ਕਿਸਾਨੀ ਸੰਘਰਸ਼ ''ਚ ਯੋਗਦਾਨ ਪਾਉਣ ਵਾਲੇ ਮਸ਼ਹੂਰ ਗਾਇਕ ਸ਼੍ਰੀ ਬਰਾੜ ਕੈਨਬਰਾ ''ਚ ਸਨਮਾਨਿਤ

Monday, Aug 08, 2022 - 04:09 PM (IST)

ਸਿਡਨੀ/ਕੈਨਬਰਾ (ਸਨੀ ਚਾਂਦਪੁਰੀ):- ਪਿਛਲੇ ਸਾਲ ਹੋਏ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਲਈ ਆਪਣੀ ਗਾਇਕੀ ਅਤੇ ਸਮੇਂ ਸਮੇਂ ਸਿਰ ਦਿੱਲੀ ਕਿਸਾਨ ਅੰਦੋਲਨ ਵਿੱਚ ਜਾ ਕੇ ਆਪਣਾ ਯੋਗਦਾਨ ਪਾਉਣ ਵਾਲੇ ਗਾਇਕ ਸ਼੍ਰੀ ਬਰਾੜ ਦਾ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ ਸਨਮਾਨ ਕੀਤਾ ਗਿਆ। ਪੱਤਰਕਾਰ ਨਾਲ ਫ਼ੋਨ ਰਾਹੀਂ ਗੱਲ-ਬਾਤ ਕਰਦਿਆਂ ਗੁਰਪ੍ਰੀਤ ਸੰਗਾਲੀ ਅਤੇ ਰਿੰਕੂ ਸਿੱਧੂ ਨੇ ਦੱਸਿਆ ਕਿ ਸ਼੍ਰੀ ਬਰਾੜ ਜੋ ਕਿ ਆਪਣੇ ਆਸਟ੍ਰੇਲੀਆ ਦੌਰੇ 'ਤੇ ਹਨ, ਦਾ ਸ਼ੋਅ ਕੈਨਬਰਾ ਸੀ ਜਿਸ ਵਿੱਚ ਗੁਰਪ੍ਰੀਤ ਸੰਗਾਲੀ ਅਤੇ ਉਸਦੇ ਸਾਥੀਆਂ ਵੱਲੋਂ ਸ਼੍ਰੀ ਬਰਾੜ ਦਾ ਐਪਲ ਦੇ ਟੈਬ ਨਾਲ ਸਨਮਾਨ ਕੀਤਾ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਮੁੜ ਗੈਂਗਵਾਰ, ਪੰਜਾਬੀ ਮੂਲ ਦੇ ਹਰਬੀਰ ਖੋਸਾ ਅਤੇ ਜਾਰਡਨ ਕ੍ਰਿਸ਼ਨਾ ਦੀ ਮੌਤ

ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਸ਼੍ਰੀ ਬਰਾੜ ਨੇ ਆਪਣੇ ਕੈਰੀਅਰ ਦੀ ਪ੍ਰਵਾਹ ਕੀਤੇ ਬਿਨਾਂ ਕਿਸਾਨਾਂ ਦਾ ਸਾਥ ਦਿੱਤਾ। ਉਹਨਾਂ ਦੇ ਗੀਤ ਕਿਸਾਨ ਐਂਥਮ ਨੇ ਨੌਜਵਾਨਾਂ ਵਿੱਚ ਧਰਨੇ ਉੱਤੇ ਜਾ ਕੇ ਖੜ੍ਹਨ ਦਾ ਜਜ਼ਬਾ ਭਰਿਆ। ਜਿਸ ਨੂੰ ਦੇਖਦੇ ਹੋਏ ਸਾਡੇ ਵੱਲੋ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਹੱਕਾਂ ਲਈ ਹਰ ਇੱਕ ਨੇ ਆਪਣਾ ਯੋਗਦਾਨ ਦਿੱਤਾ ਹੈ ਅਤੇ ਇਸੇ ਤਰ੍ਹਾਂ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਨੇ ਵੀ ਆਪਣਾ ਪੂਰਾ ਯੋਗਦਾਨ ਦਿੱਤਾ ਹੈ ਜੋ ਕਿ ਪੰਜਾਬ ਦੀ ਏਕਤਾ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ। ਇਸ ਮੌਕੇ  ਗੁਰਪ੍ਰੀਤ ਸੰਗਾਲੀ ਦੇ ਨਾਲ ਜਸਵੀਰ ਭੁੱਲਰ, ਰਿੰਕੂ ਸਿੱਧੂ, ਵਿੱਕੀ ਠੇਕੇਦਾਰ, ਅੰਮ੍ਰਿਤ ਸੰਧੂ, ਬਬਲੂ ਮਰਾਹੜ, ਬਿੱਲਾ ਸੰਧੂ ਆਦਿ ਹਾਜ਼ਰ ਸਨ।


Vandana

Content Editor

Related News