ਨਾਈਟ ਕਲੱਬ 'ਚ 21 ਅੱਲ੍ਹੜਾਂ ਦੀ ਮੌਤ ਅਪਰਾਧ ਹੈ : ਦੱਖਣੀ ਅਫਰੀਕੀ ਰਾਸ਼ਟਰਪਤੀ
Wednesday, Jul 06, 2022 - 11:08 PM (IST)
ਲੰਡਨ-ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਬੁੱਧਵਾਰ ਨੂੰ ਕਿਹਾ ਕਿ ਇਕ ਨਾਈਟ ਕਲੱਬ 'ਚ 21 ਅੱਲ੍ਹੜਾਂ ਦੀ ਮੌਤ ਇਕ ਅਪਰਾਧ ਹੈ। ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕੀ ਅਧਿਕਾਰੀਆਂ ਨੂੰ ਗੈਰ-ਕਾਨੂੰਨ ਤਰੀਕੇ ਨਾਲ ਨੌਜਵਾਨਾਂ ਨੂੰ ਸ਼ਰਾਬ ਵੇਚਣ ਦੀ ਰੋਕਥਾਮ ਲਈ ਸਖਤ ਉਪਾਅ ਕਰਨੇ ਚਾਹੀਦੇ ਹਨ। ਰਾਮਫੋਸਾ ਨੇ ਕਿਹਾ ਕਿ ਸਾਨੂੰ ਹੁਣ ਤੱਕ ਇਹ ਸਹੀ ਤਰ੍ਹਾਂ ਪਤਾ ਨਹੀਂ ਹੈ ਕਿ ਸਾਡੇ ਬੱਚਿਆਂ ਦੀ ਜਾਨ ਕਿਸ ਕਾਰਨ ਗਈ ਹੈ। ਪਰ ਸਾਨੂੰ ਇਹ ਪਤਾ ਹੈ ਕਿ ਉਸ ਰਾਤ ਨੂੰ ਕਾਨੂੰਨ ਤੋੜਿਆ ਗਿਆ ਸੀ ਅਤੇ ਸ਼ਾਇਦ ਪਹਿਲਾਂ ਵੀ ਕਈ ਰਾਤਾਂ ਨੂੰ ਵੀ ਕਾਨੂੰਨ ਦੀ ਉਲੰਘਣਾ ਕੀਤੀ ਗਈ ਸੀ।
ਇਹ ਵੀ ਪੜ੍ਹੋ : ਇੰਡੀਗੋ ਦੀ ਰਾਏਪੁਰ-ਇੰਦੌਰ ਉਡਾਣ ਦੇ ਕੈਬਿਨ 'ਚ ਦੇਖਿਆ ਗਿਆ ਧੂੰਆਂ, DGCA ਨੇ ਜਾਂਚ ਕੀਤੀ ਸ਼ੁਰੂ
ਰਾਸ਼ਟਰਪਤੀ ਕਰੀਬ ਦੋ ਹਫ਼ਤੇ ਪਹਿਲਾਂ ਜਾਨ ਗੁਆਉਣ ਵਾਲੇ ਨੌਜਵਾਨਾਂ ਨੂੰ ਈਸਟ ਲੰਡਨ 'ਚ ਦਫਨ ਕਰਨ ਆਏ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਪੁਲਸ ਨੂੰ ਮੌਤ ਦਾ ਸਹੀ ਕਾਰਨ ਪਤਾ ਲਾਉਣ ਅਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਦੇ ਬਾਰ 'ਚ ਜਾਣ 'ਤੇ ਰੋਕ ਲਾਉਣ। ਰਾਸ਼ਟਰਪਤੀ ਨੇ ਕਿਹਾ ਕਿ ਇਸ ਦੇ ਲਈ ਕਾਨੂੰਨ ਤੋੜ ਕੇ ਦੱਖਣੀ ਅਫਰੀਕਾ ਦੇ ਨੌਜਵਾਨਾਂ ਨੂੰ ਸ਼ਰਾਬ ਵੇਚਣ ਲਈ ਜ਼ਿੰਮੇਵਾਰ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਕਾਨੂੰਨ ਨੂੰ ਨਾ ਤੋੜਿਆ ਜਾਂਦਾ ਤਾਂ ਉਨ੍ਹਾਂ 'ਬੱਚਿਆਂ' ਦੀ ਜਾਨ ਨਾ ਜਾਂਦੀ। ਅਧਿਕਾਰੀਆਂ ਮੁਤਾਬਕ, ਦੇਸ਼ 'ਚ ਸ਼ਰਾਬ ਪੀਣ ਦੀ ਕਾਨੂੰਨੀ ਉਮਰ 18 ਸਾਲ ਹੈ। ਜਾਨ ਗੁਆਉਣ ਵਾਲੇ ਅੱਲ੍ਹੜਾਂ 'ਚ ਇਕ 13 ਸਾਲ ਦਾ ਲੜਕਾ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਹਮਲੇ ਲਈ ਅਫਗਾਨਿਸਤਾਨ ਦੀ ਧਰਤੀ ਦੀ ਨਹੀਂ ਕੀਤੀ ਜਾਵੇਗੀ ਵਰਤੋਂ : ਤਾਲਿਬਾਨ ਨੇਤਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ