ਤਬਾਹੀ ਦਾ ਸੇਕ ਜੰਗਲਾਂ ਤੱਕ, ਸ਼ਹਿਰਾਂ ਵੱਲ ਭੱਜਣ ਨੂੰ ਮਜਬੂਰ ਜਾਨਵਰ

01/02/2020 3:23:49 AM

ਨਿਊ ਸਾਊਥ ਵੇਲਸ - ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਅੱਗ ਨੇ ਜਿੱਥੇ ਕਹਿਰ ਢਾਹਿਆ ਹੋਇਆ ਹੈ ਅਤੇ ਹੀ ਲੋਕ ਆਪਣੇ ਘਰਾਂ ਨੂੰ ਛੱਡ ਕੇ ਸਮੁੰਦਰੀ ਤੱਟਾਂ 'ਤੇ ਪਨਾਹ ਲੈ ਰਹੇ ਹਨ। ਦੱਸ ਦਈਏ ਕਿ ਜੰਗਲਾਂ 'ਚ ਅੱਗ ਆਸਟ੍ਰੇਲੀਆ ਦੇ ਕੁਝ ਸ਼ਹਿਰੀ ਖੇਤਰਾਂ ਤੱਕ ਪਹੁੰਚ ਗਈ ਹੈ ਅਤੇ ਕਰੀਬ 18 ਲੋਕਾਂ ਦੀ ਮੌਤ ਦੀ ਜਾਣਕਾਰੀ ਹੈ ਅਤੇ 916 ਘਰ ਸੜ੍ਹ ਕੇ ਸੁਆਹ ਹੋ ਚੁੱਕੇ ਹਨ।

PunjabKesari

ਇਕ ਪਾਸੇ ਜਿਥੇ ਲੋਕ ਅੱਗ ਤੋਂ ਪ੍ਰਭਾਵਿਤ ਹੋ ਘਰ ਛੱਡਣ ਨੂੰ ਮਜ਼ਬੂਰ ਹੋ ਰਹੇ ਹਨ ਅਤੇ ਉਥੇ ਹੀ ਜੰਗਲਾਂ 'ਚ ਰਹਿੰਦੇ ਜਾਨਵਰ ਜੰਗਲਾਂ ਨੂੰ ਛੱਡ ਰਿਹਾਇਸ਼ੀ ਖੇਤਰਾਂ ਵੱਲ ਭੱਜ ਰਹੇ ਹਨ। ਦੱਸ ਦਈਏ ਕਿ ਜੰਗਲੀ ਜਾਨਵਰਾਂ ਦੇ ਜੰਗਲ ਛੱਡਣ ਕਾਰਨ ਕਈ ਜਾਨਵਰ ਪਿਆਸੇ ਸੜਕਾਂ 'ਤੇ ਬੈਠੇ ਅਤੇ ਰਸਤੇ 'ਚ ਆ ਰਹੇ ਹਨ। ਏ. ਐੱਫ. ਪੀ. ਨਿਊਜ਼ ਏਜੰਸੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਉਨ੍ਹਾਂ ਲਿੱਖਿਆ ਹੈ ਕਿ ਜੰਗਲਾਂ 'ਚ ਲੱਗੀ ਅੱਗ ਕਾਰਨ ਸ਼ਹਿਰੀ ਇਲਾਕਿਆਂ ਵੱਲ ਭੱਜਦੇ ਜਾਨਵਰ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਕ ਸਾਇਕਲ ਸਵਾਰ ਵੱਲੋਂ ਇਕ ਭਾਲੂ ਨੂੰ ਪਾਣੀ ਪਿਲਾਏ ਜਾਣ ਦੀ ਤਸਵੀਰ ਵਾਇਰਲ ਹੋਈ ਸੀ, ਜਿਸ 'ਚ ਸੜਕ 'ਤੇ ਇਕ ਭਾਲੂ ਬੈਠਾ ਹੁੰਦਾ ਹੈ ਅਤੇ ਸਾਇਕਲ ਸਵਾਰ ਆਪਣੀ ਬੋਤਲ ਰਾਹੀਂ ਉਸ ਨੂੰ ਪਾਣੀ ਪਿਲਾ ਰਿਹਾ ਹੈ।

PunjabKesari


Khushdeep Jassi

Content Editor

Related News