ਕੋਰੋਨਾ ਕਾਰਨ ਕਾਲੀ ਪਈ ਚੀਨ ਦੇ ਡਾਕਟਰ ਦੀ ਚਮੜੀ ਮੁੜ ਤੋਂ ਠੀਕ ਹੋਣ ਲੱਗੀ
Wednesday, Oct 28, 2020 - 10:34 AM (IST)
ਵੁਹਾਨ: ਸ਼ੁਰੂ ਤੋਂ ਹੀ ਕੋਰੋਨਾ ਮਹਾਮਾਰੀ ਨੇ ਲੋਕਾਂ ਦੇ ਸਰੀਰ 'ਤੇ ਹਜ਼ਾਰਾਂ ਤਰ੍ਹਾਂ ਦੇ ਪ੍ਰਭਾਵ ਪਾਏ ਹਨ, ਜਿਨ੍ਹਾਂ 'ਤੇ ਅੱਜ ਵੀ ਰਿਸਰਚ ਚੱਲ ਰਹੀ ਹੈ। ਪਰ ਚੀਨ 'ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਸੀ ਜਿਸ 'ਚ ਕੋਰੋਨਾ ਵਾਇਰਸ ਦੇ ਕਾਰਨ ਇਕ ਡਾਕਟਰ ਦੀ ਚਮੜੀ ਦਾ ਰੰਗ ਕਾਲਾ ਪੈ ਗਿਆ ਸੀ।
ਖੁਸ਼ੀ ਦੀ ਗੱਲ ਇਹ ਹੈ ਕਿ ਡਾਕਟਰ ਯੀ ਫੈਨ ਦੀ ਚਮੜੀ ਹੁਣ ਪਹਿਲਾਂ ਦੀ ਤਰ੍ਹਾਂ ਆਮ ਹੋ ਗਈ ਹੈ, ਜਿਸ ਨੂੰ ਲੈ ਕੇ ਉਹ ਕਾਫੀ ਖੁਸ਼ ਹੈ। ਯੀ ਫੈਨ ਦਿਲ ਦੇ ਰੋਗੀ ਹਨ ਜੋ ਮਰੀਜ਼ਾਂ ਦਾ ਇਲਾਜ ਕਰਦੇ ਸਮੇਂ ਕੋਰੋਨਾ ਨਾਲ ਪੀੜਤ ਹੋ ਗਏ ਸਨ। ਇਕ ਬੁਲਾਰੇ ਨੇ ਕਿਹਾ ਕਿ ਉਸ ਦੀ ਚਮੜੀ ਕਾਲੀ ਇਸ ਲਈ ਪੈ ਗਈ ਸੀ ਕਿਉਂਕਿ ਉਨ੍ਹਾਂ ਦੀ ਚਮੜੀ ਕਾਲੀ ਉਸ ਲਈ ਪੈ ਗਈ ਸੀ ਕਿਉਂਕਿ ਦੇਖਭਾਲ ਦੇ ਦੌਰਾਨ ਇਕ ਐਂਟੀ-ਬਾਇਓਟਿਕ ਦਵਾਈ ਲੈ ਲਈ ਸੀ। ਇਸ ਦੇ ਕਾਰਨ ਉਨ੍ਹਾਂ ਦੀ ਚਮੜੀ ਦਾ ਰੰਗ ਇੰਨਾ ਗਹਿਰਾ ਹੋ ਗਿਆ ਸੀ।
ਡਾ. ਯੀ ਫੈਨ ਨੇ ਇਕ ਵੀਡੀਓ ਵੀ ਜਾਰੀ ਕੀਤੀ ਜਿਸ 'ਚ ਉਹ ਆਪਣੀ ਕੋਰੋਨਾ ਵਾਇਰਸ ਨਾਲ ਲੜਨ ਦੇ ਬਾਰੇ 'ਚ ਦੱਸ ਰਹੇ ਹਨ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਕੋਰੋਨਾ ਬੇਹੱਦ ਖਤਰਨਾਕ ਬੀਮਾਰੀ ਹੈ, ਜਦੋਂ ਉਨ੍ਹਾਂ ਨੂੰ ਕੋਰੋਨਾ ਇੰਫੈਕਸ਼ਨ ਦੇ ਬਾਰੇ 'ਚ ਪਤਾ ਚੱਲਿਆ ਤਾਂ ਉਹ ਕਾਫੀ ਡਰ ਗਏ ਸਨ। ਤੁਹਾਨੂੰ ਦੱਸ ਦੇਈਆਂ ਕਿ ਚੀਨੀ ਡਾ. ਯੀ ਫੈਨ ਨੂੰ 18 ਜਨਵਰੀ ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ। ਯੀ ਫੈਨ ਦਿਲ ਦੇ ਰੋਗੀ ਵਿਸ਼ੇਸ਼ਕ ਹਨ ਅਤੇ ਉਨ੍ਹਾਂ ਨੇ 39 ਦਿਨਾਂ 'ਚ ਹੀ ਕੋਰੋਨਾ ਨੂੰ ਮਾਤ ਦੇ ਦਿੱਤੀ ਸੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਜੀਵਨ ਰੱਖਿਅਕ ਪ੍ਰਣਾਲੀ 'ਤੇ ਰੱਖਿਆ ਗਿਆ ਸੀ।