ਪਸੀਨੇ ਤੋਂ ਮੈਡੀਕਲ ਰੀਡਿੰਗ ਲੈਣ ਵਾਲਾ ਬਾਇਓਸੈਂਸਰ ਬਣਿਆ

08/08/2017 11:15:39 AM

ਵਾਸ਼ਿੰਗਟਨ-ਵਿਗਿਆਨੀਆਂ ਨੇ ਇਕ ਨਵਾਂ ਸੈਂਸਰ ਵਿਕਸਿਤ ਕੀਤਾ ਹੈ, ਜੋ ਚਮੜੀ ਦੇ ਇਕ ਛੋਟੇ ਹਿੱਸੇ ਵਿਚ ਪਸੀਨੇ ਦੀ ਗ੍ਰੰਥੀ ਨੂੰ ਪ੍ਰੇਰਿਤ ਕਰਦਾ ਹੈ ਅਤੇ ਇਹ ਉਸ ਸਮੇਂ ਵੀ ਮੈਡੀਕਲ ਰੀਡਿੰਗ ਕਰ ਸਕਦਾ ਹੈ, ਜਦੋਂ ਵਿਅਕਤੀ ਦਾ ਪਸੀਨਾ ਨਹੀਂ ਨਿਕਲਦਾ ਹੈ। ਜ਼ਿਕਰਯੋਗ ਹੈ ਕਿ ਮਨੁੱਖ ਦੇ ਪਸੀਨੇ ਦੀ ਜਾਂਚ ਕਰਨ ਵਾਲੇ ਮੈਡੀਕਲ ਸੈਂਸਰ ਲਈ ਦਿਨ ਭਰ ਪਸੀਨਾ ਨਿਕਲਣ ਦੀ ਲੋੜ ਹੁੰਦੀ ਹੈ ਤਾਂ ਕਿ ਲਗਾਤਾਰ ਸਿਹਤ ਸੰਬੰਧੀ ਰੀਡਿੰਗ ਲਈ ਜਾ ਸਕੇ। ਅਮਰੀਕਾ ਦੀਆਂ ਮਸ਼ਹੂਰ ਯੂਨੀਵਰਸਿਟੀਆਂ ਦੇ ਖੋਜਕਾਰਾਂ ਨੇ ਇਕ ਯੰਤਰ ਵਿਕਸਿਤ ਕੀਤਾ ਹੈ, ਜੋ 'ਬੈਂਡ-ਐਡ' ਦੇ ਆਕਾਰ ਦਾ ਹੈ। ਇਹ ਪਸੀਨਾ ਕੱਢਣ ਲਈ ਇਕ ਰਸਾਇਣਿਕ ਪ੍ਰੇਰਕ ਦੀ ਵਰਤੋਂ ਕਰਦਾ ਹੈ। ਇਹ ਉਸ ਸਮੇਂ ਵੀ ਕੰਮ ਕਰਦਾ ਹੈ ਜਦੋਂ ਰੋਗੀ ਜਾਂ ਵਿਅਕਤੀ ਸਰੀਰਕ ਰੂਪ ਨਾਲ ਸਰਗਰਮ ਨਹੀਂ ਹੁੰਦਾ। ਸੈਂਸਰ ਇਹ ਵੀ ਅਨੁਮਾਨ ਲਗਾ ਸਕਦਾ ਹੈ ਕਿ ਬਾਇਓਸੈਂਸਰ ਮਾਪ ਵਿਚ ਰੋਗੀ ਦਾ ਪਸੀਨਾ ਕਿਸੇ ਤਰ੍ਹਾਂ ਹਾਰਮੋਨ ਜਾਂ ਰਸਾਇਣਾਂ ਨੂੰ ਸਮਝਣ ਵਿਚ ਇਕ ਅਹਿਮ ਕਾਰਕ ਹੈ।


Related News