ਪੁਤਿਨ ਦੇ ਵਿਵਾਦਤ ਹੁਕਮਾਂ ਕਾਰਨ ਰੂਸ ’ਚ ਮਚਿਆ ਹੰਗਾਮਾ, ਜਾਣੋ ਕਿਉਂ?

Tuesday, Sep 17, 2024 - 01:27 PM (IST)

ਇੰਟਰਨੈਸ਼ਨਲ ਡੈਸਕ - ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਅਨੋਖੇ ਅਤੇ ਵਿਵਾਦਪੂਰਨ ਹੁਕਮ ’ਚ ਰੂਸੀ ਨਾਗਰਿਕਾਂ, ਖਾਸ ਤੌਰ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਆਪਣੇ ਲੰਚ ਅਤੇ ਕੌਫੀ ਬ੍ਰੇਕ ਦੇ ਸਮੇਂ ਦੀ ਵਰਤੋਂ ਕਰਨ ਲਈ ਕਿਹਾ ਹੈ। ਇਹ ਕਦਮ ਆਬਾਦੀ ਵਾਧੇ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਦੀ ਘਟਦੀ ਜਣੇਪਾ ਦਰ (ਜਨਮ ਦਰ) ਨੂੰ ਵਧਾਉਣ ਦੇ ਮਕਸਦ ਨਾਲ ਚੁੱਕਿਆ ਗਿਆ ਹੈ।ਪੁਤਿਨ ਨੇ ਦੇਸ਼ ਦੀ ਘਟਦੀ ਆਬਾਦੀ ਦਰ ਨੂੰ ਵਧਾਉਣ ਲਈ ਇਸ ਕਦਮ ਨੂੰ ਜ਼ਰੂਰੀ ਦੱਸਿਆ ਹੈ। ਰਿਪੋਰਟ ਮੁਤਾਬਕ ਰੂਸ 'ਚ ਪਿਛਲੇ ਕੁਝ ਸਾਲਾਂ ਤੋਂ ਜਨਮ ਦਰ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਇਕ ਵੱਡਾ ਕਾਰਨ ਰੂਸ-ਯੂਕਰੇਨ ਜੰਗ ਹੈ, ਜਿਸ ’ਚ ਕਈ ਜਵਾਨ ਸ਼ਹੀਦ ਹੋ ਚੁੱਕੇ ਹਨ। ਇਸ ਨਾਲ ਰੂਸ ’ਚ ਔਰਤਾਂ ਦੀ  ਜਣੇਪਾ ਦਰ (ਪ੍ਰਤੀ ਔਰਤ ਬੱਚਿਆਂ ਦੀ ਗਿਣਤੀ) ਘੱਟ ਕੇ 1.5 ਹੋ ਗਈ ਹੈ। ਸਿਹਤਮੰਦ ਅਤੇ ਸਥਿਰ ਆਬਾਦੀ ਬਣਾਈ ਰੱਖਣ ਲਈ ਇਹ ਦਰ 2.1 ਹੋਣੀ ਚਾਹੀਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਵੱਧ ਰਿਹਾ ਪੋਲੀਓ, ਟੀਕਾਕਰਨ  ਦੇ ਵਿਰੋਧ 'ਚ ਕੱਟੜਪੰਥੀ

ਪੁਤਿਨ ਦਾ ਮੰਨਣਾ ਹੈ ਕਿ ਆਬਾਦੀ ਦੇ ਇਸ ਗੰਭੀਰ ਸੰਕਟ ਦੇ ਹੱਲ ਲਈ ਨਾਗਰਿਕਾਂ ਨੂੰ ਕੰਮ ਤੋਂ ਸਮਾਂ ਕੱਢ ਕੇ ਸਰੀਰਕ ਸਬੰਧ ਬਣਾਉਣੇ ਚਾਹੀਦੇ ਹਨ। ਉਸ ਦਾ ਕਹਿਣਾ ਹੈ ਕਿ ਇਹ ਸਿਰਫ਼ ਰੂਸ ਦੀ ਆਬਾਦੀ ਵਧਾਉਣ ਦਾ ਯਤਨ ਨਹੀਂ ਹੈ, ਸਗੋਂ ਇਸ ਨੂੰ ਰਾਸ਼ਟਰ ਨਿਰਮਾਣ ਦਾ ਹਿੱਸਾ ਮੰਨਿਆ ਜਾਣਾ ਚਾਹੀਦਾ ਹੈ। ਰੂਸ ਦੇ ਸਿਹਤ ਮੰਤਰੀ ਡਾਕਟਰ ਯੇਵਗੇਨੀ ਸ਼ੇਸਟੋਪਾਲੋਵ ਨੇ ਇਸ ਪਹਿਲਕਦਮੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕੰਮਕਾਜੀ ਜੀਵਨ ਦੇ ਦਬਾਅ ਨੂੰ ਲੋਕਾਂ ਨੂੰ ਬੱਚੇ ਪੈਦਾ ਕਰਨ ਤੋਂ ਨਹੀਂ ਰੋਕਣਾ ਚਾਹੀਦਾ। ਉਨ੍ਹਾਂ ਲੋਕਾਂ ਨੂੰ ਦੁਪਹਿਰ ਦੇ ਖਾਣੇ ਅਤੇ ਕੌਫੀ ਬਰੇਕ ਦੀ ਸਹੀ ਵਰਤੋਂ ਕਰਨ ਦੀ ਅਪੀਲ ਕੀਤੀ।ਮੰਤਰੀ ਨੇ ਕਿਹਾ ਕਿ ਕੰਮ ’ਚ ਜ਼ਿਆਦਾ ਰੁੱਝੇ ਹੋਣਾ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ ਅਤੇ ਲੋਕਾਂ ਨੂੰ ਇਸ ਸਮੇਂ ਨੂੰ ਆਪਣੇ ਬੱਚਿਆਂ ਦੇ ਵਿਕਾਸ ਲਈ ਵਰਤਣਾ ਚਾਹੀਦਾ ਹੈ। ਉਸ ਨੇ ਇਹ ਵੀ ਕਿਹਾ ਕਿ ਜ਼ਿੰਦਗੀ ਛੋਟੀ ਹੈ ਅਤੇ ਲੋਕਾਂ ਨੂੰ ਬੱਚੇ ਪੈਦਾ ਕਰਨ ’ਚ ਦੇਰੀ ਨਹੀਂ ਕਰਨੀ ਚਾਹੀਦੀ। ਉਸ ਅਨੁਸਾਰ, ਇਹ ਸਲਾਹ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੋ ਸਕਦੀ ਹੈ ਜੋ ਦਿਨ ’ਚ ਵੱਧ ਘੰਟੇ ਕੰਮ ਕਰਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਦਾ ਦਾਅਵਾ : ਚੋਣਾਂ ਜਿੱਤਣ ਪਿੱਛੋਂ ਰੂਸ ਤੇ ਚੀਨ ਨਾਲ ਬਣਨਗੇ ਚੰਗੇ ਸਬੰਧ

ਦੱਸ ਦਈਏ ਕਿ ਰੂਸ ਨੇ ਆਬਾਦੀ ਵਾਧੇ ਲਈ ਰੂਸ ਨੇ ਕਈ ਕਦਮ ਵੀ ਚੁੱਕੇ ਹਨ ਜਿਵੇਂ ਕਿ ਮਾਸਕੋ ’ਚ 18 ਤੋਂ 48 ਸਾਲ ਦੀਆਂ ਔਰਤਾਂ ਲਈ ਮੁਫਤ ਜਣੇਪਾ ਸਿਹਤ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਉਨ੍ਹਾਂ ਦੀ ਜਣੇਪਾ ਸਮਰੱਥਾ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਚੇਲਯਾਬਿੰਸਕ ਖੇਤਰ ’ਚ ਸਰਕਾਰ ਨੇ ਆਰਥਿਕ ਸਹਾਇਤਾ ਵਜੋਂ ਹੁਲਾਰੇ ਦੀ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ 24 ਸਾਲ ਤੋਂ ਘੱਟ ਉਮਰ ਦੀ ਉਮਰ ਦੀਆਂ ਔਰਤਾਂ ਨੂੰ ਪਹਿਲੀ ਔਲਾਦ ਹੋਣ ’ਤੇ 1.02 ਮਿਲੀਅਨ ਰੂਬਲ (ਲਗਭਗ 9.4 ਲੱਖ ਰੁਪਏ) ਦਿੱਤੇ ਜਾ ਰਹੇ ਹਨ, ਜਿਸ ਦੌਰਾਨ ਭਰੂਣ ਹੱਤਿਆ ’ਤੇ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ ਤਾਂ ਕਿ ਗਰਭਪਾਤ ਰੋਕਿਆ ਜਾ ਸਕੇ ਅਤੇ ਜਨਮ ਦਰ ਵਧਾੀ ਜਾ ਸਕੇ।

ਪੜ੍ਹੋ ਇਹ ਅਹਿਮ ਖ਼ਬਰ-ਹਮਲਿਆਂ ਦਾ ਟਰੰਪ ਕਾਰਡ, 1 ਘੰਟੇ ’ਚ ਡੋਨੇਸ਼ਨ ਦੇ 10 ਲੱਖ ਈਮੇਲ ਭੇਜੇ

ਦੱਸ ਦਈਏ ਕਿ ਰੂਸ ਦੀਆਂ ਇਨ੍ਹਾਂ ਨੀਤੀਆਂ ਦਾ ਮਕਸਦ ਦੇਸ਼ ਦੀ ਆਬਾਦੀ ’ਚ ਗਿਰਾਵਟ ਨੂੰ ਰੋਕਣਾ ਅਤੇ ਇਸ ਨੂੰ ਵਧਾਉਣਾ ਹੈ। ਪੁਤਿਨ ਦਾ ਮੰਨਣਾ ਹੈ ਕਿ ਜੇਕਰ ਨਾਗਰਿਕ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦੇ ਹਨ, ਤਾਂ ਰੂਸ ਦੀ ਜਨਮ ਦਰ ਵਧ ਸਕਦੀ ਹੈ ਅਤੇ ਦੇਸ਼ ਦੀ ਆਬਾਦੀ ਸੰਕਟ ਨੂੰ ਹੱਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਪਹਿਲਕਦਮੀ ਵਿਵਾਦ ਦਾ ਕਾਰਨ ਵੀ ਬਣ ਰਹੀ ਹੈ ਕਿਉਂਕਿ ਬਹੁਤ ਸਾਰੇ ਲੋਕ ਕੰਮ 'ਤੇ ਸਰੀਰਕ ਸਬੰਧ ਬਣਾਉਣ ਦੀ ਸਲਾਹ ਨੂੰ ਅਸਾਧਾਰਨ ਅਤੇ ਅਸੰਗਤ ਮੰਨਦੇ ਹਨ। ਬਹੁਤ ਸਾਰੇ ਮਾਹਿਰਾਂ ਦਾ ਮੰਨਣਾ ਹੈ ਕਿ ਆਬਾਦੀ ਦੇ ਵਾਧੇ ਲਈ ਆਰਥਿਕ ਪ੍ਰੋਤਸਾਹਨ, ਸਿੱਖਿਆ ਅਤੇ ਸਿਹਤ ਸੇਵਾਵਾਂ ’ਚ ਸੁਧਾਰ ਸਮੇਤ ਵਧੇਰੇ ਪ੍ਰਭਾਵਸ਼ਾਲੀ ਅਤੇ ਮੁਕੰਮਲ ਨੀਤੀਆਂ ਦੀ ਲੋੜ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News