸ਼ਨ (ਐਫ ਡੀ ਏ) ਵੱਲੋਂ ਫਾਈਜ਼ਰ ਕੰਪਨੀ ਦੇ ਕੋਰੋਨਾਂ ਵਾਇਰਸ ਟੀਕੇ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਦੇਸ਼ ਵਿਚ ਟੀਕਾਕਰਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਇਨ੍ਹਾਂ ਟੀਕਿਆਂ ਦੀ ਸਪਲਾਈ ਦਾ ਆਰੰਭ ਹੋ ਗਿਆ ਹੈ।

 

ਸੰਯੁਕਤ ਰਾਜ ਵਿਚ ਵਿਆਪਕ ਤੌਰ 'ਤੇ ਵਰਤੋਂ ਕਰਨ ਲਈ ਕੋਵਿਡ-19 ਟੀਕੇ ਨੂੰ ਸਿਹਤ ਸਹੂਲਤਾਂ ਤੱਕ ਪਹੁੰਚਾਉਣ ਲਈ ਐਤਵਾਰ ਨੂੰ ਮਿਸ਼ੀਗਨ ਦੇ ਇਕ ਟੀਕਾ ਨਿਰਮਾਣ ਕੇਂਦਰ ਤੋਂ ਟਰੱਕਾਂ ਰਾਹੀ ਰਵਾਨਾ ਕੀਤਾ ਗਿਆ ਹੈ।ਇਸ ਟੀਕਾਕਰਣ ਮੁਹਿੰਮ ਦੇ ਸ਼ੁਰੂ ਵਿਚ, ਲਗਭਗ 3 ਮਿਲੀਅਨ ਖੁਰਾਕਾਂ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ ਅਤੇ ਟੀਕੇ ਨੂੰ ਲਗਾਉਣ ਦੀ  ਤਰਜੀਹ ਵਿਚ ਸਿਹਤ ਸੰਭਾਲ ਕਰਮਚਾਰੀ ਅਤੇ ਨਰਸਿੰਗ ਹੋਮ ਦੇ ਵਸਨੀਕਾਂ ਨੂੰ ਰੱਖਿਆ ਜਾ ਰਿਹਾ ਹੈ ਕਿਉਂਕਿ ਵਾਇਰਸ ਦੀ ਲਾਗ ਅਤੇ ਹਸਪਤਾਲਾਂ ਵਿੱਚ ਕੋਰੋਨਾਂ ਮਰੀਜ਼ਾਂ ਦੇ ਦਾਖਲੇ ਦੀ ਗਿਣਤੀ ਵਿਚ ਵਾਧਾ ਹੋਣਾ ਜਾਰੀ ਹੈ। 

ਫੈਡਰਲ ਅਧਿਕਾਰੀਆਂ ਅਨੁਸਾਰ ਫਾਈਜ਼ਰ ਦੇ ਟੀਕੇ ਦੀ ਪਹਿਲੀ ਬਰਾਮਦੀ ਸੋਮਵਾਰ ਨੂੰ 145 ਵੰਡ ਕੇਂਦਰਾਂ ਵਿਚ ਪਹੁੰਚੇਗੀ ਅਤੇ  425 ਹੋਰ ਕੇਂਦਰ ਮੰਗਲਵਾਰ ਨੂੰ ਜਦਕਿ ਬਾਕੀ ਰਹਿ ਗਏ 66 ਕੇਂਦਰ ਬੁੱਧਵਾਰ ਨੂੰ ਟੀਕਾ ਪ੍ਰਾਪਤ ਕਰਨਗੇ।
ਵਾਇਰਸ ਦੇ ਤੋੜ ਦਾ ਇਹ ਟੀਕਾ ਹੁਣ ਹਸਪਤਾਲਾਂ ਅਤੇ ਹੋਰ ਸਾਈਟਾਂ ਵੱਲ ਜਾ ਰਿਹਾ ਹੈ ਜੋ ਕਿ ਇਸ ਨੂੰ ਬਹੁਤ ਘੱਟ ਤਾਪਮਾਨ 'ਤੇ ਰੱਖ ਸਕਦੇ ਹਨ ਜਦਕਿ  ਫਾਈਜ਼ਰ ਇਸ ਦੀ ਸਪਲਾਈ ਲਈ ਡਰਾਈ ਬਰਫ਼ ਅਤੇ ਜੀ. ਪੀ. ਐੱਸ. ਸਮਰੱਥ ਸੈਂਸਰ ਵਾਲੇ ਕੰਟੇਨਰਾਂ ਦੀ ਵਰਤੋਂ ਕਰ ਰਿਹਾ ਹੈ ਤਾਂ ਜੋ ਇਨ੍ਹਾਂ ਨੂੰ ਘੱਟ ਤਾਪਮਾਨ ਤੇ ਰੱਖਿਆ ਜਾ ਸਕੇ। ਹਸਪਤਾਲਾਂ ਵਿਚ ਟੀਕੇ ਦੇ ਪਹੁੰਚਣ ਤੋਂ ਬਾਅਦ ਟੀਕੇ ਦਾ ਸਮਾਂ ਤੈਅ ਕਰਨ ਲਈ ਪਹਿਲੇ ਗੇੜ ਲਈ ਮਨਜ਼ੂਰ ਕੀਤੇ ਗਏ ਕਰਮਚਾਰੀ ਟੈਕਸਟ ਅਤੇ ਈ-ਮੇਲਾਂ ਪ੍ਰਾਪਤ ਕਰ ਰਹੇ ਹਨ।


author

Lalita Mam

Content Editor

Related News