ਹਾਂਗਕਾਂਗ ’ਚ ਸਾਹਮਣੇ ਆਇਆ ਭਾਰਤ ਦੀ ਮੋਬਾਈਲ ਐਪ ਨਾਲ ਜੁੜਿਆ ਸਭ ਤੋਂ ਵੱਡਾ ਮਨੀ ਲਾਂਡਰਿੰਗ ਘਪਲਾ
Saturday, Feb 17, 2024 - 11:08 AM (IST)
ਬੀਜਿੰਗ/ਹਾਂਗਕਾਂਗ (ਏਜੰਸੀਆਂ) : ਹਾਂਗਕਾਂਗ ਦੇ ਕਸਟਮ ਅਧਿਕਾਰੀਆਂ ਨੇ 14 ਅਰਬ ਹਾਂਗਕਾਂਗ ਡਾਲਰ (1.8 ਬਿਲੀਅਨ ਅਮਰੀਕੀ ਡਾਲਰ) ਦੇ ਖੇਤਰ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਮਨੀ ਲਾਂਡਰਿੰਗ ਮਾਮਲੇ ਵਿਚ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਸ ਰਕਮ ਵਿੱਚੋਂ ਕੁਝ ਭਾਰਤ ਵਿਚ ਇਕ ਮੋਬਾਈਲ ਐਪ ਘਪਲਾ ਮਾਮਲੇ ਨਾਲ ਸਬੰਧਤ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਹਾਦਸਾ, ਸਕੂਲ ਵੈਨ ਦੀ ਭਿਆਨਕ ਟੱਕਰ, 5 ਸਾਲਾ ਬੱਚੇ ਦੀ ਮੌਤ
ਹਾਂਗਕਾਂਗ ਦੇ ਕਸਟਮ ਅਤੇ ਆਬਕਾਰੀ ਵਿਭਾਗ ਨੇ ਕਿਹਾ ਕਿ ਗਰੋਹ ਨੇ ਸ਼ਹਿਰ ਵਿਚ ਦਰਜ ਇੱਕ ਕੇਸ ਨਾਲ ਜੁੜੀ ਸਭ ਤੋਂ ਵੱਡੀ ਰਕਮ ਟ੍ਰਾਂਸਫਰ ਕਰਨ ਲਈ ਡੰਮੀ ਬੈਂਕ ਖਾਤਿਆਂ ਅਤੇ ਜਾਅਲੀ ਕੰਪਨੀਆਂ ਦੀ ਵਰਤੋਂ ਕੀਤੀ। ਇਹ ਮੁਹਿੰਮ ਭਾਰਤ ਵਿਚ ਇਕ ਮੋਬਾਈਲ ਐਪ ਘਪਲੇ ਅਤੇ ਦੇਸ਼ ਵਿਚ 2 ਗਹਿਣਿਆਂ ਦੀਆਂ ਕੰਪਨੀਆਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਨੇ ਲਗਭਗ 2.9 ਬਿਲੀਅਨ ਹਾਂਗਕਾਂਗ ਡਾਲਰ (37.1 ਕਰੋੜ ਅਮਰੀਕੀ ਡਾਲਰ) ਦਾ ਗਬਨ ਕੀਤਾ ਹੈ।
ਇਹ ਵੀ ਪੜ੍ਹੋ : ਥਾਣਾ ਜਲਾਲਾਬਾਦ ਸਿਟੀ ’ਚ ਤਾਇਨਾਤ ਏ. ਐੱਸ. ਆਈ. ਗ੍ਰਿਫ਼ਤਾਰ, ਇੰਝ ਫਸਿਆ ਜਾਲ ਵਿਚ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8