ਅਦਾਲਤ ਨੇ ਸਾਬਕਾ ਪੁਲਸ ਮੁਖੀ ਨੂੰ ਨਿਆਇਕ ਹਿਰਾਸਤ ’ਚ ਭੇਜਿਆ
Wednesday, Sep 11, 2024 - 01:13 PM (IST)
ਢਾਕਾ - ਢਾਕਾ ਦੀ ਇਕ ਅਦਾਲਤ ਨੇ ਹਾਲ ਹੀ ’ਚ ਵਿਦਿਆਰਥੀ ਅੰਦੋਲਨ ਦੌਰਾਨ ਵਪਾਰੀ ਅਬਦੁਲ ਵਦੂਦ ਦੀ ਹੱਤਿਆ ਨਾਲ ਜੁੜੇ ਮਾਮਲੇ ’ਚ ਸਾਬਕਾ ਪੁਲਸ ਇੰਸਪੈਕਟਰ ਜਨਰਲ ਏ.ਕੇ.ਐਮ. ਸ਼ਾਹਿਦੁਲ ਹਕ ਨੂੰ ਨਿਆਇਕ ਹਿਰਾਸਤ ’ਚ ਭੇਜਣ ਦਾ ਹੁਕਮ ਦਿੱਤਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਬੁੱਧਵਾਰ ਨੂੰ ਇਹ ਜਾਣਕਾਰੀ ਮਿਲੀ। ਢਾਕਾ ਟ੍ਰਿਬਿਊਨ ਦੀ ਰਿਪੋਰਟ ਅਨੁਸਾਰ, ਜਾਂਚ ਅਧਿਕਾਰੀ ਸਬ ਇੰਸਪੈਕਟਰ ਬੈਜਿਦ ਬੋਸਤਾਮੀ ਨੇ ਸ਼ਾਹਿਦੁਲ ਨੂੰ 7 ਦਿਨਾਂ ਦੀ ਰਿਮਾਂਡ ਦੇ ਬਾਅਦ ਅਦਾਲਤ ’ਚ ਪੇਸ਼ ਕੀਤਾ ਅਤੇ ਉਸ ਨੂੰ ਹਿਰਾਸਤ ’ਚ ਰੱਖਣ ਦੀ ਮੰਗ ਕੀਤੀ।
ਪੜ੍ਹੋ ਇਹ ਖ਼ਬਰ-ਕਮਲਾ ਹੈਰਿਸ ਜਾਂ ਟਰੰਪ! ਕੌਣ ਬਣੇਗਾ ਅਮਰੀਕਾ ਦਾ ਰਾਸ਼ਟਰਪਤੀ, ਜੋਤਿਸ਼ੀ ਨੇ ਕਰ 'ਤੇ ਖੁਲਾਸੇ
ਇਕ ਰਿਪੋਰਟ ਦੇ ਅਨੁਸਾਰ, ਸ਼ਾਹਿਦੁਲ ਨੂੰ 3 ਸਤੰਬਰ ਨੂੰ ਕਾਨੂੰਨ ਬਰਕਰਾਰ ਰੱਖਣ ਵਾਲਿਆਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਅਗਲੇ ਦਿਨ, ਇਕ ਅਦਾਲਤ ਨੇ ਪੁਲਸ ਨੂੰ ਉਸ ਦੀ ਹਿਰਾਸਤ ’ਚ ਪੁੱਛ-ਗਿੱਛ ਕਰਨ ਲਈ 7 ਦਿਨਾਂ ਦੀ ਇਜਾਜ਼ਤ ਦਿੱਤੀ। ਰਿਪੋਰਟ ਦੇ ਅਨੁਸਾਰ, ਅਬਦੁਲ ਵਦੂਦ ਦੀ 19 ਜੁਲਾਈ ਨੂੰ ਨਿਊ ਮਾਰਕੀਟ ਪੁਲਸ ਸਟੇਸ਼ਨ ਦੇ ਅਧੀਨ ਨੀਲਖੇਤ ਖੇਤਰ ’ਚ ਇਕ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਦੀ ਗੋਲੀ ਨਾਲ ਮੌਤ ਹੋ ਗਈ ਸੀ। ਬਾਅਦ ’ਚ, ਉਨ੍ਹਾਂ ਦੇ ਜਵਾਈ ਅਬਦੁਰ ਰਹਿਮਾਨ ਨੇ ਇਸ ਸਬੰਧ ’ਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਸਮੇਤ 130 ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਵਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।