ਇਸ ਜੋਡ਼ੇ ਨੇ ਲੋਕਾਂ ਦੀ ਆਖਰੀ ਇੱਛਾ ਪੂਰੀ ਕਰਨ ਦਾ ਚੁੱਕਿਆ ਬੀਡ਼ਾ

Thursday, Feb 06, 2020 - 01:14 AM (IST)

ਇਸ ਜੋਡ਼ੇ ਨੇ ਲੋਕਾਂ ਦੀ ਆਖਰੀ ਇੱਛਾ ਪੂਰੀ ਕਰਨ ਦਾ ਚੁੱਕਿਆ ਬੀਡ਼ਾ

ਲੰਡਨ - ਜ਼ਿੰਦਗੀ ਦੀ ਭੱਜਦੌਡ਼ ਵਿਚ ਬਹੁਤ ਕੁਝ ਪਿੱਛੇ ਰਹਿ ਜਾਂਦਾ ਹੈ। ਲੋਕ ਮੌਤ ਦੇ ਇੰਤਜ਼ਾਰ ਦੇ ਸਮੇਂ ਕਾਫੀ ਕੁਝ ਯਾਦ ਵੀ ਕਰਦੇ ਹਨ। ਕਾਸ਼, ਇਹ ਵੀ ਕਰ ਲਿਆ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ ਤਾਂ ਉਥੇ ਹੀ ਨੀਦਰਲੈਂਡ ਦਾ ਇਕ ਕੱਪਲ ਲੋਕਾਂ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਪੂਰਾ ਕਰਦੇ ਹਨ। ਨੀਦਰਲੈਂਡ ਵਿਚ ਰਹਿਣ ਵਾਲੇ ਇਹ ਕੱਪਲ ਲੋਕਾਂ ਦੀਆਂ ਆਖਰੀ ਇੱਛਾਵਾਂ ਨੂੰ ਪੂਰਾ ਕਰਨ ਦਾ ਕੰਮ ਕਰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਕੱਪਲ ਦੀ ਖਬਰ ਦੱਸਣ ਜਾ ਰਹੇ ਹਨ ਤਾਂ ਕੀ ਲੋਕਾਂ ਦੀ ਆਖਰੀ ਇੱਛਾ ਨੂੰ ਪੂਰਾ ਕਰਦੇ ਹਨ।

ਜੇਕਰ ਗੱਲ ਕੀਤੀ ਜਾਵੇ ਇਨਾ ਦਿਨੀਂ ਦੀ ਤਾਂ ਕੀਸ ਵੇਲਦੋਬੋਰ (60) ਅਤੇ ਉਨ੍ਹਾਂ ਦੀ ਪਤਨੀ ਇੰਕੇ (61) ਐਬੂਲੈਂਸ ਵਿਸ਼ ਫਾਊਡੇਸ਼ਨ ਚਲਾਉਂਦੇ ਹਨ। ਵੇਲਦੋਬੋਰ ਇਕ ਪੈਰਾਮੈਡਿਕੋ ਰਹਿ ਚੁੱਕੇ ਹਨ ਅਤੇ ਉਹ ਆਪਣੀ ਪਤਨੀ ਇੰਕੇ ਦੇ ਨਾਲ ਮਿਲ ਕੇ ਕਰੀਬ 14,000 ਲੋਕਾਂ ਦੀਆਂ ਆਖਰੀਆਂ ਇੱਛਾ ਪੂਰੀ ਕਰ ਚੁੱਕੇ ਹਨ। ਇਕ ਰਿਪੋਰਟ ਮੁਤਾਬਕ, ਕੀਸ ਵੇਲਦੋਬੋਰ ਨੂੰ ਲੋਕਾਂ ਦੀਆਂ ਆਖਰੀਆਂ ਇੱਛਾਵਾਂ ਪੂਰੀਆਂ ਕਰਨ ਦਾ ਵਿਚਾਰ ਉਸ ਸਮੇਂ ਆਇਆ, ਜਦ ਉਹ ਇਕ ਗੰਭੀਰ ਰੂਪ ਤੋਂ ਪੀਡ਼ਤ ਵਿਅਕਤੀ ਨੂੰ ਐਬੂਲੈਂਸ ਰਾਹੀਂ ਦੂਜੇ ਹਸਪਤਾਲ ਲਿਜਾ ਰਹੇ ਸਨ।

ਉਸੇ ਸਮੇਂ ਉਨ੍ਹਾਂ ਜਦ ਮਰੀਜ਼ ਤੋਂ ਇਹ ਸਵਾਲ ਪੁੱਛਿਆ ਸੀ ਕਿ ਤੁਸੀਂ ਆਪਣੇ ਆਖਰੀ ਸਮੇਂ ਨੂੰ ਕਿਥੇ ਬਿਤਾਉਣਾ ਚਾਹੁੰਦੇ ਹੋ। ਇਸ ਤੋਂ ਬਾਅਦ ਕੀਸ ਨੇ ਲੋਕਾਂ ਦੀ ਆਖਰੀ ਇੱਛਾ ਨੂੰ ਪੂਰੀ ਕਰਨਾ ਆਪਣੀ ਜ਼ਿੰਦਗੀ ਦਾ ਟੀਚਾ ਬਣਾ ਲਿਆ ਸੀ। ਕੀਸ ਨੇ ਇਹ ਜਾਣਕਾਰੀ ਵੀ ਦੱਸੀ ਹੈ ਕਿ ਉਸ ਮਰੀਜ਼ ਨਾਲ ਗੱਲਬਾਤ ਦੇ ਇਕ ਸਾਲ ਬਾਅਦ ਉਨ੍ਹਾਂ ਨੇ ਐਬੂਲੈਂਸ ਵਿਸ਼ ਫਾਊਡੇਸ਼ਨ ਦੀ ਸਥਾਪਨਾ ਵੀ ਕੀਤੀ ਅਤੇ ਸਾਰੇ ਮਰੀਜ਼ਾਂ ਨੂੰ ਆਖਰੀ ਇੱਛਾ ਨੂੰ ਪੂਰਾ ਕਰਨ ਲਈ ਉਹ ਉਨ੍ਹਾਂ ਨੂੰ ਬਰਫ ਵਿਚਾਲੇ, ਪਹਾਡ਼ਾਂ ਵਿਚ, ਫੁੱਟਬਾਲ ਮੈਚ ਦਿਖਾਉਣ, ਸਮੁੰਦਰ ਕੰਢੇ, ਕਾਰ ਰੇਸਕੋਰਸ, ਐਗਜ਼ੀਬਿਸ਼ਨ ਸੈਂਟਰ, ਮੱਛਲੀ ਘਰ ਅਤੇ ਚਿਡ਼ੀਆ ਘਰ ਜਿਹੇ ਸਥਾਨਾਂ 'ਤੇ ਲੈ ਕੇ ਜਾ ਚੁੱਕੇ ਹਨ।

ਕੀਸ ਵੇਲਦੋਬੋਰ ਨੇ ਆਪਣੀ ਜ਼ਿੰਦਗੀ ਵਿਚ ਕਰੀਬ 20 ਸਾਲਾ ਤੱਕ ਇਕ ਹਸਪਤਾਲ ਲਈ ਐਬੂਲੈਂਸ ਚਲਾਈ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਦੀ ਐਬੂਲੈਂਸ ਖਰੀਦ ਲਈ ਤਾਂ ਜੋ ਉਹ ਇਸ ਦੇ ਜ਼ਰੀਏ ਲੋਕਾਂ ਦੀ ਮਦਦ ਕਰ ਸਕਣ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਕੰਮ ਨਾਲ ਉਨ੍ਹਾਂ ਨੂੰ ਸੁਕੂਨ ਮਿਲਦਾ ਹੈ। ਇਕ ਹੋਰ ਗੱਲ ਦੱਸਦੇ ਹੋਏ ਉਹ ਆਖਦੇ ਹਨ ਕਿ ਇਕ ਦਫਾ ਉਹ ਇਕ ਬੀਮਾਰ ਵਿਅਕਤੀ ਨੂੰ ਉਸ ਦੇ ਘਰ ਸਵਿੱਟਜ਼ਰਲੈਂਡ ਦੇ ਪਹਾਡ਼ ਦਿਖਾਉਣ ਲੈ ਗਏ, ਜੋ ਉਨ੍ਹਾਂ ਨੇ ਕਦੇ ਨਹੀਂ ਦੇਖੇ ਸਨ। ਕੀਸ ਦੱਸਦੇ ਹਨ ਕਿ ਉਹ ਹਰ ਦਿ 6 ਗੰਭੀਰ ਰੂਪ ਤੋਂ ਬੀਮਾਰ ਲੋਕਾਂ ਦੀ ਮਦਦ ਕਰਦੇ ਦਾ ਜ਼ਿੰਮਾ ਚੁੱਕਿਆ ਹੈ।


author

Khushdeep Jassi

Content Editor

Related News