ਚੰਦ ਦੀ ਸੈਰ 'ਤੇ ਜਾਣ ਲਈ 'ਲਾਈਫ ਪਾਰਟਨਰ' ਦੀ ਭਾਲ ਕਰ ਰਿਹਾ ਇਹ ਅਰਬਪਤੀ

Monday, Jan 13, 2020 - 10:39 PM (IST)

ਚੰਦ ਦੀ ਸੈਰ 'ਤੇ ਜਾਣ ਲਈ 'ਲਾਈਫ ਪਾਰਟਨਰ' ਦੀ ਭਾਲ ਕਰ ਰਿਹਾ ਇਹ ਅਰਬਪਤੀ

ਟੋਕੀਓ - ਜਾਪਾਨ ਦੇ ਫੈਸ਼ਨ ਟਾਇਕੂਨ ਯੁਸਾਕੂ ਮੀਜ਼ਾਵਾ ਨੂੰ ਚੰਦ ਦੀ ਯਾਤਰਾ ਲਈ ਇਕ 'ਲਾਈਫ ਪਾਰਟਨਰ' ਦੀ ਭਾਲ ਹੈ। ਇਸ ਦੇ ਤਹਿਤ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਇਸ਼ਤਿਹਾਰ ਕੱਢਵਾ ਕੇ  ਅਰਜ਼ੀਆਂ ਮੰਗੀਆਂ ਹਨ। 44 ਸਾਲ ਦੇ ਯੁਸਾਕੂ ਚੰਦ 'ਤੇ ਜਾਣ ਵਾਲੇ ਪਹਿਲੇ ਆਮ ਯਾਤਰੀ ਹੋਣਗੇ। ਉਹ 2023 'ਚ ਸਟਾਰਸ਼ਿਪ ਰਾਕੇਟ ਤੋਂ ਉਡਾਣ ਭਰਨਗੇ। 1972 ਤੋਂ ਬਾਅਦ ਇਹ ਪਹਿਲਾ ਮਨੁੱਖੀ ਮੂਨ ਮਿਸ਼ਨ ਹੋਵੇਗਾ।

ਮੀਜ਼ਾਵਾ ਨੇ ਆਨਲਾਈਨ ਅਪੀਲ 'ਚ ਆਖਿਆ ਕਿ ਉਹ ਸਪੈਸ਼ਲ ਵੂਮੈਨ ਦੇ ਨਾਲ ਅਨੁਭਵ ਸਾਂਝਾ ਕਰਨਾ ਚਾਹੁੰਦੇ ਹਨ। ਆਪਣੀ ਵੈੱਬਸਾਈਟ 'ਤੇ 'ਪਲਾਂਡ ਮੈਚ ਮੇਕਿੰਗ ਈਵੈਂਟ' ਦੇ ਤਹਿਤ ਔਰਤਾਂ ਤੋਂ ਅਰਜ਼ੀਆਂ ਦੇਣ ਨੂੰ ਆਖਿਆ ਹੈ। ਹਾਲ ਹੀ 'ਚ ਉਨ੍ਹਾਂ ਦੀ ਪ੍ਰੇਮਿਕਾ ਆਯਮੇ ਗੋਰਿਕੀ (27) ਦੇ ਨਾਲ ਬ੍ਰੇਕਅੱਪ ਹੋਇਆ ਸੀ। ਯੁਸਾਕੂ ਨੇ ਆਖਿਆ ਕਿ ਮੈਂ ਅੱਜ ਤੱਕ ਆਪਣੀ ਜ਼ਿੰਦਗੀ ਆਪਣੇ ਮੁਤਾਬਕ ਬਤੀਤ ਕੀਤੀ ਹੈ। ਮੈਂ ਹੁਣ 44 ਸਾਲ ਦਾ ਹੋ ਗਿਆ ਹਾਂ ਅਤੇ ਇਕੱਲਾ ਮਹਿਸੂਸ ਕਰਨ ਲੱਗਾ ਹਾਂ। ਇਕੱਲੇਪਣ ਦੀ ਇਹ ਭਾਵਨਾ ਮੇਰੇ ਉਪਰ ਭਾਰੂ ਪੈ ਰਹੀ ਹੈ। ਇਸ ਕਾਰਨ ਮੈਂ ਪਾਰਟਨਰ ਚਾਹੁੰਦਾ ਹਾਂ। ਮੈਂ ਪੁਲਾੜ ਦੇ ਬਾਹਰ ਆਪਣੇ ਪਿਆਰ ਨੂੰ ਮਹਿਸੂਸ ਕਰਨਾ ਚਾਹੁੰਦਾ ਹਾਂ। ਮੀਜ਼ਾਵਾ ਦੀ ਨੈੱਟਵਰਥ ਕਰੀਬ 2 ਅਰਬ ਡਾਲਰ ਹੈ।

 


ਵੈੱਬਸਾਈਟ 'ਤੇ ਸ਼ਰਤ ਦੇ ਨਾਲ ਸ਼ੈਡਿਊਲ ਵੀ ਦਿੱਤਾ
ਵੈੱਬਸਾਈਟ 'ਤੇ ਅਪਲਾਈ ਕਰਨ ਲਈ ਸ਼ਰਤਾਂ ਦੇ ਨਾਲ ਸ਼ੈਡਿਊਲ ਦੀ ਲਿਸਟ ਵੀ ਦਿੱਤੀ ਗਈ ਹੈ। ਇਹ ਪ੍ਰਕਿਰਿਆ ਕਰੀਬ 3 ਮਹੀਨੇ ਲੰਬੀ ਹੈ। ਇਕ ਸ਼ਰਤ ਮੁਤਾਬਕ, ਬਿਨੈਕਾਰ ਨੂੰ ਸਿੰਗਲ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਮਰ 20 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਉਸ ਦੀ ਸੋਚ ਸਰਕਾਰਾਤਮਕ ਹੋਣ ਦੇ ਨਾਲ ਉਸ ਦੀ ਪੁਲਾੜ 'ਚ ਜਾਣ ਦੀ ਇੱਛਾ ਹੋਣੀ ਚਾਹੀਦੀ ਹੈ। ਅਪਲਾਈ ਕਰਨ ਦੀ ਆਖਰੀ ਤਰੀਕ 17 ਜਨਵਰੀ ਹੈ। ਮੀਜ਼ਾਵਾ ਦੇ ਪਾਰਟਨਰ ਦਾ ਆਖਰੀ ਫੈਸਲਾ ਮਾਰਚ ਦੇ ਆਖਿਰ ਤੱਕ ਲਿਆ ਜਾਵੇਗਾ।

ਟਵਿੱਟਰ ਫਾਲੋਅਰਸ ਨੂੰ 64 ਕਰੋੜ ਰੁਪਏ ਵੰਡਣਗੇ
ਯੁਸਾਕੂ ਮੀਜ਼ਾਵਾ ਟਵਿੱਟਰ 'ਤੇ ਉਨ੍ਹਾਂ ਨੂੰ ਫਾਲੋਅ ਕਰਨ ਵਾਲੇ ਲੋਕਾਂ ਨੂੰ 64 ਕਰੋੜ ਰੁਪਏ (90 ਲੱਖ ਡਾਲਰ) ਦੀ ਰਕਮ ਵੰਡਣ ਜਾ ਰਹੇ ਹਨ। ਉਨ੍ਹਾਂ ਨੇ ਇਸ ਨੂੰ ਇਕ ਸਮਾਜਿਕ ਇਸਤੇਮਾਲ ਦੱਸਿਆ। ਉਹ ਆਖਦੇ ਹਨ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਪੈਸੇ ਦਾ ਖੁਸ਼ੀ 'ਤੇ ਕੀ ਅਸਰ ਪੈਂਦਾ ਹੈ। ਇਹ ਰਕਮ ਉਨ੍ਹਾਂ ਲੋਕਾਂ 'ਚ ਵੰਡੀ ਜਾਵੇਗੀ, ਜਿਨ੍ਹਾਂ ਨੇ ਨਵੇਂ ਸਾਲ ਦੇ ਮੌਕੇ 'ਤੇ ਕੀਤੇ ਗਏ ਉਨ੍ਹਾਂ ਦੇ ਟਵੀਟ 'ਤੇ ਰੀ-ਟਵੀਟ ਕੀਤਾ ਸੀ।


author

Khushdeep Jassi

Content Editor

Related News