ਸਜ-ਧਜ ਬਰਾਤ ਲੈ ਕੇ ਗਿਆ ਲਾੜਾ, ਅੱਗੋਂ ਲਾੜੀ ਨਿਕਲੀ ਭੈਣ ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
Thursday, Aug 21, 2025 - 10:34 AM (IST)

ਇੰਟਰਨੈਸ਼ਨਲ ਡੈਸਕ- ਦੁਨੀਆ ਭਰ 'ਚ ਰੋਜ਼ਾਨਾ ਹਜ਼ਾਰਾਂ ਵਿਆਹ ਹੁੰਦੇ ਹਨ। ਇਨ੍ਹਾਂ 'ਚੋਂ ਅੰਬਾਨੀ-ਅਡਾਨੀ ਸਣੇ ਕਈ ਦਿੱਗਜਾਂ ਦੇ ਵਿਆਹ ਖ਼ਰਚੇ ਕਾਰਨ ਸੁਰਖ਼ੀਆਂ ਬਟੋਰਦੇ ਹਨ, ਜਦਕਿ ਕਈ ਵਿਆਹ ਆਪਣੀ ਸਾਦਗੀ ਲਈ ਵੀ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਇਸੇ ਦੌਰਾਨ ਇਕ ਹੈਰਾਨ ਕਰਨ ਵਾਲੀ ਖ਼ਬਰ ਚੀਨ ਦੇ ਪੂਰਬੀ ਸ਼ਹਿਰ ਸੂਜ਼ੌ ਤੋਂ ਸਾਹਮਣੇ ਆ ਰਹੀ ਹੈ, ਜਿੱਥੇ 2021 'ਚ ਇਕ ਅਜਿਹਾ ਵਿਆਹ ਹੋਇਆ ਸੀ, ਜੋ ਕਿ ਹਾਲੇ ਤੱਕ ਵੀ ਲੋਕਾਂ ਦੇ ਮਨਾਂ 'ਚੋਂ ਨਹੀਂ ਉਤਰ ਸਕਿਆ ਹੈ। ਇਸ ਵਿਆਹ ਦੀ ਭਾਵੁਕ ਕਰ ਦੇਣ ਵਾਲੀ ਕਹਾਣੀ ਤੁਹਾਡੀਆਂ ਅੱਖਾਂ ਨੂੰ ਵੀ ਨਮ ਕਰ ਦੇਵੇਗੀ।
ਇਹ ਵੀ ਪੜ੍ਹੋ: ਮਨੋਰੰਜਨ ਜਗਤ 'ਚ ਸੋਗ ਦੀ ਲਹਿਰ, ਕੈਂਸਰ ਤੋਂ ਜੰਗ ਹਾਰਿਆ TV ਦਾ ਮਸ਼ਹੂਰ ਸਿਤਾਰਾ
ਦਰਅਸਲ ਵਿਆਹ ਦੀਆਂ ਰਸਮਾਂ ਬਹੁਤ ਹੀ ਧੂਮਧਾਮ ਨਾਲ ਚੱਲ ਰਹੀਆਂ ਸਨ। ਇਸ ਦੌਰਾਨ ਜਦੋਂ ਲਾੜੇ ਦੀ ਮਾਂ ਨੇ ਲਾੜੀ ਦੇ ਹੱਥ ‘ਤੇ ਜਨਮ ਨਿਸ਼ਾਨ ਵੇਖਿਆ ਤਾਂ ਉਹ ਸੋਚ ਵਿਚ ਪੈ ਗਈ। ਕਿਉਂਕਿ ਇਹ ਨਿਸ਼ਾਨ ਉਸਦੀ ਆਪਣੀ ਸਾਲਾਂ ਪਹਿਲਾਂ ਗੁਆਚੀ ਧੀ ਨਾਲ ਮਿਲਦਾ-ਜੁਲਦਾ ਸੀ। ਇਹ ਨਿਸ਼ਾਨ ਦੇਖ ਕੇ ਉਸਨੇ ਤੁਰੰਤ ਲਾੜੀ ਦੇ ਮਾਪਿਆਂ ਨੂੰ ਪੁੱਛਿਆ ਕਿ ਕੀ ਤੁਸੀਂ ਧੀ ਗੋਦ ਲਈ ਹੋਈ ਹੈ? ਪਰਿਵਾਰ ਨੇ ਹਿਚਕਿਚਾਹਟ ਤੋਂ ਬਾਅਦ ਇਹ ਗੱਲ ਸਵੀਕਾਰ ਕਰ ਲਈ।
ਇਹ ਵੀ ਪੜ੍ਹੋ: ਵੱਡੀ ਖਬਰ; ਗੋਲੀਆਂ ਨਾਲ ਭੁੰਨ'ਤੀ ਮਸ਼ਹੂਰ Social Media Influencer
ਇਹ ਸੁਣ ਕੇ ਲਾੜੇ ਦੀ ਮਾਂ ਰੋ ਪਈ ਅਤੇ ਕਿਹਾ ਕਿ ਇਹ ਉਹੀ ਧੀ ਹੈ ਜਿਸਨੂੰ ਉਹ ਪਿਛਲੇ 20 ਸਾਲਾਂ ਤੋਂ ਲੱਭ ਰਹੀ ਸੀ। ਫਿਰ ਲਾੜੀ ਵੀ ਭਾਵੁਕ ਹੋ ਗਈ ਅਤੇ ਕਿਹਾ ਕਿ ਉਸਨੇ ਵੀ ਆਪਣੀ biological ਮਾਂ ਨੂੰ ਲੱਭਣ ਦੀ ਉਮੀਦ ਕਦੇ ਨਹੀਂ ਛੱਡੀ ਸੀ। ਉਸਨੇ ਮੰਨਿਆ ਕਿ ਆਪਣੀ ਮਾਂ ਨੂੰ ਮਿਲਣ ਦੀ ਖੁਸ਼ੀ ਉਸਦੇ ਵਿਆਹ ਨਾਲੋਂ ਵੀ ਵੱਧ ਹੈ। ਘਟਨਾ ਵਿੱਚ ਇੱਕ ਹੋਰ ਅਣੋਖਾ ਮੋੜ ਵੀ ਸੀ। ਆਪਣੀ ਗੁੰਮ ਹੋਈ ਧੀ ਨੂੰ ਨਾ ਲੱਭ ਸਕਣ ਕਾਰਨ, ਲਾੜੇ ਦੀ ਮਾਂ ਨੇ ਸਾਲਾਂ ਪਹਿਲਾਂ ਇੱਕ ਮੁੰਡੇ ਨੂੰ ਗੋਦ ਲਿਆ ਸੀ, ਜੋ ਕਿ ਲਾੜਾ ਬਣਿਆ ਹੋਇਆ ਸੀ। ਕਿਉਂਕਿ ਦੋਵਾਂ ਵਿਚ ਕੋਈ ਖੂਨੀ ਰਿਸ਼ਤਾ ਨਹੀਂ ਸੀ, ਇਸ ਲਈ ਵਿਆਹ ਨੂੰ ਇਜਾਜ਼ਤ ਦੇ ਦਿੱਤੀ ਗਈ। ਇਹ ਅਜੀਬੋ-ਗਰੀਬ ਘਟਨਾ ਇੰਟਰਨੈੱਟ ’ਤੇ ਚਰਚਾ ਦਾ ਵਿਸ਼ਾ ਬਣ ਗਈ, ਜਿਸ ਮਗਰੋਂ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇਣ ਲੱਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8