25 ਦਿਨ ਸਮੁੰਦਰੀ ਯਾਤਰਾ ਕਰਕੇ ਵਾਪਸ ਆਇਆ ਹੈ ਇਹ ਜੋੜਾ, ਕੋਰੋਨਾ ਦਾ ਨਾਂ ਸੁਣ ਹੋਏ ਹੈਰਾਨ

04/24/2020 1:29:59 AM

ਮੈਨਚਸਟਰ - ਦੁਨੀਆ ਵਿਚ ਸ਼ਾਇਦ ਹੀ ਕੋਈ ਅਜਿਹਾ ਸ਼ਖਸ ਹੋਵੇ, ਜੋ ਪਿਛਲੇ ਇਕ ਮਹੀਨੇ ਤੋਂ ਕੋਰੋਨਾਵਾਇਰਸ ਦਾ ਨਾਂ ਨਾ ਸੁਣ ਰਿਹਾ ਹੋਵੇ ਅਤੇ ਉਸ ਕਾਰਨ ਲਾਕਡਾਊਨ ਵਿਚਾਲੇ ਘਰਾਂ ਵਿਚ ਬੰਦ ਹੋਵੇ ਪਰ ਹਾਲ ਹੀ ਵਿਚ ਅਜਿਹੇ ਜੋੜੇ ਬਾਰੇ ਪਤਾ ਲੱਗਾ ਹੈ ਕਿ ਜਿਸ ਨੂੰ ਪਿਛਲੇ 25 ਦਿਨਾਂ ਵਿਚ ਇਸ ਬੀਮਾਰੀ ਦੇ ਦੁਨੀਆ ਭਰ ਵਿਚ ਫੈਲਣ ਦੀ ਕੋਈ ਜਾਣਕਾਰੀ ਹੀ ਨਹੀਂ ਸੀ। ਜਦ ਉਨ੍ਹਾਂ ਨੂੰ ਇਹ ਗੱਲ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ। ਅਸੀਂ ਗੱਲ ਕਰ ਰਹੇ ਹੈ ਇਕ ਬਿ੍ਰਟਿਸ਼ ਜੋੜੇ ਦੀ ਜੋ ਪਿਛਲੇ 25 ਦਿਨਾਂ ਤੋਂ ਸਮੁੰਦਰੀ ਯਾਤਰਾ 'ਤੇ ਸੀ ਅਤੇ ਹੁਣ ਜਦ ਉਹ ਵਾਪਸ ਆਏ ਹਨ ਤਾਂ ਇਹ ਜਾਣ ਕੇ ਹੈਰਾਨ ਹੋ ਗਏ ਹਨ ਕਿ ਦੁਨੀਆ ਵਿਚ ਇਕ ਮਹਾਮਾਰੀ ਫੈਲ ਗਈ ਹੈ।

ਦਰਅਸਲ, ਇਕ ਅੰਗ੍ਰੇਜ਼ੀ ਅਖਬਾਰ ਦੀ ਖਬਰ ਮੁਤਾਬਕ, ਮੈਨਚਸਟਰ ਦੇ ਰਹਿਣ ਵਾਲਾ ਰਾਇਨ ਆਪਣੀ ਪਤਨੀ ਐਲਿਨਾ ਨੂੰ ਲੈ ਕੇ ਦੁਨੀਆ ਘੁੰਮਣਾ ਚਾਹੁੰਦਾ ਸੀ। ਇਸ ਵੇਲੇ ਵਿਚ ਦੋਹਾਂ ਨੇ ਇਕ ਲੰਬੇ ਸਮੁੰਦਰੀ ਯਾਤਰਾ ਦਾ ਫੈਸਲਾ ਕੀਤਾ। ਇਸ ਦੇ ਲਈ ਉਨ੍ਹਾਂ ਨੇ ਇਕ ਕਿਸ਼ਤੀ ਖਰੀਦੀ ਅਤੇ ਨੌਕਰੀ ਛੱਡ ਕੇ ਨਿਕਲ ਪਏ ਯਾਤਰਾ 'ਤੇ। ਇਸ ਜੋੜੇ ਨੇ ਆਪਣੀ ਯਾਤਰਾ ਫਰਵਰੀ ਦੇ ਆਖਰੀ ਹਫਤੇ ਵਿਚ ਸ਼ੁਰੂ ਕੀਤੀ ਸੀ ਜਦ ਇਹ ਬੀਮਾਰੀ ਦੁਨੀਆ ਵਿਚ ਨਹੀਂ ਫੈਲੀ ਸੀ। ਇਸ ਜੋੜੇ ਨੇ ਆਪਣੀ ਸਮੁੰਦਰੀ ਯਾਤਰਾ ਦੀਆਂ ਤਸਵੀਰਾਂ ਫੇਸਬੁੱਕ 'ਤੇ ਵੀ ਸ਼ੇਅਰ ਕੀਤੀਆਂ ਹਨ।

ਉਨ੍ਹਾਂ ਦੀ ਯਾਤਰਾ ਕੈਨਰੀ ਆਈਲੈਂਡ ਤੋਂ ਸ਼ੁਰੂ ਹੋਈ ਅਤੇ ਦੋਵੇਂ ਸਮੁੰਦਰ ਵਿਚ ਘੁੰਮਦੇ ਹੋਏ ਬ੍ਰਾਜ਼ੀਲ ਦੇ ਉੱਤਰੀ ਇਲਾਕੇ ਵਿਚ ਬਣੇ ਸੈਂਟ ਵਿਂਸੈਂਟ ਟਾਪੂ ਤੱਕ ਜਾਮ ਲਈ ਨਿਕਲੇ। ਦੋਹਾਂ ਨੇ ਯਾਤਰਾ 'ਤੇ ਜਾਣ ਤੋਂ ਪਹਿਲਾਂ ਆਖਿਆ ਸੀ ਕਿ ਉਨ੍ਹਾਂ ਨੂੰ ਇਸ ਦੌਰਾਨ ਕੋਈ ਵੀ ਬੁਰੀ ਖਬਰ ਨਾ ਸੁਣਾਈ ਜਾਵੇ, ਇਸ ਲਈ ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਕਦੇ ਵੀ ਕੋਰੋਨਾ ਮਹਾਮਾਰੀ ਦੀ ਜਾਣਕਾਰੀ ਨਹੀਂ ਦਿੱਤੀ 25 ਦਿਨ ਬਾਅਦ ਜਦ ਉਹ ਆਪਣੀ ਯਾਤਰਾ ਤੋਂ ਵਾਪਸ ਆਏ ਤਾਂ ਇਸ ਬੀਮਾਰੀ ਬਾਰੇ ਜਾਣ ਕੇ ਹੈਰਾਨ ਰਹਿ ਗਏ।ਇਸ ਜੋੜੇ ਦਾ ਆਖਣਾ ਸੀ ਕਿ ਅਸੀਂ ਜਦ ਯਾਤਰਾ 'ਤੇ ਨਿਕਲੇ ਸੀ ਤਾਂ ਚੀਨ ਵਿਚ ਇਸ ਵਾਇਰਸ ਦੇ ਫੈਲਣ ਦੀ ਜਾਣਕਾਰੀ ਸੀ ਪਰ ਵਾਪਸ ਆਏ ਤਾਂ ਪੂਰੀ ਦੁਨੀਆ ਵਿਚ ਇਹ ਫੈਲ ਚੁੱਕਿਆ ਸੀ।


Khushdeep Jassi

Content Editor

Related News