CDC ਨੇ ਅਮਰੀਕੀ ਨਾਗਰਿਕਾਂ ਨੂੰ ਯੂ. ਕੇ. ਦੀ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ, ਦੱਸੇ ਇਹ ਕਾਰਨ
Tuesday, Jul 20, 2021 - 01:47 AM (IST)
ਇੰਟਰਨੈਸ਼ਨਲ ਡੈਸਕ : ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ. ਡੀ. ਸੀ.) ਨੇ ਸੋਮਵਾਰ ਕਿਹਾ ਕਿ ਅਮਰੀਕੀ ਨਾਗਰਿਕ ਯੂ. ਕੇ. ’ਚ ਯਾਤਰਾ ਕਰਨ ਤੋਂ ਬਚਣ ਕਿਉਂਕਿ ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਪ੍ਰਸਾਰ ਜਾਰੀ ਹੈ। ਅਮਰੀਕਾ ’ਚ ਯੂਰਪੀਅਨ ਸੰਘ, ਬ੍ਰਿਟੇਨ ਤੇ ਹੋਰ ਦੇਸ਼ਾਂ ਦੇ ਗੈਰ-ਅਮਰੀਕੀ ਨਾਗਰਿਕਾਂ ’ਤੇ ਮਹਾਮਾਰੀ ਲਈ ਦਾਖਲਾ ਪਾਬੰਦੀ ਲਾਈ ਹੋਈ ਹੈ। ਹਾਲਾਂਕਿ ਕਈ ਯੂਰਪੀਅਨ ਦੇਸ਼ਾਂ ਨੇ ਹਾਲ ਹੀ ’ਚ ਅੰਤਰਰਾਸ਼ਟਰੀ ਸੈਲਾਨੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕੈਨੇਡਾ ਨੇ ਹਾਲਾਂਕਿ ਸੋਮਵਾਰ ਕਿਹਾ ਕਿ ਉਹ 9 ਅਗਸਤ ਤੋਂ ਸ਼ੁਰੂ ਹੋਣ ਵਾਲੀ ਗੈਰ-ਜ਼ਰੂਰੀ ਯਾਤਰਾ ਲਈ ਦੇਸ਼ ’ਚ ਪੂਰੀ ਤਰ੍ਹਾਂ ਟੀਕਾ ਲਗਵਾ ਚੁੱਕੇ ਅਮਰੀਕੀ ਨਾਗਰਿਕਾਂ ਨੂੰ ਇਜਾਜ਼ਤ ਦੇਵੇਗਾ।
ਇਹ ਵੀ ਪੜ੍ਹੋ : ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਪੋਰਨ ਫਿਲਮ ਬਣਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ
ਸੀ. ਡੀ. ਸੀ. ਨੇ ਕਿਹਾ ਕਿ ਜੇ ਵਿਅਕਤੀਆਂ ਨੇ ਯੂ. ਕੇ. ਦੀ ਯਾਤਰਾ ਕਰਨੀ ਹੈ ਤਾਂ ਉਨ੍ਹਾਂ ਨੂੰ ਕੋਰੋਨਾ ਖਿਲਾਫ ਪੂਰੀ ਤਰ੍ਹਾਂ ਨਾਲ ਟੀਕਾ ਲਾਉਣਾ ਚਾਹੀਦਾ ਹੈ। ਇਸ ਵਿਚਾਲੇ ਇੰਗਲੈਂਡ ਨੇ ਸੋਮਵਾਰ ਬਚਦੀਆਂ ਕੋਰੋਨਾ ਪਾਬੰਦੀਆਂ ਹਟਾ ਦਿੱਤੀਆਂ, ਜਿਸ ਨਾਲ ਇਨਡੋਰ ਸਮਾਰੋਹਾਂ ਤੇ ਨਾਈਟ ਕਲੱਬਾਂ ਨੂੰ ਫਿਰ ਤੋਂ ਖੋਲ੍ਹਣ ਦੀ ਇਜਾਜ਼ਤ ਮਿਲੀ। ਅਮਰੀਕੀ ਏਅਰਲਾਈਨਜ਼ ਦੇ ਸ਼ੇਅਰਾਂ ’ਚ ਸੋਮਵਾਰ ਨੂੰ ਤੇਜ਼ੀ ਨਾਲ ਗਿਰਾਵਟ ਆਈ ਕਿਉਂਕਿ ਡੈਲਟਾ ਵੇਰੀਐਂਟ ਦੇ ਮਾਮਲਿਆਂ ’ਚ ਵਾਧੇ ਨੇ ਆਰਥਿਕ ਸੁਧਾਰ ਤੇ ਪਿਛਲੇ ਇਕ ਸਾਲ ’ਚ ਮੰਦੀ ਤੋਂ ਬਾਅਦ ਯਾਤਰਾ ਦੀ ਮੰਗ ’ਚ ਹਾਲੀਆ ਵਾਧੇ ’ਤੇ ਸੰਭਾਵਿਤ ਪ੍ਰਭਾਵ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ। ਹਾਪਕਿਨਸ ਦੇ ਅੰਕੜਿਆਂ ਅਨੁਸਾਰ ਅਮਰੀਕਾ ’ਚ ਕੋਰੋਨਾ ਦੇ ਮਾਮਲੇ ਪਿਛਲੇ ਹਫਤੇ ’ਚ ਲੱਗਭਗ 66 ਫੀਸਦੀ ਵਧ ਕੇ 7 ਦਿਨ ਦੀ ਔਸਤ ਨਾਲ ਪ੍ਰਤੀ ਦਿਨ ਲੱਗਭਗ 32,300 ਨਵੇਂ ਮਾਮਲੇ ਸਾਹਮਣੇ ਆਏ ਹਨ।