ਅਮਰੀਕਾ ਦੇ ਸਮੇਂ ’ਚ 6 ਨਵੰਬਰ ਨੂੰ ਹੋਵੇਗੀ ਤਬਦੀਲੀ
Friday, Nov 04, 2022 - 12:31 PM (IST)
ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਅਤੇ ਕੈਨੇਡਾ ਵਿੱਚ 6 ਨਵੰਬਰ, ਦਿਨ ਐਤਵਾਰ ਤੋਂ ਸਮਾਂ ਤਬਦੀਲੀ ਹੋਣ ਜਾ ਰਹੀ ਹੈ। ਇਸ ਦੇ ਤਹਿਤ ਅਮਰੀਕੀ ਸਮੇਂ ’ਚ ਤਬਦੀਲੀ ਹੋਵੇਗੀ। ਇਸ ਦੌਰਾਨ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋ ਜਾਵੇਗਾ। ਇਹ ਸਮਾਂ 5 ਤੇ 6 ਨਵੰਬਰ ਦੀ ਵਿਚਕਾਰਲੀ ਰਾਤ ਨੂੰ ਸਵੇਰੇ 2 ਵਜੇ ਬਦਲੇਗਾ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੀ ਵਧੀ ਚਿੰਤਾ, ਕੈਨੇਡਾ ਦਾ ਰੁੱਖ਼ ਕਰ ਰਹੇ ਹਨ H-1B ਵੀਜ਼ਾ ਧਾਰਕ
ਵਰਨਣਯੋਗ ਹੈ ਕਿ ਪੰਜਾਬ ਵਿਚ ਗਰਮ ਤੇ ਸਰਦ ਰੁੱਤ ਦੌਰਾਨ ਸਕੂਲਾਂ ਦਾ ਸਮਾਂ ਬਦਲਿਆ ਜਾਂਦਾ ਹੈ, ਜਦਕਿ ਅਮਰੀਕਾ ਵਿਚ ਹਰ 6 ਮਹੀਨੇ ਬਾਅਦ ਘੜੀਆਂ ਦਾ ਸਮਾਂ ਬਦਲਦਾ ਹੈ। ਇਹ ਸਮਾਂ ਮਾਰਚ ਮਹੀਨੇ ਦੇ ਦੂਜੇ ਐਤਵਾਰ ਅਤੇ ਨਵੰਬਰ ਦੇ ਪਹਿਲੇ ਐਤਵਾਰ ਬਦਲਣਾ ਪੈਂਦਾ ਹੈ। 6 ਨਵੰਬਰ ਦਿਨ ਐਤਵਾਰ ਨੂੰ ਅਮਰੀਕਾ ਦੇ ਸਮੇਂ ’ਚ ਇਹ ਤਬਦੀਲੀ ਹੋਵੇਗੀ ਅਤੇ ਇਹ ਸਮਾਂ 12 ਮਾਰਚ, 2023 ਤੱਕ ਲਾਗੂ ਰਹੇਗਾ।