ਮਾਸਕੋ ਕੰਸਰਟ 'ਚ ਹੋਏ ਅੱਤਵਾਦੀ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 140 ਤੋਂ ਪਾਰ, 4 ਗੰਨਮੈਨਾਂ ਸਣੇ 11 ਗ੍ਰਿਫ਼ਤਾਰ

03/23/2024 9:13:06 PM

ਮਾਸਕੋ (ਭਾਸ਼ਾ)- ਰੂਸ ਦੀ ਰਾਜਧਾਨੀ ਮਾਸਕੋ ਵਿੱਚ ਸ਼ੁੱਕਰਵਾਰ ਨੂੰ ਹਮਲਾਵਰਾਂ ਨੇ ਇੱਕ ਵੱਡੇ ਸਮਾਗਮ ਵਾਲੀ ਥਾਂ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ 3 ਬੱਚਿਆਂ ਸਮੇਤ 115 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਤੋਂ ਬਾਅਦ 11 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਹਮਲਾਵਰਾਂ ਨੇ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ ਨੂੰ ਅੱਗ ਲਗਾ ਦਿੱਤੀ। ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਟਾਸ ਦੇ ਅਨੁਸਾਰ, ਸੰਘੀ ਸੁਰੱਖਿਆ ਸੇਵਾ ਦੇ ਮੁਖੀ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ 11 ਵਿੱਚੋਂ ਚਾਰ ਹਮਲੇ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਸਨ।

ਇਹ ਵੀ ਪੜ੍ਹੋ: ਪੈਪਸੀਕੋ ਦੀ ਸਾਬਕਾ CEO ਇੰਦਰਾ ਨੂਈ ਨੇ US ’ਚ ਭਾਰਤੀ ਵਿਦਿਆਰਥੀਆਂ ਨੂੰ ਦਿੱਤੀ ਸਲਾਹ- ਸਾਵਧਾਨ ਰਹੋ ਤੇ ਨਸ਼ਿਆਂ ਤੋਂ ਬਚੋ

PunjabKesari

ਕੁਝ ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੇਸ਼ ਵਿਚ ਹੋਈਆਂ ਚੋਣਾਂ ਜਿੱਤ ਕੇ ਸੱਤਾ 'ਤੇ ਆਪਣੀ ਪਕੜ ਹੋਰ ਮਜ਼ਬੂਤ ​​ਕੀਤੀ ਸੀ। ਇਸਲਾਮਿਕ ਸਟੇਟ ਸਮੂਹ ਨੇ ਸੋਸ਼ਲ ਮੀਡੀਆ 'ਤੇ ਸੰਬੰਧਿਤ ਚੈਨਲਾਂ 'ਤੇ ਸਾਂਝੇ ਕੀਤੇ ਗਏ ਇਕ ਬਿਆਨ ਵਿਚ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸਲਾਮਿਕ ਸਟੇਟ ਸਮੂਹ ਨੇ ਆਪਣੀ ਅਮਾਕ ਨਿਊਜ਼ ਏਜੰਸੀ ਦੁਆਰਾ ਸਾਂਝੇ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਮਾਸਕੋ ਦੇ ਬਾਹਰਵਾਰ ਕ੍ਰਾਸਨੋਗੋਰਸਕ ਵਿੱਚ 'ਈਸਾਈਆਂ' ਦੇ ਇੱਕ ਵੱਡੇ ਇਕੱਠ 'ਤੇ ਹਮਲਾ ਕੀਤਾ, ਜਿਸ ਵਿਤ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ। ਫਿਲਹਾਲ ਦਾਅਵੇ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਅਮਰੀਕੀ ਖੁਫੀਆ ਏਜੰਸੀ ਦੇ ਇਕ ਅਧਿਕਾਰੀ ਨੇ 'ਦ ਐਸੋਸੀਏਟਡ ਪ੍ਰੈਸ' ਨੂੰ ਦੱਸਿਆ ਕਿ ਅਮਰੀਕੀ ਖੁਫੀਆ ਏਜੰਸੀ ਨੂੰ ਪਤਾ ਲੱਗਾ ਸੀ ਕਿ ਅਫਗਾਨਿਸਤਾਨ ਵਿਚ ਇਸਲਾਮਿਕ ਸਟੇਟ ਸਮੂਹ ਦੀ ਸ਼ਾਖਾ ਮਾਸਕੋ ਵਿਚ ਹਮਲੇ ਦੀ ਯੋਜਨਾ ਬਣਾ ਰਹੀ ਹੈ ਅਤੇ ਉਸ ਨੇ ਰੂਸੀ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਪਿਛਲੇ ਦੋ ਦਹਾਕਿਆਂ 'ਚ ਰੂਸ 'ਚ ਇਹ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ। ਇਹ ਹਮਲਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਦੇਸ਼ ਦੀ ਯੂਕਰੇਨ ਨਾਲ ਜੰਗ ਤੀਜੇ ਸਾਲ ਵੀ ਜਾਰੀ ਹੈ।

ਇਹ ਵੀ ਪੜ੍ਹੋ: ਯੂਕ੍ਰੇਨ ਦੇ ਪ੍ਰਮੁੱਖ ਪਣਬਿਜਲੀ ਪਲਾਂਟ ਅਤੇ ਬਿਜਲੀ ਸਹੂਲਤਾਂ ’ਤੇ ਰੂਸ ਦਾ ਹਮਲਾ, 3 ਦੀ ਮੌਤ, ਬਿਜਲੀ ਬੰਦ

PunjabKesari

ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਇਸ ਹਮਲੇ ਨੂੰ 'ਵੱਡੀ ਤ੍ਰਾਸਦੀ' ਕਰਾਰ ਦਿੱਤਾ ਹੈ। ਰੂਸੀ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਕ੍ਰੇਮਲਿਨ ਨੇ ਕਿਹਾ ਕਿ ਪੁਤਿਨ ਨੂੰ ਇਸ ਦੀ ਸੂਚਨਾ ਹਮਲਾਵਰਾਂ ਦੇ 'ਕ੍ਰੋਕਸ ਸਿਟੀ ਹਾਲ' 'ਤੇ ਹਮਲਾ ਕਰਨ ਤੋਂ ਕੁਝ ਮਿੰਟਾਂ ਬਾਅਦ ਦਿੱਤੀ ਗਈ। ਹਾਲ ਮਾਸਕੋ ਦੇ ਪੱਛਮੀ ਕਿਨਾਰੇ ਵਿੱਚ ਸਥਿਤ ਇੱਕ ਵਿਸ਼ਾਲ ਸੰਗੀਤ ਸਥਾਨ ਹੈ, ਜਿਸ ਵਿੱਚ 6,200 ਲੋਕ ਬੈਠ ਸਕਦੇ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਮਸ਼ਹੂਰ ਰੂਸੀ ਰਾਕ ਬੈਂਡ 'ਪਿਕਨਿਕ' ਦੇ ਇਕ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਣ ਲਈ ਕ੍ਰੋਕਸ ਸਿਟੀ ਹਾਲ ਵਿਚ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਸਰਕਾਰੀ ਵਕੀਲ ਦੇ ਦਫਤਰ ਨੇ ਕਿਹਾ ਕਿ ਲੜਾਕੂ ਪੋਸ਼ਾਕ ਪਹਿਨੇ ਕਈ ਵਿਅਕਤੀ ਸਮਾਰੋਹ ਸਥਾਨ ਵਿੱਚ ਦਾਖਲ ਹੋਏ ਅਤੇ ਉੱਥੇ ਮੌਜੂਦ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰੂਸੀ ਮੀਡੀਆ ਚੈਨਲਾਂ ਦੁਆਰਾ ਪੋਸਟ ਕੀਤੇ ਗਏ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਹਮਲਾਵਰ ਅਸਾਲਟ ਰਾਈਫਲਾਂ ਨਾਲ ਲੋਕਾਂ ਨੂੰ ਨੇੜਿਓਂ ਗੋਲੀਆਂ ਮਾਰਦੇ ਦਿਖਾਈ ਦਿੱਤੇ।

PunjabKesari

ਇਹ ਵੀ ਪੜ੍ਹੋ: "ਮੈਂ ਦੋ ਵਾਰ ਚਿੱਠੀ ਲਿਖੀ ,ਉਨ੍ਹਾਂ ਨੇ ਮੇਰੀ ਗੱਲ ਨਹੀਂ ਮੰਨੀ", ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਬੋਲੇ ਅੰਨਾ ਹਜ਼ਾਰੇ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News