ਬੱਸ ’ਚ ਸਰੀਰਕ ਸਬੰਧ ਬਣਾ ਰਿਹਾ ਸੀ ਜੋੜਾ, ਮਚਿਆ ਹੰਗਾਮਾ
Tuesday, Dec 24, 2019 - 02:38 AM (IST)

ਮਾਨਚੈਸਟਰ – ਇਕ ਜੋੜਾ ਸਕੂਲ ਦੇ ਸਾਹਮਣਿਓਂ ਲੰਘ ਰਹੀ ਬੱਸ ਵਿਚ ਸਰੀਰਕ ਸਬੰਧ ਬਣਾ ਰਿਹਾ ਸੀ। ਕੱਚ ਦੀ ਖਿੜਕੀ ਦੇ ਸਾਹਮਣੇ ਹੋਣ ਕਾਰਣ ਜੋੜੇ ਦੀ ਉਕਤ ਹਰਕਤ ਦੀ ਇਕ ਬਾਹਰੀ ਵਿਅਕਤੀ ਨੇ ਵੀਡੀਓ ਬਣਾ ਲਈ। ਸੋਸ਼ਲ ਮੀਡੀਆ ’ਤੇ ਇਸ ਵੀਡੀਓ ਦੇ ਵਾਇਰਲ ਹੋਣ ਪਿੱਛੋਂ ਲੋਕਾਂ ਨੇ ਜੋੜੇ ਦੀ ਨਿੰਦਾ ਕੀਤੀ।
ਮਿਲੀ ਜਾਣਕਾਰੀ ਮੁਤਾਬਕ ਬਰਤਾਨੀਆ ਦੇ ਮਾਨਚੈਸਟਰ ਦੇ ਪ੍ਰੈਸਟਵਿਚ ਇਲਾਕੇ ਵਿਚ ਇਕ ਬੱਸ ਸਕੂਲ ਦੇ ਸਾਹਮਣਿਓ ਲੰਘ ਰਹੀ ਸੀ। ਇਸ ਦੌਰਾਨ ਇਕ ਕਾਰ ਰਾਹੀਂ ਜਾ ਰਹੇ ਇੰਜੀਨੀਅਰ ਜਾਨ ਪਾਲ ਨੇ ਬੱਸ ਅੰਦਰ ਇਕ ਜੋੜੇ ਦੀਆਂ ਉਕਤ ਹਰਕਤਾਂ ਨੂੰ ਵੇਖਿਆ। ਉਸ ਨੇ ਕਾਰ ਨੂੰ ਬੱਸ ਦੇ ਨਾਲ-ਨਾਲ ਚਲਾਇਆ ਅਤੇ ਸਾਰੇ ‘ਘਟਨਾਚੱਕਰ’ ਦੀ ਵੀਡੀਓ ਬਣਾ ਲਈ। ਉਸ ਸਮੇਂ ਬੱਸ ਵਿਚ ਹੋਰ ਵਿਅਕਤੀ ਵੀ ਸਫਰ ਕਰ ਰਹੇ ਸਨ। ਵੀਡੀਓ ਦੇ ਵਾਇਰਲ ਹੋਣ ਪਿੱਛੋਂ ਉਕਤ ਬੱਸ ਨੂੰ ਚਲਾਉਣ ਵਾਲੀ ਕੰਪਨੀ ਗੋ ਨਾਰਥ-ਵੈਸਟ ਨੇ ਕਿਹਾ ਕਿ ਸਬੰਧਤ ਅਧਿਕਾਰੀਆਂ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਂਦਾ ਗਿਆ ਹੈ। ਜਾਨ ਪਾਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਡਰਾਈਵਰ ਨੇ ਉਕਤ ਜੋੜੇ ਦੀਆਂ ‘ਸਰਗਰਮੀਆਂ’ ਵਲ ਕੋਈ ਧਿਆਨ ਨਹੀਂ ਦਿੱਤਾ।