ਸਰੀਰ ''ਚ ਵੜ ਗਈ 2 ਮੀਟਰ ਲੰਬੀ ਰਾਡ, ਫਿਰ ਵੀ ਬਚੀ ਜਾਨ

09/22/2017 2:00:59 PM

ਬੀਜਿੰਗ— ਚੀਨ ਦੀ ਇਕ ਕੰਸਟਰਕਸ਼ਨ ਸਾਈਟ ਉੱਤੇ ਕੰਮ ਕਰਨ ਵਾਲੇ ਇਕ ਵਰਕਰ ਦਾ ਇਹ ਐਕਸਰੇ ਦੇਖਕੇ ਤੁਸੀ ਚੌਂਕ ਜਾਓਗੇ। ਇਸ ਸ਼ਖਸ ਦੇ ਅੰਦਰ 2 ਮੀਟਰ ਲੰਮੀ ਲੋਹੇ ਦੀ ਰਾਡ ਵੜ ਗਈ। ਇਹ ਮਾਮਲਾ 18 ਸੰਤਬਰ ਦਾ ਹੈ। ਰਿਪੋਰਟਸ ਦੀ ਮੰਨੀਏ ਤਾਂ 37 ਸਾਲ ਦਾ ਇਹ ਸ਼ਖਸ ਚੇਂਗਡੂ ਸ਼ਹਿਰ ਵਿਚ ਇਕ ਕੰਸਟਰਕਸ਼ਨ ਸਾਈਟ ਉੱਤੇ ਕੰਮ ਕਰ ਰਿਹਾ ਸੀ। ਉਦੋਂ ਬਿਜਲੀ ਦੇ ਇਕ ਝਟਕੇ ਕਾਰਨ ਉਹ ਇਕ ਰਾਡ ਉੱਤੇ ਜਾ ਡਿਗਿਆ। ਰਿਪੋਰਟਸ ਦੀਆਂ ਮੰਨੀਏ ਤਾਂ ਇਹ ਰਾਡ ਪੇਟ ਅਤੇ ਜਾਂਧ  ਦੇ ਵਿਚਕਾਰ ਦੇ ਭਾਗ ਦੇ ਰਾਹੀ ਵੜ ਗਈ। ਖਬਰਾਂ ਅਨੁਸਾਰ ਵੈਸਟ ਚੀਨ ਮੈਡੀਕਲ ਸੈਂਟਰ ਦੇ ਡਾਕਟਰਾਂ ਨੇ 7 ਤੋਂ 8 ਘੰਟਿਆਂ ਵਿਚ 19 ਸਤੰਬਰ ਨੂੰ ਸਰਜਰੀ ਕਰਕੇ ਇਸ ਨੂੰ ਬਾਹਰ ਕੱਢਿਆ। ਹਸਪਤਾਲ ਦੇ Weibo ਐਕਾਊਂਟ ਨੇ ਪੁਸ਼ਟੀ ਕੀਤੀ ਹੈ ਕਿ ਅਪਰੇਸ਼ਨ ਸਫਲ ਹੋ ਗਿਆ ਹੈ। ਸਰਜਰੀ ਕਰਨ ਵਾਲੇ ਇਕ ਡਾਕਟਰ ਮਾ ਲਿਨ ਦਾ ਕਹਿਣਾ ਹੈ ਕਿ ਮਰੀਜ਼ ਬਹੁਤ ਕਿਸਮਤ ਵਾਲਾ ਸੀ ਕਿ ਰਾਡ ਦੀ ਵਜ੍ਹਾ ਨਾਲ ਉਸਦੇ ਸਰੀਰ ਦੇ ਅੰਗ ਨਸ਼ਟ ਨਹੀਂ ਹੋਏ ਹਨ। ਬਲੱਡ ਸਰਕੂਲੇਸ਼ਨ ਠੀਕ ਹੋਣ ਦੀ ਵਜ੍ਹਾ ਨਾਲ ਖੂਨ ਵੀ ਜ਼ਿਆਦਾ ਨਹੀਂ ਵਗਿਆ। ਇਹੀ ਨਹੀਂ ਰਾਡ ਨੇ ਉਸ ਦੇ ਪੇਟ ਵਿਚ ਵੀ ਕੁਝ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਇਆ ਸੀ।


Related News