167 ਮਿਲੀਅਨ ਡਾਲਰ ਦੇ ਮਾਮਲੇ 'ਚ ਬੁਰੇ ਫਸੇ ਵਕੀਲ ਤੇ ਸਾਬਕਾ MP ਰਾਜ ਗਰੇਵਾਲ ! ਸਸਪੈਂਡ ਹੋ ਸਕਦੈ ਲਾਇਸੈਂਸ

Wednesday, Jul 15, 2026 - 12:59 PM (IST)

167 ਮਿਲੀਅਨ ਡਾਲਰ ਦੇ ਮਾਮਲੇ 'ਚ ਬੁਰੇ ਫਸੇ ਵਕੀਲ ਤੇ ਸਾਬਕਾ MP ਰਾਜ ਗਰੇਵਾਲ ! ਸਸਪੈਂਡ ਹੋ ਸਕਦੈ ਲਾਇਸੈਂਸ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਬਰੈਂਪਟਨ ਤੋਂ ਸਾਬਕਾ ਲਿਬਰਲ ਐੱਮ.ਪੀ. ਅਤੇ ਪੇਸ਼ੇ ਤੋਂ ਵਕੀਲ ਰਾਜ ਗਰੇਵਾਲ ਇਕ ਵੱਡੇ ਕਾਨੂੰਨੀ ਚੱਕਰ 'ਚ ਫਸ ਗਏ ਹਨ। ਓਂਟਾਰੀਓ ਦੀ ਕਾਨੂੰਨੀ ਰੈਗੂਲੇਟਰ 'ਲਾਅ ਸੁਸਾਇਟੀ ਆਫ਼ ਓਂਟਾਰੀਓ' (LSO) ਨੇ ਰਾਜ ਗਰੇਵਾਲ ਅਤੇ ਉਨ੍ਹਾਂ ਦੀ ਲਾਅ ਫਰਮ 'RSG Law' ਨਾਲ ਸਬੰਧਤ ਵਕੀਲ ਦਵਿੰਦਰ ਖੱਤਰਾ ਦੇ ਵਕਾਲਤ ਲਾਇਸੈਂਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਜਾਂ ਸੀਮਿਤ ਕਰਨ ਲਈ ਮੋਸ਼ਨ ਦਾਇਰ ਕਰ ਦਿੱਤਾ ਹੈ। ਲਾਅ ਸੁਸਾਇਟੀ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਅਜਿਹੇ ਪੁਖ਼ਤਾ ਸਬੂਤ ਮਿਲੇ ਹਨ, ਜਿਨ੍ਹਾਂ ਤੋਂ ਲੱਗਦਾ ਹੈ ਕਿ ਗਰੇਵਾਲ ਦੇ ਵਕਾਲਤ ਕਰਨ ਨਾਲ ਜਨਤਾ ਅਤੇ ਨਿਆਂ ਪ੍ਰਣਾਲੀ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ। 

ਕਈ ਪ੍ਰਾਈਵੇਟ ਕਰਜ਼ਾ ਦੇਣ ਵਾਲਿਆਂ ਵੱਲੋਂ ਰਾਜ ਗਰੇਵਾਲ, ਉਨ੍ਹਾਂ ਦੀ ਪਤਨੀ, ਪਿਤਾ ਅਤੇ ਉਨ੍ਹਾਂ ਦੀ ਲਾਅ ਫਰਮ 'RSG Law' ਖ਼ਿਲਾਫ਼ 137 ਮਿਲੀਅਨ ਡਾਲਰ (ਲਗਭਗ 1100 ਕਰੋੜ ਰੁਪਏ) ਦਾ ਇੱਕ ਵੱਡਾ ਮੁਕੱਦਮਾ ਦਾਇਰ ਕੀਤਾ ਗਿਆ ਹੈ। ਦੋਸ਼ ਹੈ ਕਿ ਗਰੇਵਾਲ ਅਤੇ ਉਨ੍ਹਾਂ ਦੀ ਫਰਮ ਨੇ ਕਰਜ਼ੇ ਵਜੋਂ ਲਏ ਪੈਸੇ ਦੀ ਵਰਤੋਂ ਦੱਸੇ ਗਏ ਕੰਮ ਦੀ ਬਜਾਏ ਆਪਣੇ ਨਿੱਜੀ ਫਾਇਦੇ ਲਈ ਕੀਤੀ। ਮੁਕੱਦਮੇ 'ਚ ਇਹ ਵੀ ਗੰਭੀਰ ਦੋਸ਼ ਲਗਾਇਆ ਗਿਆ ਹੈ ਕਿ ਰਾਜ ਗਰੇਵਾਲ ਅਤੇ ਉਨ੍ਹਾਂ ਦੀ ਫਰਮ ਨੇ ਬਿਨਾਂ ਕੋਈ ਪੈਸਾ ਵਾਪਸ ਕੀਤੇ, ਗੈਰ-ਕਾਨੂੰਨੀ ਤਰੀਕੇ ਨਾਲ 64 ਮਿਲੀਅਨ ਡਾਲਰ (ਲਗਭਗ 525 ਕਰੋੜ ਰੁਪਏ) ਦੇ ਲੋਨ ਨੂੰ ਸਰਕਾਰੀ ਰਿਕਾਰਡ 'ਚੋਂ ਡਿਸਚਾਰਜ ਕਰ ਦਿੱਤਾ। 

ਇਹ ਵੀ ਪੜ੍ਹੋ- ਦੋ-ਫਾੜ ਹੋ ਗਿਆ ਪਾਕਿਸਤਾਨ ! ਬਣ ਗਿਆ ਨਵਾਂ ਦੇਸ਼, ਫ਼ੌਜ ਨੇ 85 ਫ਼ੀਸਦੀ ਹਿੱਸੇ 'ਤੇ ਕੀਤਾ ਕਬਜ਼ਾ

ਇਸ ਤੋਂ ਇਲਾਵਾ ਗਰੇਵਾਲ 'ਤੇ ਇੱਕ ਹੋਰ ਕੇਸ 'ਚ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਅਤੇ 1.3 ਮਿਲੀਅਨ ਡਾਲਰ ਦਾ ਕਰਜ਼ਾ ਨਾ ਮੋੜਨ ਦਾ ਦੋਸ਼ ਹੈ। ਇਸ ਮਾਮਲੇ 'ਚ ਜੱਜ ਨੇ ਰਾਜ ਗਰੇਵਾਲ ਅਤੇ ਉਨ੍ਹਾਂ ਦੇ ਪਿਤਾ ਅਵਤਾਰ ਗਰੇਵਾਲ ਨੂੰ ਬਰੈਂਪਟਨ ਸਥਿਤ ਆਪਣੇ ਦੋ ਆਲੀਸ਼ਾਨ ਘਰ, ਜਿਨ੍ਹਾਂ ਦੀ ਕੀਮਤ ਕਰੀਬ 2.8 ਮਿਲੀਅਨ ਡਾਲਰ ਹੈ, ਕਰਜ਼ਦਾਤਾ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। 

ਲਾਅ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਸਕੋਸ਼ੀਆ ਬੈਂਕ ਦੇ ਖਾਤਿਆਂ ਰਾਹੀਂ ਲਗਭਗ 6 ਮਿਲੀਅਨ ਡਾਲਰ ਦੇ ਫਰਜ਼ੀ ਚੈੱਕਾਂ ਦਾ ਲੈਣ-ਦੇਣ ਵੀ ਹੋਇਆ ਹੈ, ਜਿਸ 'ਚੋਂ 3.3 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਗਰੇਵਾਲ ਦੀ ਫਰਮ 'RSG Law' ਦੇ ਟਰੱਸਟ ਅਕਾਊਂਟ 'ਚ ਟ੍ਰਾਂਸਫਰ ਕੀਤੀ ਗਈ ਸੀ। ਇਸ ਮਗਰੋਂ ਬੈਂਕ ਨੇ ਫਰਮ ਦੇ ਅਕਾਊਂਟ ਫ੍ਰੀਜ਼ ਕਰ ਦਿੱਤੇ ਸਨ। 

ਜ਼ਿਕਰਯੋਗ ਹੈ ਕਿ ਰਾਜ ਗਰੇਵਾਲ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕੇ ਹਨ। ਸਾਲ 2018 ਵਿੱਚ ਉਨ੍ਹਾਂ ਨੂੰ ਆਪਣੀ ਜੂਏ ਦੀ ਆਦਤ ਕਾਰਨ ਲੱਖਾਂ ਡਾਲਰ ਦੇ ਕਰਜ਼ੇ ਹੇਠ ਦਬਣ ਤੋਂ ਬਾਅਦ ਐੱਮ.ਪੀ. ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਹਾਲਾਂਕਿ, ਸਾਲ 2023 ਵਿੱਚ ਓਂਟਾਰੀਓ ਦੇ ਹਾਈ ਕੋਰਟ ਨੇ ਉਨ੍ਹਾਂ ਖ਼ਿਲਾਫ਼ ਲੱਗੇ ਅਪਰਾਧਿਕ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ। ਪਰ ਹੁਣ ਰੀਅਲ ਅਸਟੇਟ ਅਤੇ ਮਾਰਗੇਜ ਸੈਕਟਰ 'ਚ ਸਾਹਮਣੇ ਆਏ ਕਰੋੜਾਂ ਡਾਲਰ ਦੇ ਨਵੇਂ ਕੇਸਾਂ ਨੇ ਉਨ੍ਹਾਂ ਦੇ ਵਕਾਲਤ ਦੇ ਕਰੀਅਰ ਨੂੰ ਪੂਰੀ ਤਰ੍ਹਾਂ ਖ਼ਤਰੇ ਵਿੱਚ ਪਾ ਦਿੱਤਾ ਹੈ।

ਇਹ ਵੀ ਪੜ੍ਹੋ- FBI ਦੀ Most Wanted ਲਿਸਟ 'ਚ ਆਇਆ ਪੰਜਾਬੀ ਮੁੰਡੇ ਦਾ ਨਾਂ ! ਕਾਰੇ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News