ਇਟਲੀ ਵਿਖੇ ਮਨਾਇਆ ਜਾਵੇਗਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਬਰਸੀ ਸਮਾਗਮ
Friday, Jun 30, 2017 - 08:24 PM (IST)
ਰੋਮ (ਕੈਂਥ)— ਬ੍ਰਹਮਲੀਨ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਮਹਾਪੁਰਖਾਂ ਦੀ ਬਰਸੀ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ 2 ਜੁਲਾਈ 2017 ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਸੰਤਾਂ ਮਹਾਪੁਰਖਾਂ ਦੀ ਯਾਦ 'ਚ 30 ਜੂਨ 2017 ਨੂੰ ਸਵੇਰੇ ਸ਼੍ਰੀ ਆਖੰਡ ਪਾਠ ਸਾਹਿਬ ਦੀ ਆਰੰਭਾ ਹੋਵੇਗੀ, ਜਿਨ੍ਹਾਂ ਦੇ ਭੋਗ 2 ਜੁਲਾਈ 2017 ਦਿਨ ਐਤਵਾਰ ਸਵੇਰੇ 10 ਵਜੇ ਪੈਣਗੇ। ਉਪੰਰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਹਨਾਂ 'ਚ ਇਟਲੀ ਦਾ ਪ੍ਰਸਿੱਧ ਕਵੀਸ਼ਰੀ ਜੱਥਾ ਭਾਈ ਸਰਬਜੀਤ ਸਿੰਘ ਮਾਣਕਪੁਰੀ ਅਤੇ ਸਾਥੀ ਸੰਗਤਾਂ ਨੂੰ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਦੁਆਰਾ ਕਵੀਸ਼ਰੀ ਵਾਰਾਂ ਰਾਹੀ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਣਗੇ। ਪ੍ਰੈੱਸ ਨੂੰ ਇਹ ਜਾਣਕਾਰੀ ਗੁਰਮੁੱਖ ਸਿੰਘ ਹਜ਼ਾਰਾ ਆਗੂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਬੋਰਗੋ ਹਰਮਾਦਾ (ਲਾਤੀਨਾ) ਨੇ ਦਿੰਦਿਆਂ ਕਿਹਾ ਕਿ ਸਮੂਹ ਸਾਧੁ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਮਹਾਪੁਰਖਾਂ ਦੀ ਯਾਦ 'ਚ ਕਰਵਾਏ ਜਾ ਰਹੇ ਇਸ ਸਮਾਗਮ 'ਚ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਤੇ ਤਨ, ਮਨ ਅਤੇ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫ਼ਲਾ ਕਰੋ ਜੀ। ਇਸ ਬਰਸੀ ਸਮਾਰੋਹ 'ਚ ਸਮਾਗਮ ਦੀ ਦੇਖ-ਰੇਖ ਸ: ਗੁਰਮੀਤ ਸਿੰਘ, ਸ: ਸੁਰਜੀਤ ਸਿੰਘ ਅਤੇ ਸ: ਅਵਤਾਰ ਸਿੰਘ ਸਬਾਊਦੀਆ ਵਾਲੇ ਕਰਨਗੇ। ਗੁਰੂ ਦੇ ਲੰਗਰ ਦੀ ਸੇਵਾ ਹਰਿਆਣੇ ਵਾਲਿਆਂ ਦੇ ਅਜਿੰਦੇ ਬੇਲਾਫਾਰਨੀਆਂ ਵਾਲੇ ਅਤੇ ਆਈਮ ਕ੍ਰੀਮ ਦੀ ਸੇਵਾ ਬੋਰਗੋ ਬੋਦਿਸ ਦੀਆਂ ਸੰਗਤਾਂ ਵੱਲੋਂ ਰਲ-ਮਿਲਕੇ ਕੀਤੀ ਜਾਵੇਗੀ। ਸਭ ਸੰਗਤਾਂ ਲਈ ਗੁਰੂ ਦੇ ਲੰਗਰ ਅਟੁੱਟ ਵਰਤਾਏ ਜਾਣਗੇ। ਇਸ ਮੌਕੇ ਸਾਇਕਲਾਂ ਨੂੰ ਮੁੱਫ਼ਤ ਲਾਈਟਾਂ ਵੀ ਲਗਾਈਆਂ ਜਾਣਗੀਆਂ। ਬਰਸੀ ਸਮਾਰੋਹ 'ਚ ਇਟਾਲੀਅਨ ਭਰਾਤਰੀ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਸਮੂਲੀਅਤ ਕਰਨਗੇ।
