ਬ੍ਰਿਟਿਸ਼ ਏਅਰ ਫੋਰਸ ਨੇ ''ਅਣਜਾਣ ਜਹਾਜ਼ਾਂ'' ਵਿਰੁੱਧ ਲੜਾਕੂ ਜਹਾਜ਼ ਭੇਜੇ
Thursday, Feb 03, 2022 - 01:42 AM (IST)
ਲੰਡਨ-ਬ੍ਰਿਟਿਸ਼ ਏਅਰ ਫੋਰਸ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੀ ਸਰਹੱਦ ਦੇ ਕਰੀਬ ਇਕ ਅਣਜਾਣ ਜਹਾਜ਼ ਨੂੰ ਆਉਂਦੇ ਦੇਖ ਕੇ ਉਸ ਨੇ ਤੁਰੰਤ ਲੜਾਕੂ ਜਹਾਜ਼ਾਂ ਨੂੰ ਰਵਾਨਾ ਕਰ ਦਿੱਤਾ। ਬ੍ਰਿਟਿਸ਼ ਦੇ ਲੋਸੀਮਾਊਥ ਸਥਿਤ ਏਅਰ ਫੋਰਸ ਤੋਂ ਟਾਈਫੂਨ ਜਹਜ਼ਾਂ ਨੇ ਉਡਾਣ ਭਰੀ ਅਤੇ ਉਨ੍ਹਾਂ ਦੀ ਸਹਾਇਤਾ ਲਈ ਆਕਸਫੋਰਡਸ਼ਾਇਰ ਤੋਂ ਹਵਾ ਤੋਂ ਹਵਾ 'ਚ ਈਂਧਨ ਭਰਨ ਵਾਲਾ ਜਹਾਜ਼ ਵੀ ਰਵਾਨਾ ਕਰ ਦਿੱਤਾ ਗਿਆ। ਇਸ ਮੁਹਿੰਮ ਨੂੰ ਲੈ ਕੇ ਸਰਕਾਰ ਨੇ ਜ਼ਿਆਦਾ ਬਿਊਰਾ ਅਜੇ ਨਹੀਂ ਦਿੱਤਾ ਹੈ। ਫੌਜ ਨਿਯਮਿਤ ਰੂਪ ਨਾਲ ਦੇਸ਼ 'ਚ ਆਉਣ ਵਾਲੇ ਜਹਾਜ਼ਾਂ 'ਤੇ ਨਜ਼ਰ ਰੱਖਦੀ ਹੈ।
ਇਹ ਵੀ ਪੜ੍ਹੋ : ਯੂਕੇਨ ਦੀ ਸਰਹੱਦ 'ਤੇ ਤਣਾਅ ਦਰਮਿਆਨ ਬਾਈਡੇਨ ਹੋਰ ਜ਼ਿਆਦਾ ਫੌਜੀਆਂ ਨੂੰ ਭੇਜ ਰਹੇ ਹਨ ਯੂਰਪ
ਦੱਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਦੀ ਅੰਤਰਰਾਸ਼ਟਰੀ ਹਵਾਈ ਖੇਤਰ 'ਚ ਰੂਸੀ ਫੌਜ ਦੇ ਜਹਾਜ਼ਾਂ ਦਾ ਦਾਖਲ ਹੋਣ ਹੋਰ ਉਪਭੋਗਤਾਵਾਂ ਲਈ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇਹ ਅਕਸਰ ਹਵਾਈ ਆਵਾਜਾਈ ਕੰਟਰੋਲ ਕੇਂਦਰਾਂ ਨਾਲ ਗੱਲਬਾਤ ਨਹੀਂ ਕਰਦੇ। ਸਾਲ 2021 'ਚ ਰੂਸੀ ਬੰਬਾਰ ਜਹਾਜ਼ਾਂ ਦੇ ਜਵਾਬ 'ਚ ਬ੍ਰਿਟੇਨ ਨੇ ਆਪਣੇ ਲੜਾਕੂ ਜਹਾਜ਼ਾਂ ਨੂੰ ਰਵਾਨਾ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਉਸ ਵੇਲੇ ਲੜਾਕੂ ਜਹਾਜ਼ਾਂ ਨੇ ਰੂਸੀ ਜਹਾਜ਼ ਨੂੰ ਆਪਣੇ 'ਹਿੱਤ ਦੇ ਇਲਾਕੇ' ਤੋਂ ਬਾਹਰ ਕਰ ਦਿੱਤਾ ਸੀ, ਹਾਲਾਂਕਿ ਜਹਾਜ਼ ਨੇ ਬ੍ਰਿਟੇਨ ਦੇ ਹਵਾਈ ਖੇਤਰ 'ਚ ਦਾਖਲ ਨਹੀਂ ਕੀਤਾ ਸੀ।
ਇਹ ਵੀ ਪੜ੍ਹੋ : ਕਾਂਗਰਸੀ ਵਿਧਾਇਕ ਦਾ ਪੁੱਤਰ ਗੱਡੀ ਦੀ ਲਪੇਟ ’ਚ ਆਉਣ ਤੋਂ ਵਾਲ-ਵਾਲ ਬਚਿਆ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।