ਕੋਰੋਨਾ ਦਾ ਡੈਲਟਾ ਰੂਪ ਹੁਣ ਬ੍ਰਿਟੇਨ ’ਚ ਮਚਾ ਰਿਹਾ ਕਹਿਰ, ਤੇਜ਼ੀ ਨਾਲ ਵਧ ਰਹੇ ਮਾਮਲੇ
Friday, Jun 04, 2021 - 04:40 PM (IST)
ਇੰਟਰਨੈਸ਼ਨਲ ਡੈਸਕ : ਕੋਰੋਨਾ ਵਾਇਰਸ ਦਾ ਸਭ ਪਹਿਲਾਂ ਭਾਰਤ ’ਚ ਸਾਹਮਣੇ ਆਇਆ ਡੈਲਟਾ ਰੂਪ ਜਾਂ ਬੀ 1.617.2 ਹੁਣ ਬ੍ਰਿਟੇਨ ’ਚ ਚਿੰਤਾ ਦਾ ਕਾਰਨ ਬਣ ਗਿਆ ਹੈ ਅਤੇ ਇਸ ਦੇ ਕਹਿਰ ਕਾਰਨ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਯੂ. ਕੇ. ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੇਸ਼ ’ਚ ਕੋਰੋਨਾ ਦੇ ਸਾਰੇ ਰੂਪਾਂ ’ਤੇ ਨਜ਼ਰ ਰੱਖਣ ਵਾਲੇ ਪਬਲਿਕ ਹੈਲਥ ਇੰਗਲੈਂਡ (ਪੀ. ਐੱਚ. ਈ.) ਦੇ ਅਨੁਸਾਰ ਵਾਇਰਸ ਦੇ ਡੈਲਟਾ ਰੂਪ ਨਾਲ ਪਾਜ਼ੇਟਿਵ ਹੋਣ ਦੇ ਮਾਮਲੇ ਇਕ ਹਫ਼ਤੇ ’ਚ 5472 ਵਧ ਗਏ ਅਤੇ ਵੀਰਵਾਰ ਨੂੰ ਮਾਮਲਿਆਂ ਦੀ ਕੁਲ ਗਿਣਤੀ 12,431 ਹੋ ਗਈ ਹੈ।
ਇਹ ਵੀ ਪੜ੍ਹੋ : ਵਿਆਹ ਦੇ ਤੀਜੇ ਦਿਨ ਪਤਨੀ ਨੇ ਚੁੱਕਿਆ ਵੱਡਾ ਕਦਮ, ਪਤੀ ਦੀ ਸਾਬਕਾ ਪਤਨੀ ਨੂੰ ਕਿਡਨੀ ਦੇ ਕੇ ਬਚਾਈ ਜਾਨ
ਤਾਜ਼ਾ ਅੰਕੜਿਆਂ ਨੂੰ ਵੇਖਣ ਤੋਂ ਬਾਅਦ ਮਾਹਿਰਾਂ ਨੇ ਕਿਹਾ ਕਿ ਡੈਲਟਾ ਨੁਕਸਾਨ ਦੇ ਮਾਮਲੇ ’ਚ ਅਲਫ਼ਾ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਜਾਪਦਾ ਹੈ। ਬ੍ਰਿਟੇਨ ਦੀ ਸਿਹਤ ਸੁਰੱਖਿਆ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਜੈਨੀ ਹੈਰਿਸ ਨੇ ਕਿਹਾ, ‘‘ਹੁਣ ਪੂਰੇ ਬ੍ਰਿਟੇਨ ’ਚ ਫੈਲ ਚੁੱਕੇ ਵਾਇਰਸ ਦੇ ਇਸ ਰੂਪ ਨੂੰ ਦੇਖਦਿਆਂ ਜ਼ਰੂਰੀ ਹੈ ਕਿ ਅਸੀਂ ਸਾਰੇ ਜਿੰਨਾ ਸੰਭਵ ਹੋ ਸਕੇ, ਜ਼ਿਆਦਾ ਤੋਂ ਜ਼ਿਆਦਾ ਸਾਵਧਾਨੀ ਵਰਤੀਏ। ਉਨ੍ਹਾਂ ਕਿਹਾ ਕਿ ਘਰੋਂ ਕੰਮ ਕਰਦੇ ਰਹੋ, ਹੱਥਾਂ, ਚਿਹਰੇ ਅਤੇ ਆਲੇ ਦੁਆਲੇ ਨੂੰ ਸਾਫ਼ ਰੱਖੋ। ਜੇ ਤੁਹਾਨੂੰ ਟੀਕਾ ਨਹੀਂ ਲਗਾਇਆ ਗਿਆ ਹੈ ਤਾਂ ਟੀਕਾ ਲਗਵਾਓ ਅਤੇ ਟੀਕੇ ਦੀ ਦੂਜੀ ਖੁਰਾਕ ਵੀ ਲਓ। ਇਸ ਨਾਲ ਜਾਨਾਂ ਬਚਣਗੀਆਂ।”