ਸ਼ਾਰਜਾਹ ਵਿਚ ਸਮੁੰਦਰੀ ਝੀਲ ਵਿਚੋਂ ਮਿਲੀ ਭਾਰਤੀ ਨੌਜਵਾਨ ਦੀ ਲਾਸ਼

04/10/2018 6:48:40 PM

ਦੁਬਈ (ਭਾਸ਼ਾ)-ਸ਼ਾਰਜਾਹ ਦੀ ਇਕ ਸਮੁੰਦਰੀ ਝੀਲ ਵਿਚ 42 ਸਾਲ ਦਾ ਇਕ ਭਾਰਤੀ ਵਿਅਕਤੀ ਦੀ ਲਾਸ਼ ਮਿਲੀ, ਜਿਸ ਤੋਂ ਬਾਅਦ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ। ਇਕ ਮੀਡੀਆ ਰਿਪੋਰਟ ਵਿਚ ਅੱਜ ਦੱਸਿਆ ਗਿਆ ਕਿ ਇਕ ਰਾਹਗੀਰ ਨੇ ਐਤਵਾਰ ਨੂੰ ਝੀਲ ਵਿਚ ਲਾਸ਼ ਦੇਖੀ ਅਤੇ ਪੁਲਸ ਨੂੰ ਉਸ ਦੀ ਸੂਚਨਾ ਦਿੱਤੀ। ਖਲੀਜ਼ ਟਾਈਮਜ਼ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਪੁਲਸ ਅਧਿਕਾਰੀਆਂ, ਫਾਰੈਂਸਿਕ ਮਾਹਰਾਂ ਅਤੇ ਅਪਰਾਧ ਮਾਹਰਾਂ ਉੱਤੇ ਅਧਾਰਿਤ ਇਕ ਟੀਮ ਮੌਕੇ ਉੱਤੇ ਪਹੁੰਚੀ। ਉਨ੍ਹਾਂ ਨੇ ਲਾਸ਼ ਪਾਣੀ ਵਿਚੋਂ ਬਾਹਰ ਕੱਢੀ ਅਤੇ ਪੋਸਟ ਮਾਰਟਮ ਲਈ ਉਸ ਨੂੰ ਇਕ ਫਾਰੈਂਸਿਕ ਲੈਬੋਰਟਰੀ ਭੇਜਿਆ। ਪੁਲਸ ਨੇ ਦੱਸਿਆ ਕਿ ਉਹ ਅਜੇ ਮੌਤ ਦਾ ਕਾਰਨ ਪਤਾ ਨਹੀਂ ਕਰ ਸਕੀ ਹੈ ਕਿਉਂਕਿ ਸਰੀਰ ਉੱਤੇ ਹਿੰਸਾ ਦਾ ਕੋਈ ਨਿਸ਼ਾਨ ਨਹੀਂ ਹੈ। ਉਸ ਨੇ ਦੱਸਿਆ ਕਿ ਫਾਰੈਂਸਿਕ ਰੋਪਰਟ ਤੋਂ ਮੌਤ ਦੇ ਕਾਰਨ ਦਾ ਪਤਾ ਚੱਲੇਗਾ। ਭਾਰਤੀ ਵਿਅਕਤੀ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ ਹੈ। ਅੱਗੇ ਦੀ ਜਾਂਚ ਲਈ ਮਾਮਲਾ ਅਲ ਬੁਹੈਰਾ ਪੁਲਸ ਥਾਣੇ ਨੂੰ ਸਪੁਰਦ ਕਰ ਦਿੱਤਾ ਗਿਆ ਹੈ।


Related News