ਕਪਲ ਨੇ ਖਰੀਦਿਆ 1950 ’ਚ ਬਣਿਆ ਘਰ, ਮੁਰੰਮਤ ਕਰਵਾਉਂਦੇ ਦਿਸੀ ਅਨੋਖੀ ਚੀਜ਼

Sunday, Aug 25, 2024 - 04:37 PM (IST)

ਇੰਟਰਨੈਸ਼ਨਲ ਡੈਸਕ- ਲੋਕ ਅਕਸਰ ਨਵਾਂ ਘਰ ਖਰੀਦਣਾ ਹੀ ਪਸੰਦ ਕਰਦੇ ਹਨ ਕਿਉਂਕਿ ਉਸ ’ਚ ਮੁਰੰਮਤ ਕਰਵਾਉਣ ਦੀ ਵੱਧ ਲੋੜ ਨਹੀਂ ਪੈਂਦੀ ਅਤੇ ਘਰ ਨੂੰ ਆਧੁਨਿਕ ਢੰਗ ਅਤੇ ਨਵੇਂ ਡਿਜ਼ਾਇਨ ਨਾਲ ਬਣਾਇਆ ਜਾਂਦਾ ਹੈ ਪਰ ਕੁਝ ਲੋਕਾਂ ਨੂੰ ਪੁਰਾਣੇ ਘਰ ਖਰੀਦਣਾ ਵੀ ਬੜਾ ਪਸੰਦ ਹੈ। ਉਹ ਪੁਰਾਣੇ ਘਰਾਂ ਨੂੰ ਰੈਨੋਵੇਟ ਕਰਵਾਉਂਦੇ ਹਨ। ਅਜਿਹਾ ਹੀ ਇਕ ਜੋੜਾ ਜਿਸ ਜੋ ਸੋਸ਼ਲ ਮੀਡੀਆ ’ਤੇ ਪੁਰਾਣੇ ਘਰ ਨੂੰ ਲੈ ਕੇ ਚਰਚਾ ’ਚ ਹੈ। ਉਨ੍ਹਾਂ ਨੇ ਘਰ ’ਚ ਬਹੁਤ ਅਨੌਖੀਆਂ ਚੀਜ਼ਾਂ ਦੇਖੀਆਂ  ਪਰ ਜਿਹੜੀ ਸਭ ਤੋਂ ਅਨੌਖੀ ਗੱਲ ਸੀ ਉਹ ਸੀ ਕੰਧ ’ਚ ਬੇਹੱਦ ਛੋਟਾ ਜਿਹਾ ਦਰਵਾਜ਼ਾ। ਮਹਿਲਾ ਨੇ ਉਸ ਦਰਵਾਜ਼ੇ ਦੀ ਵਰਤੋਂ ਬਾਰੇ ਵੀ ਦੱਸਿਆ।

ਇੰਸਟਾਗ੍ਰਾਮ ਯੂਜ਼ਰ ਐਂਜਲੀਨਾ ਦੇ  @_renovatingourhome ਅਕਾਊਂਟ ’ਤੇ ਉਹ ਘਰ ਦੇ ਰੈਨੋਵੇਸ਼ਨ ਅਤੇ ਉਸ ਨਾਲ ਜੁੜੀਆਂ ਕਈ ਹੋਰ ਚੀਜ਼ਾਂ ਬਾਰੇ ਜਾਣਕਾਰੀ ਦਿੰਦੀ ਹੈ। ਹਾਲ ਹੀ ’ਚ ਉਨ੍ਹਾਂ ਨੇ ਇਕ ਵੀਡੀਓ (Woman found secret things in 1950 house) ਪੋਸਟ ਕੀਤਾ ਜਿਸ ’ਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਘਰ ਖਰੀਦਿਆ ਜੋ 1950 ਦੇ ਦੌਰ ’ਚ ਬਣਿਆ ਸੀ ਅਤੇ ਇਹ ਲਗਭਗ 70 ਸਾਲ ਪੁਰਾਣਾ ਹੈ ਪਰ ਜਦ ਐਂਜਲੀਨਾ ਅਤੇ ਉਸ ਦੇ ਪਾਰਟਨਰ ਨੇ ਘਰ ਨੂੰ ਖਰੀਦਿਆ ਤਾਂ ਉਦੋਂ ਉਸ ਨੂੰ ਕਾਫੀ ਰੈਨੋਵੇਟ ਕਰਵਾਇਆ ਗਿਆ ਸੀ। ਸਾਰੀਆਂ ਚੀਜ਼ਾਂ ਢਾਅ ਕੇ ਉਸ ਨੂੰ ਨਵਾਂ ਰੰਗ-ਰੂਪ ਦਿੱਤਾ ਗਿਆ ਸੀ।

ਘਰ ’ਚ ਨਜ਼ਰ ਆਈਆਂ ਖੂਬਸੂਰਤ ਚੀਜ਼ਾਂ

ਐਂਜਲੀਨਾ ਨੇ ਘਰ ਨੂੰ ਰੈਨੋਵੇਟ ਕਰਵਾਉਣ ਦੌਰਾਨ ਉਸ ਦੇ ਪੁਰਾਣੇ ਰੂਪ ਨੂੰ ਦੁਬਾਰਾ ਦੇਖਣ ਕੰਧ ਦੇ ਪੇਂਟ, ਫਰਸ਼ ਦੇ ਮੈਟਾਂ ਨੂੰ ਹਟਵਾਇਆ। ਉਨ੍ਹਾਂ ਨੂੰ ਕੰਦ ਦੇ ਪੁਰਾਣੇ ਵਾਲਪੇਪਰ ਨਜ਼ਰ ਆਏ ਜਿਸ ’ਚ ਇਮਾਰਤਾਂ ਦੇ ਡਿਜ਼ਾਇਨ ਬਣੇ ਸੀ। ਇਸ ਦੇ ਇਲਾਵਾ ਫਰਸ਼ ਦੇ ਮੈਟ ਹਟਾਉਣ ’ਤੇ ਪੁਰਾਣੇ ਜ਼ਮਾਨੇ ਦੀ ਲਕੜੀ ਵੀ ਨਜ਼ਰ ਆਈ ਪਰ ਸਭ ਤੋਂ ਅਨੌਖੀ ਚੀਜ਼ ਸੀ ਕੰਦ ’ਤੇ ਬਣਿਆ ਛੋਟਾ ਜਿਹਾ ਦਰਵਾਜ਼ਾ ਜੋ ਕਿਚਨ ’ਚ ਸੀ। ਇਹ ਦਰਵਾਜ਼ਾ ਦੁੱਧ ਦੀ ਬੋਤਲ ਰੱਖਣ ਲਈ ਸੀ। ਜਦ ਬਾਹਰੋਂ ਸਖਸ਼ ਦੁੱਧ ਲੈ ਕੇ ਆਉਂਦਾ ਤਾਂ ਉਹ ਇਸੇ ਛੋਟੇ ਜਿਹੇ ਦਰਵਾਜ਼ੇ ’ਚ ਬੋਤਲ ਰੱਖ ਦਿੱਤਾ ਅਤੇ ਅੰਦਰ ਘਰ ਦਾ ਮਾਲਕ ਦਰਵਾਜ਼ਾ ਕੋਲ੍ਹ ਕੇ ਉਸ ਬੋਤਲ ਨੂੰ ਕੱਢ ਲੈਂਦਾ। ਉਸ ਦਰਵਾਜ਼ੇ ’ਚ ਪੁਰਾਣੇ ਸਮੇਂ ਦੀ ਬੋਤਲ ਪਈ ਹੋਈ ਸੀ। ਰੈਨੋਵੇਸ਼ਨ ਦੌਰਾਨ ਐਂਜਲੀਨਾ ਨੇ ਉਸ ਨੂੰ ਦਰਵਾਜ਼ੇ ਨੂੰ ਨਸ਼ਟ ਨਹੀਂ ਕਰਾਇਆ ਸਗੋਂ ਉਸ ਦੀ ਵਰਤੋਂ ਕਰਨ ਲੱਗੀ। ਘਰ ਪੂਰੀ ਤਰ੍ਹਾਂ ਰੈਨੋਵੇਟ ਹੋਣ ਦੇ ਬਾਅਦ ਕਾਫੀ ਖੂਬਸੂਰਤ ਲੱਗ ਰਿਹਾ ਸੀ।
 


Sunaina

Content Editor

Related News