G-20 ਸੰਮੇਲਨ ''ਚ ਜਿਨਪਿੰਗ ਤੇ ਟਰੂਡੋ ''ਚ ਹੋਈ ਤਕਰਾਰ, ਜਾਣੋ ਕੀ ਹੈ ਪੂਰਾ ਮਾਮਲਾ
Wednesday, Nov 16, 2022 - 11:24 PM (IST)
ਇੰਟਰਨੈਸ਼ਨਲ ਡੈਸਕ : ਜੀ-20 ਦੇ ਮੰਚ 'ਤੇ ਅਜੀਬ ਸਥਿਤੀ ਦੇਖਣ ਨੂੰ ਮਿਲੀ। ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਤਕਰਾਰ ਹੋਈ। ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਜੋ ਮੁਲਾਕਾਤ ਸੀ ਉਹ ਲੀਕ ਹੋ ਗਿਆ। ਇਸ ਨਾਲ ਚੀਨੀ ਰਾਸ਼ਟਰਪਤੀ ਕਾਫੀ ਨਾਰਾਜ਼ ਹੋ ਗਏ। ਜਦੋਂ ਉਹ ਜਸਟਿਨ ਟਰੂਡੋ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ।
ਕਿਉਂ ਨਾਰਾਜ਼ ਹੋਏ ਸ਼ੀ ਜਿਨਪਿੰਗ?
ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਚੀਨੀ ਰਾਸ਼ਟਰਪਤੀ ਜਸਟਿਨ ਟਰੂਡੋ ਨੂੰ ਕਹਿ ਰਹੇ ਹਨ ਕਿ ਇਹ ਸਹੀ ਨਹੀਂ ਸੀ। ਇਸ ਤਰ੍ਹਾਂ ਨਾਲ ਗੱਲਬਾਤ ਨਹੀਂ ਹੋ ਸਕਦੀ। ਸ਼ੀ ਜਿਨਪਿੰਗ ਦੀ ਇਸ ਨਾਰਾਜ਼ਗੀ 'ਤੇ ਜਸਟਿਨ ਟਰੂਡੋ ਦਾ ਵੀ ਤੁਰੰਤ ਜਵਾਬ ਆਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਅਸੀਂ ਹਮੇਸ਼ਾ ਖੁੱਲ੍ਹੇ ਗੱਲਬਾਤ ਕਰਨ 'ਚ ਵਿਸ਼ਵਾਸ਼ ਰੱਖਦੇ ਹਾਂ ਅਤੇ ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ। ਭਵਿੱਖ ਵਿੱਚ ਵੀ ਮਿਲ ਕੇ ਕੰਮ ਕਰਾਂਗੇ, ਪਰ ਅਜਿਹੇ ਕਈ ਮੁੱਦੇ ਹੋਣਗੇ ਜਿਨ੍ਹਾਂ ਉੱਤੇ ਅਸੀਂ ਸਹਿਮਤ ਨਹੀਂ ਹੋ ਸਕਦੇ।
ਇਹ ਵੀ ਪੜ੍ਹੋ : ਨਾਇਬ ਤਹਿਸੀਲਦਾਰ ਪ੍ਰੀਖਿਆ 'ਘਪਲੇ' 'ਚ ਬਾਜਵਾ ਨੇ ਘੇਰੀ ਪੰਜਾਬ ਸਰਕਾਰ, ਕੀਤੀ ਇਹ ਮੰਗ
ਇਹ ਤਕਰਾਰ ਕੋਈ ਆਮ ਵਰਤਾਰਾ ਨਹੀਂ ਰਿਹਾ। G20 ਇੱਕ ਅੰਤਰਰਾਸ਼ਟਰੀ ਪਲੇਟਫਾਰਮ ਹੈ ਅਤੇ ਇੱਥੇ ਦੁਨੀਆ ਦੇ ਵੱਡੇ ਨੇਤਾ ਇਕੱਠੇ ਹੁੰਦੇ ਹਨ। ਅਜਿਹੇ 'ਚ ਮੰਚ 'ਤੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਵਿਚਾਲੇ ਇਸ ਤਰ੍ਹਾਂ ਦੀ ਜ਼ੁਬਾਨੀ ਤਕਰਾਰ ਹੈਰਾਨ ਕਰਨ ਵਾਲਾ ਹੈ। ਸਾਹਮਣੇ ਆਈ ਵੀਡੀਓ 'ਚ ਸ਼ੀ ਜਿਨਪਿੰਗ ਦਾ ਗੁੱਸਾ ਸਾਫ਼ ਦਿਖਾਈ ਦੇ ਰਿਹਾ ਹੈ। ਦੂਜੇ ਪਾਸੇ ਕੈਨੇਡੀਅਨ ਪ੍ਰਧਾਨ ਮੰਤਰੀ ਵੀ ਇਸ ਦਾ ਮੂੰਹ ਤੋੜ ਜਵਾਬ ਦੇ ਰਹੇ ਹਨ। ਇਸ ਤਕਰਾਰ ਤੋਂ ਬਾਅਦ ਦੋਵੇਂ ਨੇਤਾ ਹੱਥ ਮਿਲਾਉਂਦੇ ਹੋਏ ਚਲੇ ਗਏ। ਜਾਣਕਾਰੀ ਲਈ ਦੱਸ ਦੇਈਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਤਿੰਨ ਸਾਲ ਬਾਅਦ ਇੱਕ ਪਲੇਟਫਾਰਮ 'ਤੇ ਮਿਲੇ ਸਨ। ਦੋਵਾਂ ਨੇਤਾਵਾਂ ਨੇ 10 ਮਿੰਟ ਤੱਕ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।
ਇਹ ਵੀ ਪੜ੍ਹੋ : ਸ਼ਿਵ ਸੈਨਾ ਨੇਤਾ ਹਰਵਿੰਦਰ ਸੋਨੀ ਖ਼ਿਲਾਫ਼ ਪੁਲਸ ਦੀ ਸਖ਼ਤ ਕਾਰਵਾਈ, ਘਰ 'ਚ ਕੀਤਾ ਨਜ਼ਰਬੰਦ
ਕਿਹੜੇ ਮੁੱਦਿਆਂ 'ਤੇ ਹੋਈ ਚਰਚਾ ?
ਇਸ ਮੁਲਾਕਾਤ ਦੌਰਾਨ ਜਸਟਿਨ ਟਰੂਡੋ ਵੱਲੋਂ ਚੀਨੀ ਦਖ਼ਲ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਨੇ ਉਸ ਰੁਝਾਨ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਜਿਨਪਿੰਗ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਰੂਸ-ਯੂਕ੍ਰੇਨ ਯੁੱਧ 'ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਜੋ ਵੀ ਮੁੱਦਿਆਂ 'ਤੇ ਚਰਚਾ ਹੋਈ, ਚੀਨ ਦੇ ਮੁਤਾਬਕ ਉਹ ਲੀਕ ਹੋ ਗਿਆ। ਕੈਨੇਡਾ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਹੈ ਪਰ ਜਸਟਿਨ ਟਰੂਡੋ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਖੁੱਲ੍ਹ ਕੇ ਗੱਲ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ।