ਸਰੀ ਕਬੱਡੀ ਕੱਪ: ਯੂਥ ਕਬੱਡੀ ਕਲੱਬ ਨੇ ਜਿੱਤਿਆ ਖ਼ਿਤਾਬ, ਗੁਰਜੋਤ ਭੰਡਾਲ ਤੇ ਜਸ਼ਨ ਆਲਮਗੀਰ ਦਾ ਰਿਹਾ ਦਬਦਬਾ
Friday, Jul 03, 2026 - 08:32 AM (IST)
ਕੈਨੇਡਾ (ਰਮਨਦੀਪ ਸੋਢੀ) : ਪਿਛਲੇ ਦਿਨੀਂ ਸਰੀ (ਕੈਨੇਡਾ) ਦੇ ਸ਼ਹਿਰ ਵਿਚ ਕਬੱਡੀ ਦਾ ਕੱਪ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ 21 ਜੂਨ ਦਿਨ ਐਤਵਾਰ ਨੂੰ ਨੌਰਥ ਸਰੀ ਕਬੱਡੀ ਗਰਾਊਂਡ ਵਿਚ ਕਰਵਾਇਆ ਗਿਆ। ਕਬੱਡੀ ਦੇ ਕਰਵਾਏ ਗਏ ਕੱਪ ਵਿਚ 5 ਚੋਟੀ ਦੀਆਂ ਟੀਮਾਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ ਅਤੇ ਇਸ ਦੌਰਾਨ ਦਿਲਖਿਚਵੇਂ ਮੁਕਾਬਲੇ ਕਰਵਾਏ ਗਏ।

ਇਸ ਕਬੱਡੀ ਕੱਪ ਦੀ ਜੇਤੂ ਟੀਮ ਯੂਥ ਕਬੱਡੀ ਕਲੱਬ ਰਹੀ ਅਤੇ ਦੂਸਰੇ ਸਥਾਨ 'ਤੇ ਯੰਗ ਸਪੋਰਟਸ ਰਾਇਲ ਕਿੰਗ USA ਰਹੀ। ਇਸ ਦੌਰਾਨ ਫਾਈਨਲ ਮੈਚ ਵਿਚ Best Raider ਗੁਰਜੋਤ ਭੰਡਾਲ ਅਤੇ ਜਸ਼ਨ ਆਲਮਗੀਰ ਅਤੇ Best Stopper ਜੱਗਾ ਚਿੱਟੀ ਰਹੇ।

ਇਹ ਕਬੱਡੀ ਕੱਪ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੀ ਸਾਰੀ ਟੀਮ ਅਤੇ ਪ੍ਰਧਾਨ ਨੀਟੂ ਕੰਗ ਦੀ ਅਗਵਾਈ ਹੇਠ ਕਰਵਾਇਆ ਗਿਆ।

ਇਸ ਕਬੱਡੀ ਕੱਪ ਦਾ ਸਿੱਧਾ ਪ੍ਰਸਾਰਣ ਟੀਮ ਸਪੋਰਟਸ ਕਬੱਡੀ YouTube ਦੇ ਰਾਹੀਂ ਲੱਖਾਂ ਲੋਕਾਂ ਨੇ ਆਨੰਦ ਮਾਣਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Related News
ਬਰੈਂਪਟਨ ''ਚ ਸਾਊਥਫੀਲਡ ਮੇਲੇ ਦੀਆਂ ਰੌਣਕਾਂ: ਸਰਬਜੀਤ ਚੀਮਾ ਤੇ ਹਰਿੰਦਰ ਸੰਧੂ ਦੇ ਗੀਤਾਂ ''ਤੇ ਨੱਚਿਆ ਪੰਜਾਬੀ ਭਾਈਚਾਰਾ
