ਪੰਜਾਬੀ ਵਿਰਸਾ 2017 ਲਈ ਦਰਸ਼ਕਾਂ ''ਚ ਭਾਰੀ ਉਤਸ਼ਾਹ 26 ਨੂੰ ਹੋਵੇਗਾ ਸਿਡਨੀ ਵਿਖੇ

08/23/2017 10:00:30 PM

ਸਿਡਨੀ (ਅਰਸ਼ਦੀਪ) — ਪੂਰੇ ਵਿਸ਼ਵ 'ਚ ਆਪਣੀ ਸਾਫ਼-ਸੁਥਰੀ ਗਾਇਕੀ ਦਾ ਝੰਡਾ ਬੁਲੰਦ ਕਰਨ ਵਾਲੇ ਵਾਰਿਸ ਭਰਾਵਾਂ ਦੇ 'ਪੰਜਾਬੀ ਵਿਰਸਾ' 2017 ਸਬੰਧੀ ਆਸਟ੍ਰੇਲੀਆ ਦੇ ਸਹੋਤਿਆਂ ਅਤੇ ਦਰਸ਼ਕਾਂ 'ਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਉਂਝ ਭਾਵੇਂ ਵਾਰਿਸ ਭਰਾ ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ ਪਰ ਇਨਾਂ ਦੇ ਪ੍ਰੋਗਰਾਮ ਦਾ ਸਿਡਨੀ ਸ਼ਹਿਰ 'ਚ ਪੰਜਾਬੀ ਵਿਰਸਾ 2017 ਨੂੰ ਸੁਚਾਰੂ ਤਰੀਕੇ ਨਾਲ ਕਰਵਾਉਣ ਵਾਲੇ ਮੁੱਖ ਪ੍ਰਬੰਧਕਾਂ ਆਰਗਨਾਈਜ਼ਰ ਪਰਮ ਪ੍ਰੋਡਕਸ਼ਨ ਐਂਡ ਅਰਬਨ ਪ੍ਰੋਡਕਸ਼ਨ ਗਰੁੱਪ ਦੇ ਪਰਮਜੀਤ ਸਿੰਘ, ਅਮਿਤ ਚੌਹਾਨ ਜਲੰਧਰ, ਅਮਨ ਹੈਰੀ ਨੇ ਦੱਸਿਆ ਕਿ ਪੰਜਾਬੀ ਵਿਰਸਾ ਦਾ ਸ਼ੋਅ 26 ਅਗਸਤ ਨੂੰ ਸ਼ਾਮੀ 7 ਵਜੇ ਸੀ. ਥ੍ਰੀ ਕਾਨਫਰੰਸ ਵੈਨਿਊ ਸਿਲਵਰ ਵਾਟਰ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਟਿਕਟਾਂ ਵੀ. ਵੀ. ਆਈ. ਪੀ., ਵੀ. ਆਈ. ਪੀ., ਡਾਇਮੈਂਡ, ਗੋਲਡ, ਸਿਲਵਰ ਅਤੇ ਬਰੌਨਜ਼ ਆਦਿ ਹੱਥੋ ਹੱਥੀ ਵਿਕ ਚੁੱਕੀਆਂ ਹਨ, ਕਿਉਂਕਿ ਇਹ ਸ਼ੋਅ ਪੂਰਨ ਤੌਰ ਤੇ ਪਹਿਵਾਰਕ ਹੋ ਰਿਹਾ ਹੈ, ਜਿਸ ਵਿੱਚ ਅਲਕੋਹਲ ਬਿਲਕੁਲ ਵਰਜਿਤ ਹੈ। ਸ਼੍ਰੀ ਅਮਿਤ ਚੌਹਾਨ ਨੇ ਦੱਸਿਆ ਕਿ ਇਸ ਸ਼ੋਅ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨਾਂ•ਦੱਸਿਆ ਕਿ ਟਿਕਟ ਹਾਟਲਾਈਨ 0452337387 ਤੇ ਵਿਖੇ 4rytickets.com.1u ਦੇ ਇਸ ਪੰਜਾਬੀ ਵਿਰਸਾ ਪ੍ਰੋਗਰਾਮ ਲਈ ਸੰਪਰਕ ਕੀਤਾ ਜਾ ਸਕਦਾ ਹੈ। ਇੱਥੇ ਗੌਰਤਲਬ ਹੈ ਕਿ ਪੰਜਾਬੀਅਤ ਦੀ ਮੁਦਈ ਜਗਬਾਣੀ ਇਸ ਪ੍ਰੋਗਰਾਮ ਦੀ ਮੀਡੀਆ ਪਾਟਨਰ ਹੈ। ਇੱਕ ਵੱਖਰੇ ਬਿਆਨ 'ਚ ਮਨਮੋਹਣ ਵਾਰਿਸ ਨੇ ਕਿਹਾ ਕਿ ਉਨਾਂ ਨੂੰ ਪੰਜਾਬੀ ਵਿਰਸਾ 2017 ਸਬੰਧੀ ਬਹੁਤ ਜ਼ਿਆਦਾ ਚਹੇਤਿਆਂ ਦੇ ਫ਼ੋਨ ਕਾਲ ਅਤੇ ਸ਼ੋਸ਼ਲ ਮੀਡੀਆ ਰਾਹੀਂ ਉਤਸ਼ਾਹ ਮਿਲ ਰਿਹਾ ਹੈ। ਜਿਸ ਦੇ ਉਹ ਸਦਾ ਰਿਣੀ ਰਹਿਣਗੇ।


Related News