ਚੀਨੀ ਵਿਅਕਤੀ ਨੇ ਗਾਇਆ ਰਾਜ ਕਪੂਰ ਦਾ ਮਸ਼ਹੂਰ ਗਾਣਾ, ਵੀਡੀਓ ਵਾਇਰਲ

Monday, Mar 26, 2018 - 11:11 AM (IST)

ਬੀਜਿੰਗ (ਬਿਊਰੋ)— ਕੁਝ ਗਾਣੇ ਹਮੇਸ਼ਾ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਵੱਸ ਜਾਂਦੇ ਹਨ। ਖਾਸ ਤੌਰ 'ਤੇ ਹਰਮਨ ਪਿਆਰੇ ਹਿੱਟ ਗੀਤ। ਇਹ ਗਾਣੇ ਦੁਨੀਆ ਦੇ ਕਿਸੇ ਵੀ ਹਿੱਸੇ ਜਿਵੇਂ ਬਾਲੀਵੁੱਡ ਜਾਂ ਹਾਲੀਵੁੱਡ ਦੇ ਹੋ ਸਕਦੇ ਹਨ। ਉਂਝ ਭਾਰਤੀ ਗੀਤਾਂ ਦੀ ਚਮਕ ਪੂਰੀ ਦੁਨੀਆ ਵਿਚ ਹੈ। ਬਾਲੀਵੁੱਡ ਫਿਲਮਾਂ ਦਾ ਇਕ ਵੱਡਾ ਬਾਜ਼ਾਰ ਮੰਨੇ ਜਾਣ ਵਾਲੇ ਚੀਨ ਵਿਚ ਵੀ ਹਿੰਦੀ ਸਿਨੇਮਾ ਦੇ ਫੈਨਸ ਬਹੁਤ ਵੱਡੀ ਗਿਣਤੀ ਵਿਚ ਹਨ। ਭਾਰਤੀ ਸਿਨੇਮਾ ਦੇ ਚਾਰਲੀ ਚੈਪਲਿਨ ਕਹੇ ਜਾਣ ਵਾਲੇ ਰਾਜ ਕਪੂਰ ਦੇ ਫੈਨਸ ਦੁਨੀਆ ਦੇ ਹਰ ਕੋਨੇ ਵਿਚ ਹਨ। 
ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇਕ ਚੀਨੀ ਨਾਗਰਿਕ ਰਾਜ ਕਪੂਰ ਦੀ ਫਿਲਮ 'ਆਵਾਰਾ' ਦਾ ਗਾਣਾ ਗਾ ਰਿਹਾ ਹੈ। ਉਸ ਦੀ ਆਵਾਜ ਅਤੇ ਅੰਦਾਜ਼ ਨੇ ਲੋਕਾਂ ਦਾ ਦਿੱਲ ਜਿੱਤ ਲਿਆ ਹੈ। 'ਆਵਾਰਾ ਹੂੰ' ਗਾਣਾ ਰਾਜ ਕਪੂਰ ਦੇ ਹਿੱਟ ਗਾਣਿਆਂ ਵਿਚੋਂ ਇਕ ਹੈ। ਵੀਡੀਓ ਵਿਚ ਇਸ ਵਿਅਕਤੀ ਨੇ ਕੁਝ ਲੋਕ ਹੋਰ ਵੀ ਹਨ ਜੋ ਉਸ ਦਾ ਗਾਣਾ ਸੁਨਣ ਵਿਚ ਕਾਫੀ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਨੇ ਗਾਣਾ ਗਾਉਣ ਵਿਚ ਆਪਣੇ ਸਾਥੀ ਦਾ ਪੂਰਾ ਸਾਥ ਦਿੱਤਾ ਹੈ। ਹੁਣ ਤੱਕ ਇਸ ਵੀਡੀਓ ਨੂੰ ਟਵਿੱਟਰ 'ਤੇ 18 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

 


Related News