ਅਣਖ ਖਾਤਰ ਕੀਤੀ ਵੱਡੀ ਵਾਰਦਾਤ, ਭਰਾ ਨੇ ਭੈਣ ਤੇ ਪ੍ਰੇਮੀ ਦਾ ਕਰ ''ਤਾ ਕਤਲ

Tuesday, Oct 08, 2024 - 06:44 PM (IST)

ਅਣਖ ਖਾਤਰ ਕੀਤੀ ਵੱਡੀ ਵਾਰਦਾਤ, ਭਰਾ ਨੇ ਭੈਣ ਤੇ ਪ੍ਰੇਮੀ ਦਾ ਕਰ ''ਤਾ ਕਤਲ

ਗੁਰਦਾਸਪੁਰ/ ਪਾਕਿਸਤਾਨ, (ਵਿਨੋਦ) : ਪਾਕਿਸਤਾਨ ਦੇ ਲਰਕਾਣਾ ਜ਼ਿਲ੍ਹੇ ਦੇ ਮੀਰੋਖਾਨਾ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਗੁਲਾਮ ਰਸੂਲ ਮਗਸੀ ਵਿਚ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਆਪਣੀ ਭੈਣ ਅਤੇ ਉਸ ਦੇ ਪ੍ਰੇਮੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਰਹੱਦ ਪਾਰ ਤੋਂ ਮਿਲੇ ਸੂਤਰਾਂ ਅਨੁਸਾਰ ਮੁਲਜ਼ਮ ਅਬਦੁਲ ਵਹੀਦ ਮਗਸੀ ਨੇ ਸਭ ਤੋਂ ਪਹਿਲਾਂ ਆਪਣੀ ਭੈਣ ਦੇ ਪ੍ਰੇਮੀ ਮੁਹੰਮਦ ਮਿਥਲ ਚੰਦੀਓ (22) ਦੀ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਉਹ ਉਸ ਦੀ ਭੈਣ ਪਿਰਾਣੀ ਮਗਸੀ ਨਾਲ ਖੇਤਾਂ ਵਿੱਚ ਸੀ। ਮੁਹੰਮਦ ਮਿਥਲ ਦੇ ਕਤਲ ਤੋਂ ਬਾਅਦ ਮੁਲਜ਼ਮਾਂ ਨੇ ਗੁੱਸੇ ਵਿੱਚ ਆ ਕੇ ਛੋਟੀ ਭੈਣ 20 ਸਾਲਾ ਪਿਰਾਣੀ ਮਗਸੀ ਨੂੰ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਦੋਵੇਂ ਲਾਸ਼ਾਂ ਖੇਤਾਂ ਵਿੱਚ ਛੱਡ ਕੇ ਵਾਪਸ ਪਰਤ ਗਏ। 

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੋਂ ਪਰਤ ਰਹੇ 3 ਨੌਜਵਾਨਾਂ ਦੀ ਮੌਤ

ਪੁਲਸ ਨੇ ਦੱਸਿਆ ਕਿ ਦੋਵੇਂ ਕਤਲ ਕਰਨ ਤੋਂ ਬਾਅਦ ਦੋਸ਼ੀ ਪਿੰਡ ਤੋਂ ਫਰਾਰ ਹੋ ਗਿਆ ਪਰ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਮੀਰੋਖਾਨ ਤਾਲੁਕਾ ਹਸਪਤਾਲ ਪਹੁੰਚਾਇਆ ਪਰ ਔਰਤ ਦੀ ਲਾਸ਼ ਨੂੰ ਵਾਰਸਾਂ ਨੂੰ ਸੌਂਪਣ ਤੋਂ ਪਹਿਲਾਂ ਪੋਸਟਮਾਰਟਮ ਲਈ ਡੀ.ਐਚ.ਕਿਊ ਕੰਬਰ ਭੇਜ ਦਿੱਤਾ ਗਿਆ। ਸੂਤਰਾਂ ਨੇ ਦੱਸਿਆ ਕਿ ਔਰਤ ਦੀ ਲਾਸ਼ ਨੂੰ ਕਨਬਰ ਡੀਐਚਕਿਊ ਲਿਜਾਣਾ ਪਿਆ ਕਿਉਂਕਿ ਮੀਰੋਖਾਨ ਤਾਲੁਕਾ ਹਸਪਤਾਲ ਵਿੱਚ ਪੋਸਟਮਾਰਟਮ ਕਰਨ ਲਈ ਕੋਈ ਵੀ ਮਹਿਲਾ ਡਾਕਟਰ ਮੌਜੂਦ ਨਹੀਂ ਸੀ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 'ਆਪ' ਆਗੂ ਦਾ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News