ਹੈਰਾਨੀਜਨਕ! ਫੌਜੀ ਟੈਂਕ ’ਤੇ ਚੜ੍ਹ ਕੇ ਸ਼ਾਪਿੰਗ ਕਰਨ ਨਿਕਲਦਾ ਹੈ ਪਰਿਵਾਰ (ਤਸਵੀਰਾਂ)

Monday, Jul 25, 2022 - 03:22 PM (IST)

ਲੰਡਨ (ਇੰਟ.)- ਤੁਸੀਂ ਬਹੁਤ ਸਾਰੀਆਂ ਗੱਡੀਆਂ ਦੇਖੀਆਂ ਹੋਣਗੀਆਂ। ਕੁਝ ਲੋਕਾਂ ਨੂੰ ਨਵੇਂ ਮਾਡਲ ਦੀਆਂ ਗੱਡੀਆਂ ਦਾ ਸ਼ੌਂਕ ਹੁੰਦਾ ਹੈ ਅਤੇ ਉਹ ਉਸ ’ਤੇ ਪੈਸੇ ਖਰਚਣ ਤੋਂ ਪਿੱਛੇ ਨਹੀਂ ਹਟਦੇ, ਜਦ ਕਿ ਕੁਝ ਲੋਕਾਂ ਨੂੰ ਵਿੰਟੇਜ ਕਾਰਾਂ ਦਾ ਸ਼ੌਂਕ ਹੁੰਦਾ ਹੈ। ਹਾਲਾਂਕਿ ਤੁਸੀਂ ਕਿਸੇ ਨੂੰ ਟੈਂਕਰ ਜਾਂ ਟਰੱਕ ਵਰਗੇ ਭਾਰੀ ਵਾਹਨ ਦੀ ਨਿਯਮਤ ਵਰਤੋਂ ਕਰਦੇ ਹੋਏ ਨਹੀਂ ਦੇਖਿਆ ਹੋਵੇਗਾ।

PunjabKesari

ਬ੍ਰਿਟੇਨ ’ਚ ਇਕ ਸਾਬਕਾ ਫੌਜੀ ਨੇ ਆਪਣੇ ਲਈ ਇਕ ਅਜਿਹੀ ਗੱਡੀ ਤਿਆਰ ਕੀਤੀ ਹੈ, ਜਿਸ ਨੂੰ ਸੜਕ ’ਤੇ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ। ਗੈਰੀ ਫ੍ਰੀਲੈਂਡ ਇਕ ਸਾਬਕਾ ਫੌਜੀ ਹੈ ਅਤੇ ਉਸ ਨੇ ਫੌਜੀ ਟੈਂਕ ’ਚ ਮਾਮੂਲੀ ਤਬਦੀਲੀਆਂ ਕਰ ਕੇ ਆਪਣੇ ਪਰਿਵਾਰ ਲਈ ਇਕ ਸ਼ਾਹੀ ਸਵਾਰੀ ਤਿਆਰ ਕੀਤੀ ਹੈ। ਹੁਣ ਉਹ ਸ਼ਾਨ ਨਾਲ ਆਪਣੇ ਪਰਿਵਾਰ ਨਾਲ ਸੈਰ ਕਰਨ ਲਈ ਨਿਕਲਦਾ ਹੈ। ਪਰਿਵਾਰ ਸ਼ਾਪਿੰਗ ਲਈ ਵੀ ਫੌਜੀ ਟੈਂਕ ਵਿਚ ਬੈਠ ਕੇ ਜਾਂਦਾ ਹੈ। ਛੁੱਟੀਆਂ ’ਤੇ ਰਾਈਡ ਲੈਣ ਲਈ ਵੀ ਉਹ ਫੌਜੀ ਟੈਂਕ ਦੀ ਵਰਤੋਂ ਕਰਦੇ ਹਨ।

PunjabKesari

ਮਿਰਰ ਦੀ ਰਿਪੋਰਟ ਅਨੁਸਾਰ 35 ਸਾਲਾ ਗੈਰੀ ਫ੍ਰੀਲੈਂਡ ਇੰਗਲੈਂਡ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਇਕ ਫੌਜੀ ਟੈਂਕ ਨੂੰ ਆਪਣੇ ਰੋਜ਼ਾਨਾ ਦੀ ਸਵਾਰੀ ਬਣਾਈ ਹੈ। ਉਹ ਇਸ ’ਤੇ ਬੈਠ ਕੇ ਸੁਪਰਮਾਰਕੀਟ ਜਾਂਦੇ ਹਨ ਅਤੇ ਆਪਣੇ ਰੋਜ਼ਾਨਾ ਦੇ ਕੰਮ ਕਰਦੇ ਹਨ। ਉਨ੍ਹਾਂ ਨੇ ਇਸ ਟੈਂਕ ਨੂੰ ਚੱਲਣ ਯੋਗ ਬਣਾਉਣ ਲਈ ਇਸ ’ਤੇ ਕਰੀਬ 19 ਲੱਖ ਰੁਪਏ ਖਰਚ ਕੀਤੇ ਹਨ। ਉਹ ਬਚਪਨ ਤੋਂ ਹੀ ਫੌਜੀ ਵਾਹਨਾਂ ਦਾ ਸ਼ੌਕੀਨ ਸੀ ਅਤੇ 16 ਸਾਲ ਦੀ ਉਮਰ ਵਿਚ ਫੌਜ ਵਿਚ ਭਰਤੀ ਹੋ ਗਿਆ ਸੀ। 20 ਸਾਲਾਂ ਬਾਅਦ ਉਨ੍ਹਾਂ ਨੇ ਆਪਣਾ ਫੌਜੀ ਵਾਹਨ ਖਰੀਦਿਆ ਅਤੇ ਇਸ ਨੂੰ ਆਪਣੇ ਜੱਦੀ ਸ਼ਹਿਰ ਐਮੇਸਬਰੀ ਦੀਆਂ ਸੜਕਾਂ ’ਤੇ ਚਲਾਉਂਦੇ ਹਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਲਹਿੰਦੇ ਪੰਜਾਬ 'ਚ ਮਰਹੂਮ ਮੂਸੇਵਾਲਾ ਅਤੇ ਸੁਰਜੀਤ ਪਾਤਰ ਸਮੇਤ ਤਿੰਨ ਸ਼ਖ਼ਸੀਅਤਾਂ ਨੂੰ ਮਿਲਿਆ ਵੱਡਾ 'ਸਨਮਾਨ'
 

ਦੇਖਣ ਵਾਲੇ ਹੋ ਜਾਂਦੇ ਨੇ ਹੈਰਾਨ

ਗੈਰੀ ਜਦੋਂ ਵੀ ਆਪਣਾ ਵਾਹਨ ਲੈ ਕੇ ਸੜਕ ’ਤੇ ਨਿਕਲਦੇ ਹਨ ਤਾਂ ਲੋਕ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ। ਘਰ ਵਿਚ ਵੀ ਉਹ ਇਸ ਨੂੰ ਆਪਣੀ ਗੱਡੀ ਕੋਲ ਹੀ ਪਾਰਕ ਕਰਦੇ ਹਨ ਅਤੇ ਬੱਚਿਆਂ ਨਾਲ ਡਰਾਈਵ ’ਤੇ ਨਿਕਲਦੇ ਹਨ। ਉਨ੍ਹਾਂ ਦੇ ਬੱਚੇ ਇਸ ਟੈਂਕ ਦੀ ਸਵਾਰੀ ਕਰਨਾ ਪਸੰਦ ਕਰਦੇ ਹਨ ਅਤੇ ਇਸ ਵੀ ਕਾਫੀ ਸਾਮਾਨ ਆ ਜਾਂਦਾ ਹੈ। ਹਾਲਾਂਕਿ ਲੋਕਾਂ ਲਈ ਇਹ ਬਹੁਤ ਹੀ ਅਜੀਬ ਹੁੰਦਾ ਹੈ। ਗੈਰੀ ਅਜੇ ਵੀ ਫੌਜ ’ਚ ਹਨ ਅਤੇ ਉਹ ਗੇਟ ਗਾਰਡਸ ਵਜੋਂ ਵਰਤੇ ਜਾਂਦੇ ਟੈਂਕਾਂ ਨੂੰ ਰੀ-ਸਟੋਰ ਕਰਨ ਦਾ ਕੰਮ ਕਰਦੇ ਹਨ।
 


Vandana

Content Editor

Related News