ਟਰੰਪ-ਕਿਮ ਦੀ ਮੁਲਾਕਾਤ ਤੋਂ ਬਾਅਦ ਰੋ-ਰੋ ਕਮਲਾ ਹੋਇਆ ਇਹ ਅਮਰੀਕੀ ਖਿਡਾਰੀ

Wednesday, Jun 13, 2018 - 02:11 AM (IST)

ਵਾਸ਼ਿੰਗਟਨ — ਉੱਤਰੀ ਕੋਰੀਆਈ ਮੁੱਖੀ ਕਿਮ ਜੋਂਗ ਉਨ ਦੇ ਅਮਰੀਕੀ ਦੋਸਤ ਅਤੇ ਸਾਬਕਾ ਬਾਸਕਟਬਾਲ ਖਿਡਾਰੀ ਡੈਨਿਸ ਰੋਡਮੈਨ ਸਿੰਗਾਪੁਰ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੀ ਇਤਿਹਾਸਕ ਮੁਲਾਕਾਤ ਤੋਂ ਬਾਅਦ ਇਕ ਅੰਗ੍ਰੇਜ਼ੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਰੋਣ ਲੱਗ ਪਏ। ਇੰਟਰਵਿਊ 'ਚ ਰੋਡਮੈਨ ਨੇ ਕਿਹਾ ਕਿ ਅੱਜ ਤੋਂ 5 ਸਾਲ ਪਹਿਲਾਂ ਕਿਮ ਜੋਂਗ ਉਨ ਨੇ ਉਨ੍ਹਾਂ ਨਾਲ ਓਬਾਮਾ ਨਾਲ ਸਮਝੌਤਾ ਕਰਨ ਲਈ ਗੱਲ ਕਹੀ ਸੀ, ਪਰ ਓਬਾਮਾ ਕਿਮ ਨੂੰ ਮਿਲਣ ਲਈ ਇਕ ਦਿਨ ਦਾ ਸਮਾਂ ਨਾ ਕੱਢ ਸਕੇ। ਉਨ੍ਹਾਂ ਨੇ ਕਿਹਾ ਕਿ ਓਬਾਮਾ ਨੇ ਉੱਤਰੀ ਕੋਰੀਆਈ ਲੀਡਰ ਨੂੰ ਕਦੇ ਵੀ ਸੀਰੀਅਸ ਨਾ ਲਿਆ।
ਇੰਟਰਵਿਊ ਦੌਰਾਨ ਰੋਡਮੈਨ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਉੱਤਰੀ ਕੋਰੀਆ ਦਾ ਦੌਰਾ ਕੀਤਾ ਸੀ ਅਤੇ ਕਿਮ ਜੋਂਗ ਉਨ ਨਾਲ ਮੁਲਾਕਾਤ ਕੀਤੀ ਸੀ। ਰੋਡਮੈਨ ਨੇ ਰੋਂਦੇ ਹੋਏ ਕਿਹਾ, 'ਕਿਮ ਨੂੰ ਮਿਲਣ ਤੋਂ ਬਾਅਦ ਜਦੋਂ ਮੈਂ ਘਰ ਗਿਆ ਉਦੋਂ ਮੈਨੂੰ ਕਈ ਵਾਰ ਮੌਤ ਦੀਆਂ ਧਮਕੀਆਂ ਮਿਲੀਆਂ ਸਨ। ਰੋਡਮੈਨ ਨੇ ਕਿਹਾ ਕਿ ਉਹ ਉੱਤਰੀ ਕੋਰੀਆਈ ਖਿਡਾਰੀਆਂ ਨੂੰ ਬਾਸਕਟਬਾਲ ਦੀ ਟ੍ਰੇਨਿੰਗ ਦੇਣਾ ਚਾਹੁੰਦੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਅਜਿਹਾ ਕਰਨ 'ਤੇ ਕਿੰਨੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਇਹ ਨਹੀਂ ਕਰ ਸਕਦਾ। ਰੋਡਮੈਨ ਨੇ ਕਿਹਾ ਕਿ ਟਰੰਪ ਭਾਂਵੇ ਹੀ ਕਿਮ ਜੋਂਗ ਉਨ ਨੂੰ ਤਾਨਾਸ਼ਾਹ ਕਹਿੰਦੇ ਹਨ, ਪਰ ਉਹ ਇਕ ਵੱਡਾ ਬੱਚਾ ਹੈ, ਜੋ ਸਿਰਫ ਮਜ਼ਾਕ ਚਾਹੁੰਦਾ ਹੈ।
ਟਰੰਪ ਅਤੇ ਕਿਮ ਦੀ ਮੁਲਾਕਾਤ ਦੀ ਤਰੀਫ ਕਰਦੇ ਹੋਏ ਰੋਡਮੈਨ ਨੇ ਕਿਹਾ ਕਿ ਅਸੀਂ ਕੋਈ ਚਮਤਕਾਰ ਨਹੀਂ ਚਾਹੁੰਦੇ ਸੀ, ਪਰ ਉਨ੍ਹਾਂ ਦਰਵਾਜ਼ਿਆਂ ਨੂੰ ਖੋਲ੍ਹਣਾ ਚਾਹੁੰਦੇ ਹਾਂ ਜਿਸ ਨਾਲ ਇਕ ਨਵੀਂ ਸ਼ੁਰੂਆਤ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਬੈਠਕ ਲਈ ਡੋਨਾਲਡ ਟਰੰਪ ਨੂੰ ਕ੍ਰੇਡਿਟ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ। ਰੋਡਮੈਨ ਨੇ ਕਿਹਾ ਕਿ ਉਹ ਉੱਤਰੀ ਕੋਰੀਆਈ ਜਾ ਕੇ ਉਥੇ ਖੇਡਾਂ ਨੂੰ ਵਧਾਉਣਾ ਚਾਹੁੰਦੇ ਹਨ। ਸਾਬਕਾ ਅਮਰੀਕੀ ਬਾਸਕਟਬਾਲ ਖਿਡਾਰੀ ਰੋਡਮੈਨ ਕਿਮ ਜੋਂਗ ਉਨ ਦੇ ਪੁਰਾਣੇ ਦੋਸਤ ਹਨ, ਜੋ ਕਈ ਵਾਰ ਉੱਤਰੀ ਕੋਰੀਆ ਜਾ ਕੇ ਸੁਪਰੀਮ ਲੀਡਰ ਨਾਲ ਮੁਲਾਕਾਤ ਕਰ ਚੁੱਕੇ ਹਨ। ਰੋਡਮੈਨ ਇਸ ਤੋਂ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਕਿਮ ਦੇ ਬਾਰੇ 'ਚ ਦੁਨੀਆ ਦੀ ਗਲਤ ਧਾਰਣਾ ਹੈ, ਜਦਕਿ ਹਕੀਕਤ ਤਾਂ ਇਹ ਹੈ ਕਿ ਉਹ ਬਹੁਤ ਹੀ ਈਮਾਨਦਾਰ ਅਤੇ ਫਨ ਲੀਵਿੰਗ ਸ਼ਖਸ ਹਨ।

 


Related News