ਕੈਲੀਫੋਰਨੀਆ ਦੇ ਇਸ ਸ਼ਹਿਰ ਨੇ ਦਰਜ਼ ਕੀਤਾ ਸਾਲ ਦਾ 100ਵਾਂ ਕਤਲ

Wednesday, Sep 22, 2021 - 10:49 PM (IST)

ਕੈਲੀਫੋਰਨੀਆ ਦੇ ਇਸ ਸ਼ਹਿਰ ਨੇ ਦਰਜ਼ ਕੀਤਾ ਸਾਲ ਦਾ 100ਵਾਂ ਕਤਲ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸ਼ਹਿਰਾਂ 'ਚ ਵੱਡੀ ਗਿਣਤੀ 'ਚ ਕਤਲਾਂ ਦੇ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਹਿਰਾਂ 'ਚ ਕੈਲੀਫੋਰਨੀਆ ਦੇ ਸ਼ਹਿਰ ਓਕਲੈਂਡ ਦਾ ਨਾਮ ਵੀ ਪ੍ਰਮੁੱਖ ਹੈ, ਜਿਸਨੇ ਸੋਮਵਾਰ ਨੂੰ ਇਸ ਸਾਲ ਦਾ 100 ਵਾਂ ਕਤਲ ਦਰਜ਼ ਕੀਤਾ ਹੈ। ਓਕਲੈਂਡ ਪੁਲਸ ਅਨੁਸਾਰ ਕਤਲਾਂ ਦੀ ਇਹ ਗਿਣਤੀ ਇੱਕ ਚਿੰਤਾ ਦਾ ਵਿਸ਼ਾ ਹੈ। ਅੰਕੜਿਆਂ ਅਨੁਸਾਰ ਇਸ ਸ਼ਹਿਰ ਨੇ ਪਿਛਲੇ ਹਫਤੇ 'ਚ ਹੀ 10 ਕਤਲ ਦਰਜ ਕੀਤੇ ਹਨ ਜਦਕਿ ਪੁਲਸ ਅਨੁਸਾਰ ਓਕਲੈਂਡ ਨੇ 2020 'ਚ 109 ਕਤਲ ਦਰਜ਼ ਕੀਤੇ ਸਨ।

ਇਹ ਖ਼ਬਰ ਪੜ੍ਹੋ-ਨੇੜਲੇ ਫਰਕ ਨਾਲ ਮੈਚ ਗੁਆਉਣਾ ਪੰਜਾਬ ਲਈ ਆਮ ਜਿਹੀ ਗੱਲ ਬਣ ਗਈ ਹੈ : ਕੁੰਬਲੇ

ਓਕਲੈਂਡ ਪੁਲਸ ਵਿਭਾਗ ਨੇ ਸੋਮਵਾਰ ਨੂੰ ਇਨ੍ਹਾਂ 100 ਜਾਨਾਂ ਨੂੰ ਸ਼ਰਧਾਂਜਲੀ ਦੇਣ ਲਈ 100 ਸੈਕੰਡ ਦਾ ਮੌਨ ਵੀ ਰੱਖਿਆ ਗਿਆ। ਓਕਲੈਂਡ ਦੇ ਪੁਲਸ ਮੁਖੀ ਲੇਰੋਨ ਆਰਮਸਟ੍ਰੌਂਗ ਨੇ ਦੱਸਿਆ ਕਿ ਇਸ ਸਾਲ ਦੀ 100ਵੀਂ ਹੱਤਿਆ ਸੋਮਵਾਰ ਸਵੇਰੇ ਸੈਨ ਲੀਏਂਡਰੋ ਸਟ੍ਰੀਟ 'ਤੇ ਓਕਲੈਂਡ ਕੋਲੀਜ਼ੀਅਮ ਬਾਰਟ ਸਟੇਸ਼ਨ ਦੇ ਨੇੜੇ ਹੋਈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਇਸੇ ਵਕਫੇ ਦੌਰਾਨ ਸ਼ਹਿਰ 'ਚ 70 ਕਤਲ ਦਰਜ਼ ਹੋਏ ਸਨ।

ਇਹ ਖ਼ਬਰ ਪੜ੍ਹੋ-ਬ੍ਰਿਟਿਸ਼ ਸਰਕਾਰ ਨੇ ECB ਨੂੰ ਪਾਕਿ ਦੌਰਾ ਰੱਦ ਕਰਨ ਦੀ ਸਲਾਹ ਨਹੀਂ ਦਿੱਤੀ ਸੀ : ਅੰਬੈਸਡਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News