ਜਰਮਨ ਬਾਇਓਟੈੱਕ ਦੀ ਕੋਰੋਨਾ ਵੈਕਸੀਨ ਬਣਾਉਣ ਦੇ ਪਿੱਛੇ ਹੈ ਇਸ ਸਾਇੰਸਦਾਨ ਜੋੜੇ ਦਾ ਹੱਥ

11/11/2020 11:23:42 PM

ਬਰਲਿਨ - ਜਰਮਨ ਬਾਇਓਟੈੱਕ ਫਰਮ ਵਿਚ ਕੋਵਿਡ-19 ਵੈਕਸੀਨ 'ਤੇ ਬਾਇਓਨਟੈੱਕ ਅਤੇ ਯੂ. ਐੱਸ. ਪਾਰਟਨਰ ਫਾਈਜ਼ਰ ਇੰਕ ਦੇ ਸਕਾਰਾਤਮਕ ਡਾਟਾ ਦੇ ਪਿੱਛੇ ਇਕ ਵਿਆਹੇ ਜੋੜੇ ਦੀ ਸਫਲਤਾ ਹੈ। ਇਹ ਉਹੀ ਜੋੜਾ ਹੈ, ਜਿਨ੍ਹਾਂ ਨੇ ਕੈਂਸਰ ਖਿਲਾਫ ਇਮਿਊਨ ਸਿਸਟਮ ਦੇ ਇਸਤੇਮਾਲ ਲਈ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ। ਫਾਈਜ਼ਰ ਨੇ ਸੋਮਵਾਰ ਨੂੰ ਕਿਹਾ ਕਿ ਇਕ ਵੱਡੇ ਅਧਿਐਨ ਵਿਚ ਸ਼ੁਰੂਆਤੀ ਅੰਕੜਿਆਂ ਦੇ ਆਧਾਰ 'ਤੇ ਕੋਰੋਨਾ ਨੂੰ ਰੋਕਣ ਵਿਚ ਇਸ ਦਾ ਪ੍ਰਯੋਗਾਤਮਕ ਟੀਕਾ 90 ਫੀਸਦੀ ਤੋਂ ਜ਼ਿਆਦਾ ਪ੍ਰਭਾਵੀ ਰਿਹਾ ਹੈ। ਮੈਗਜ਼ੀਨ, ਵੈਲਟ ਐਮ ਸੋਨਟੈਗ ਮੁਤਾਬਕ, ਬਾਇਓਨਟੈੱਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੋਲੋਨ ਵਿਚ ਇਕ ਫੋਰਡ ਕਾਰਖਾਨੇ ਵਿਚ ਕੰਮ ਕਰਨ ਵਾਲੇ ਇਕ ਤੁਰਕੀ ਅਪ੍ਰਵਾਸੀ ਦੇ ਪੁੱਤਰ ਓਗੁਰ ਸਾਹਿਨ (55), ਉਨ੍ਹਾਂ ਦੀ ਪਤਨੀ ਓਜੇਸ ਤੁਏਰੇਸੀ (53) ਦੇ ਨਾਲ ਬੋਰਡ ਦੇ ਮੈਂਬਰ ਹਨ।

ਨੈਸਡੈੱਕ-ਲਿਸਟੇਡ ਬਾਇਓਨਟੈੱਕ ਦਾ ਬਜ਼ਾਰ ਮੁੱਲ, ਜਿਹੜਾ ਕਿ ਸਹਿ-ਸਥਾਪਿਤ ਹੈ, ਇਕ ਸਾਲ ਪਹਿਲਾਂ ਦੇ 4.6 ਬਿਲੀਅਨ ਡਾਲਰ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਕਰੀਬ 21 ਬਿਲੀਅਨ ਡਾਲਰ ਤੱਕ ਵਧ ਗਿਆ, ਜਿਸ ਵਿਚ ਕੋਰੋਨਾਵਾਇਰਸ ਦੇ ਖਿਲਾਫ ਟੀਕੇ ਦੀ ਪ੍ਰਮੁੱਖ ਭੂਮਿਕਾ ਸੀ। ਵੈਂਚਰ ਕੈਪੀਟਨ ਫਰਮ MIG AG ਦੇ ਬੋਰਡ ਮੈਂਬਰ ਮੈਥੀਅਸ ਕ੍ਰੋਮੇਯਰ ਨੇ ਆਖਿਆ ਕਿ ਆਪਣੀਆਂ ਉਪਲੱਬਧੀਆਂ ਦੇ ਬਾਵਜੂਦ ਉਹ ਜੋੜਾ ਹਮੇਸ਼ਾ ਸ਼ਾਂਤ ਰਹਿੰਦਾ ਹੈ।

ਉਨ੍ਹਾਂ ਆਖਿਆ ਕਿ ਸਾਹਿਨ ਆਮ ਤੌਰ 'ਤੇ ਜੀਂਸ ਪਾ ਕੇ ਆਪਣੇ ਹਸਤਾਖਰ ਵਾਲੀ ਸਾਈਕਲ, ਹੈਲਮੇਟ ਅਤੇ ਬੈਕਪੈਕ ਲੈ ਕੇ ਬਿਜਨੈੱਸ ਦੀਆਂ ਬੈਠਕਾਂ ਵਿਚ ਪਹੁੰਚਦੇ ਹਨ। ਮੈਡੀਕਲ ਦਾ ਅਧਿਐਨ ਕਰਨ ਅਤੇ ਇਕ ਡਾਕਟਰ ਬਣਨ ਦੇ ਆਪਣੇ ਬਚਪਨ ਦੇ ਸੁਪਨੇ ਦਾ ਪਾਲਣ ਕਰਦੇ ਹੋਏ, ਸਾਹਿਨ ਨੇ ਕੋਲੋਨ ਅਤੇ ਦੱਖਣੀ ਪੱਛਮੀ ਸ਼ਹਿਰ ਹੋਮਬਰਗ ਦੇ ਹਸਪਤਾਲਾਂ ਵਿਚ ਪੜਾਉਣ ਦਾ ਕੰਮ ਕੀਤਾ, ਜਿਥੇ ਉਹ ਆਪਣੇ ਸ਼ੁਰੂਆਤੀ ਅਧਿਆਪਕ ਜੀਵਨ ਦੌਰਾਨ ਤੁਏਰੇਸੀ ਨੂੰ ਮਿਲੇ। ਮੈਡੀਕਲ ਖੋਜ ਅਤੇ ਆਨਕੋਲਾਜ਼ੀ ਉਨ੍ਹਾਂ ਦੋਹਾਂ ਦਾ ਇਕ ਸਾਂਝਾ ਜੂਨੂਨ ਬਣ ਗਿਆ।

ਤੁਰਕੀ ਦੇ ਇਕ ਡਾਕਟਰ ਦੀ ਥਾਂ ਤੁਏਰੇਸੀ ਨੇ ਇਕ ਮੀਡੀਆ ਬਿਆਨ ਵਿਚ ਆਖਿਆ ਸੀ ਕਿ ਉਨ੍ਹਾਂ ਦੇ ਵਿਆਹ ਦੇ ਦਿਨ ਵੀ, ਦੋਹਾਂ ਨੇ ਲੈੱਬਰਾਟਰੀ ਵਿਚ ਕੰਮ ਕੀਤਾ ਸੀ। ਇਕੱਠੇ ਉਨ੍ਹਾਂ ਨੇ ਇਮਿਊਨ ਸਿਸਟਮ ਨੂੰ ਕੈਂਸਰ ਖਿਲਾਫ ਲੱੜਣ ਵਿਚ ਸੰਭਾਵਿਤ ਸਹਿਯੋਗੀ ਦੇ ਰੂਪ ਵਿਚ ਦੱਸਿਆ ਅਤੇ ਹਰ ਇਕ ਟਿਊਮਰ ਦੇ ਵਿਲੱਖਣ ਜੈਨੇਟਿਕ ਬਣਤਰ ਨੂੰ ਸੰਬੋਧਿਤ ਕਰਨ ਦੀ ਕੋਸ਼ਿਸ਼ ਕੀਤੀ। 2008 ਵਿਚ ਸਥਾਪਿਤ, BioNTech ਨੇ ਕੈਂਸਰ ਇਮਊਨੋ-ਥੈਰੇਪੀ ਉਪਕਰਣਾਂ ਦੀ ਇਕ ਵਿਆਪਕ ਸ਼੍ਰੇਣੀ 'ਤੇ ਕੰਮ ਕੀਤਾ। ਇਸ ਵਿਚ () ਸ਼ਾਮਲ ਹੈ, ਜੋ ਇਕ ਬਹੁਮੁਖੀ ਸੰਦੇਸ਼ਵਾਹਕ ਪਦਾਰਥ ਹੈ ਜੋ ਕੋਸ਼ਿਕਾਵਾਂ ਵਿਚ ਜੈਨੇਟਿਕ ਨਿਰਦੇਸ਼ ਭੇਜਦਾ ਹੈ।

BioNTech ਦੀ ਕਹਾਣੀ ਨੇ ਇਕ ਨਵਾਂ ਮੋੜ ਉਦੋਂ ਲੈ ਲਿਆ ਜਦ ਜਨਵਰੀ ਵਿਚ ਸਾਹਿਨ ਨੂੰ ਚੀਨੀ ਸ਼ਹਿਰ ਵੁਹਾਨ ਵਿਚ ਇਕ ਨਵੇਂ ਵਾਇਰਸ ਕੋਰੋਨਾ ਦੇ ਪ੍ਰਕੋਪ ਦੇ ਬਾਰੇ ਵਿਚ ਜਾਣਕਾਰੀ ਮਿਲੀ ਅਤੇ ਉਹ ਐਂਟੀ-ਕੈਂਸਰ mRNA ਦਵਾਈਆਂ ਤੋਂ mRNA- ਆਧਾਰਿਤ ਵਾਇਰਸ ਟੀਕਿਆਂ 'ਤੇ ਕੰਮ ਕਰਨ ਲੱਗੇ।


Khushdeep Jassi

Content Editor

Related News